ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਕਾਵਿ ਕਿਆਰੀ

Posted On October - 13 - 2019

ਦੋਹੇ

ਨਿਦਾ ਫ਼ਾਜ਼ਲੀ

ਨਿਦਾ ਫ਼ਾਜ਼ਲੀ

ਮੈਂ ਰੋਇਆ ਪਰਦੇਸ ਮੇਂ ਭੀਗਾ ਮਾਂ ਕਾ ਪਿਆਰ
ਦੁੱਖ ਨੇ ਦੁੱਖ ਸੇ ਬਾਤ ਕੀ ਬਿਨ ਚਿੱਠੀ ਬਿਨ ਤਾਰ।

ਈਸਾ, ਅੱਲ੍ਹਾ, ਈਸ਼ਵਰ ਸਾਰੇ ਮੰਤਰ ਸੀਖ
ਜਾਨੇ ਕਬ ਕਿਸ ਨਾਮ ਮੇ ਮਿਲੇ ਜ਼ਿਆਦਾ ਭੀਖ।

ਸਟੇਸ਼ਨ ਪਰ ਖ਼ਤਮ ਕੀ ਭਾਰਤ ਤੇਰੀ ਖੋਜ
ਨਹਿਰੂ ਨੇ ਲਿਖਾ ਨਹੀਂ, ਕੁਲੀ ਕੇ ਸਿਰ ਕਾ ਬੋਝ।

ਵੋਹ ਸੂਫ਼ੀ ਕਾ ਕੌਲ ਹੋ ਯਾ ਪੰਡਿਤ ਕਾ ਗਿਆਨ
ਜਿਤਨੀ ਬੀਤੇ ਆਪ ਪਰ ਉਤਨੀ ਹੀ ਸਚ ਮਾਨ।

ਦੂਰ ਸਮੁੰਦਰ ਪਾਰ ਸੇ ਕਰਤਾ ਹੈ ਵਿਆਪਾਰ
ਪਹਿਲੇ ਭੇਜੇ ਸਰਹਦੇਂ, ਫਿਰ ਭੇਜੇ ਹਥਿਆਰ।

ਬੱਚਾ ਬੋਲਾ ਦੇਖਕਰ ਮਸਜਿਦ ਆਲੀਸ਼ਾਨ
ਅੱਲਾਹ ਤੇਰੇ ਏਕ ਕੋ ਇਤਨਾ ਬੜਾ ਮਕਾਨ।

ਚਾਹੇ ਗੀਤਾ ਬਾਂਚੀਏ ਯਾ ਪੜ੍ਹੀਏ ਕੁਰ-ਆਨ
ਮੇਰਾ ਤੇਰਾ ਪਿਆਰ ਹੀ ਹਰ ਪੁਸਤਕ ਕਾ ਗਿਆਨ।

ਸਭ ਕੀ ਪੂਜਾ ਏਕ ਸੀ ਅਲਗ-ਅਲਗ ਹੈ ਰੀਤ
ਮਸਜਿਦ ਜਾਏ ਮੌਲਵੀ ਕੋਇਲ ਗਾਏ ਗੀਤ।

– ਲਿਪੀਅੰਤਰ: ਪ੍ਰੋ. ਯੋਗੇਸ਼ਵਰ ਕੌਰ
ਸੰਪਰਕ: 93160-01549

ਗ਼ਜ਼ਲ

ਜਗਤਾਰ ਗਿਲ

ਜਗਤਾਰ ਗਿਲ

ਘੋਲ਼ੀ ਜਾਂਦੇ ਬੰਦੇ ਜ਼ਹਿਰ ਹਵਾਵਾਂ ਵਿਚ।
ਮੌਤ ਧੜਕਦੀ ਰਹਿੰਦੀ ਹਰ ਦਮ ਸਾਹਵਾਂ ਵਿਚ।

ਚੜ੍ਹੀ ਜਵਾਨੀ ਵਿਚ ਪੁੱਤਰ ਨਸ਼ਿਆਂ ਖਾਧੇ,
ਜਰਨ ਦਾ ਜੇਰਾ ਰਿਹਾ ਨਹੀਂ ਹੁਣ ਮਾਵਾਂ ਵਿਚ।

ਚਿੱਤ-ਚੇਤਿਉਂ ਖੁਰ ਗਏ ਰਿਸ਼ਤੇ ਸਾਰੇ ਹੀ,
ਨਿੱਘ ਰਤਾ ਵੀ ਰਿਹਾ ਨਾ ਭੈਣ-ਭਰਾਵਾਂ ਵਿਚ।

ਖ਼ੁਸ਼ੀ ਕਿਸੇ ਦੀ ਵੇਖ ਨਾ ਭੋਰਾ ਜਰ ਹੋਵੇ,
ਘੁਲ਼ਿਆ ਏਨਾ ਜ਼ਹਿਰ ਸਾਡਿਆਂ ਚਾਵਾਂ ਵਿਚ।

ਮਹਿਫ਼ਿਲ ਵਿਚ ਨਾ ਪਹਿਲਾਂ ਵਰਗੀ ਦਾਦ ਮਿਲੇ,
ਅਸਰ ਨਾ ਬਚਿਆ ਹੁਣ ਸਾਡੀਆਂ ਕਵਿਤਾਵਾਂ ਵਿਚ।

ਮੋਹ ਘਰਾਂ ਤੋਂ ਟੁੱਟ ਗਿਆ ਕੁਝ ਏਦਾਂ ਹੀ,
ਬੰਦਾ ਗਿੱਝ ਗਿਆ ਹੈ ਰਹਿਣ ਸਰਾਵਾਂ ਵਿਚ।

ਅਪਣੀ ਰਚਨਾ ਪਿੱਛੇ ਨਾਂ ਕਿਉਂ ਲਿਖਦਾ ਹੈ?
ਚੰਗਾ ਲਿਖ ਜਗਤਾਰ! ਪਿਐ ਕੀ ਨਾਵਾਂ ਵਿਚ?

ਸੰਪਰਕ: 94647-80299

ਦਸਤੂਰ

ਅਰਵਿੰਦਰ ਕਾਕੜਾ

ਅਰਵਿੰਦਰ ਕਾਕੜਾ

ਸੁਲਗ਼ ਰਹੀ ਅਗਨੀ ਅੱਜਕੱਲ੍ਹ ਖ਼ਾਮੋਸ਼ ਪਰਾਂ ਅੰਦਰ।
ਨੁਕਤਾ ਇਕ ਆਜ਼ਾਦੀ ਦਾ ਚਰਚਾ ਹੈ ਖ਼ਬਰਾਂ ਅੰਦਰ।
ਤਕਸੀਮ ਲੋਕਾਂ ਦੀ ਕਰਨੀ ਹੈ ਦਸਤੂਰ ਹਕੂਮਤ ਦਾ,
ਤੇਰਾ ਤਾਂ ਅਡੰਬਰ ਹੈ ਜ਼ਹਿਰ ਉਗਾਉਣਾ ਘਰਾਂ ਅੰਦਰ।
ਕਿੰਨਾ ਹੀ ਖ਼ੂਨ ਡੁੱਲ੍ਹਿਆ ਹੈ ਆਪਣੀ ਧਰਤ ਦੀ ਖਾਤਰ,
ਗੋਲੀ ਨਾਲ ਸਵਾਗਤ ਹੁੰਦਾ ਆਪਣੇ ਹੀ ਦਰਾਂ ਅੰਦਰ।
ਦਹਿਸ਼ਤ ਦੇ ਪਰਛਾਵੇਂ ਮੇਰਾ ਵਤਨ ਹੈ ਜ਼ਖ਼ਮੀ ਕੀਤਾ,
ਤਿੱਖੇ ਖ਼ੰਜਰ ਚੁਭ ਰਹੇ ਹਨ ਮੇਰੀਆਂ ਆਂਦਰਾਂ ਅੰਦਰ।
ਆ ਬੁਲਡੋਜ਼ਰ ਭਾਰਾ ਕੀਕਣ ਜਿਸਮਾਂ ’ਤੇ ਵਰ੍ਹ ਗਿਆ,
ਪੌਣ ਦੇ ਵੀ ਹਉਕਿਆਂ ਦੀ ਗੱਲ ਛਿੜੀ ਅੰਬਰਾਂ ਅੰਦਰ।
ਹੱਕ ਸੱਚ ਦੀ ਜੰਗ ਅਸਾਡੀ ਹੌਂਸਲੇ ਨੇ ਕਹਿ ਰਹੇ,
ਅਸੀਂ ਤਾਂ ਮੁਜ਼ਰਮ ਹੋਣਾ ਹੀ ਤੇਰੀਆਂ ਨਜ਼ਰਾਂ ਅੰਦਰ।
ਮਛਲੀਆਂ ਨੇ ਗੁਫ਼ਤਗੂ ਕਰ ਸੁਆਲ ਕੀਤੇ ਕੰਢਿਆਂ ਨੂੰ,
ਸਾਨੂੰ ਪਾਣੀਆਂ ਤੋਂ ਵੀ ਖ਼ਤਰਾ ਹੈ ਏਨ੍ਹਾਂ ਸਾਗਰਾਂ ਅੰਦਰ।
ਸਾਜ਼ਿਸ਼ ਏਸੇ ਮੌਸਮ ਦੀ ਅੱਜਕੱਲ੍ਹ ਗਹਿਰੀ ਹੋ ਰਹੀ
ਆਖ਼ਰ ਕੀ ਕੁਝ ਉੱਗ ਰਿਹਾ ਭਗਵੇਂ ਬਸਤਰਾਂ ਅੰਦਰ।


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.