ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਕੌਮੀ ਅਥਲੈਟਿਕ ਮੀਟ ਵਿੱਚ ਯਾਦਵਿੰਦਰਾ ਸਕੂਲ ਦੀ ਝੰਡੀ

Posted On October - 18 - 2019

ਇਨਾਮ ਵੰਡ ਸਮਾਗਮ ਦਾ ਦ੍ਰਿਸ਼।-ਫੋਟੋ: ਚਿੱਲਾ

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 17 ਅਕਤੂਬਰ
ਨਾਭਾ ਦੇ ਪੀਪੀਐਸ ਸਕੂਲ ਵਿਖੇ ਆਈਪੀਐਸਸੀ ਸਕੂਲਾਂ ਦੀ ਸੰਪੰਨ ਹੋਈ 56ਵੀਂ ਆਲ ਇੰਡੀਆ ਅਥਲੈਟਿਕ ਮੀਟ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ। ਸਕੂਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਸਵੀਂ ਸ਼੍ਰੇਣੀ ਦੀ ਸੀਰਤ ਕੌਰ ਨੇ ਲੜਕੀਆਂ ਦੇ ਅੰਡਰ 19 ਵਰਗ ਵਿੱਚ ਸ਼ਾਟ ਪੁੱਟ ਅਤੇ ਡਿਸਕਸ ਥਰੋਅ ਵਿੱਚ ਸੋਨ ਤਗਮੇ ਜਿੱਤੇ। ਉਨ੍ਹਾਂ ਸ਼ਾਟ-ਪੁੱਟ ਵਿੱਚ ਨਵਾਂ ਰਿਕਾਰਡ ਵੀ ਸਥਾਪਿਤ ਕੀਤਾ। ਲੜਕਿਆਂ ਦੇ ਇਸੇ ਵਰਗ ਵਿੱਚ ਪਰਮਪ੍ਰਤਾਪ ਸਿੰਘ ਨੇ ਬਰਾਡ ਜੰਪ ਵਿੱਚ ਕਾਂਸੀ ਦੇ ਤਗਮਾ ਜਿੱਤਿਆ। ਅੰਡਰ 14 ਅਤੇ 17 ਸਾਲਾਂ ਦੇ ਲੜਕਿਆਂ ਤੇ ਲੜਕੀਆਂ ਦੇ ਕੌਮੀ ਸਕੂਲ ਖੇਡਾਂ ਲਈ ਵੀ ਟਰਾਇਲ ਹੋਏ। ਇਨ੍ਹਾਂ ਵਿੱਚੋਂ ਵੀ ਸਕੂਲ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ। ਅੰਡਰ-17 ਲੜਕਿਆਂ ਵਿੱਚ ਨਿੱਤਿਆ ਅਹੂਜਾ ਨੇ 400 ਤੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਇਸੇ ਵਰਗ ਵਿੱਚ ਸਹਿਜ ਕੌਰ ਟਿਵਾਣਾ ਨੇ 400 ਤੇ 800 ਮੀਟਰ ਦੌੜ ਵਿੱਚ ਪਹਿਲੀ ਥਾਂ ਹਾਸਿਲ ਕੀਤੀ।


Comments Off on ਕੌਮੀ ਅਥਲੈਟਿਕ ਮੀਟ ਵਿੱਚ ਯਾਦਵਿੰਦਰਾ ਸਕੂਲ ਦੀ ਝੰਡੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.