ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਕਸ਼ਮੀਰ ਮਤੇ ਦੇ ਹੱਕ ਵਿਚ ਖੜ੍ਹੇ ਹਾਂ: ਜੈਰੇਮੀ

Posted On October - 12 - 2019

ਲੰਡਨ/ਵਾਸ਼ਿੰਗਟਨ, 11 ਅਕਤੂਬਰ
ਬਰਤਾਨੀਆ ’ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪਾਸ ਵਿਵਾਦਤ ਕਸ਼ਮੀਰ ਮਤੇ ਦੀ ਭਾਸ਼ਾ ਦੇ ਕੁਝ ਹਿੱਸਿਆਂ ਨੂੰ ਗਲਤ ਢੰਗ ਨਾਲ ਭਾਰਤ ਵਿਰੁੱਧ ਪੇਸ਼ ਕੀਤੇ ਜਾਣ ਦੀ ਗੁੰਜਾਇਸ਼ ਹੈ ਪਰ ਉਹ ਜੰਮੂ ਕਮਸ਼ੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵਿਰੁੱਧ ਇਸ ਹੰਗਾਮੀ ਮਤੇ ਦੇ ਹੱਕ ’ਚ ਖੜ੍ਹੇ ਹਨ।
ਬਰਤਾਨੀਆ ਦੀ ਵਿਰੋਧੀ ਧਿਰ ਦੇ ਆਗੂ ਭਾਰਤ ਪ੍ਰਤੀ ਦੋਸਤਾਨਾ ਰਵੱਈਆ ਰੱਖਣ ਵਾਲੇ ਇੱਕ ਗਰੁੱਪ ‘ਲੇਬਰ ਫਰੈਂਡਜ਼ ਆਫ ਇੰਡੀਆ’ (ਐੱਲਐੱਫਆਈਐੱਨ) ਦੇ ਪੱਤਰ ਦਾ ਜਵਾਬ ਦੇ ਰਹੇ ਸੀ। ਪਾਰਟੀ ਦੇ ਕਈ ਮੈਂਬਰਾਂ ਨੇ ਪਿਛਲੇ ਮਹੀਨੇ ਸਾਲਾਨਾ ਸੰਮੇਲਨ ’ਚ ਪਾਸ ਕੀਤੇ ਉਸ ਮਤੇ ’ਤੇ ਚਿੰਤਾ ਪ੍ਰਗਟ ਕੀਤੀ ਹੈ ਜਿਸ ’ਚ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਦੇ ਮਾਮਲੇ ’ਚ ਕਸ਼ਮੀਰ ’ਚ ਕੌਮਾਂਤਰੀ ਦਖਲ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ’ਤੇ ਮਤਾ ਲੇਬਰ ਪਾਰਟੀ ਦੇ ਸੰਮੇਲਨ ਦੀ ਲੋਕਤੰਤਰਿਕ ਪ੍ਰਕਿਰਿਆ ਤਹਿਤ ਲਿਆਂਦਾ ਗਿਆ ਹੈ।
ਦੂਜੇ ਪਾਸੇ ਮਕਬੂਜ਼ਾ ਕਸ਼ਮੀਰ ਦੇ ਦੌਰੇ ਤੋਂ ਪਰਤੀ ਇੱਕ ਅਮਰੀਕੀ ਸੈਨੇਟਰ ਨੇ ਭਾਰਤ ਤੇ ਪਾਕਿਸਤਾਨ ਨੂੰ ਖੇਤਰ ’ਚੋਂ ਤਣਾਅ ਘਟਾਉਣ ਲਈ ਕਿਹਾ ਹੈ। ਨਿਊ ਇੰਗਲੈਂਡ ਦੀ ਸੈਨੇਟਰ ਮੈਗੀ ਹਸਨ ਜੋ ਕਿ ਅਫ਼ਗਾਨਿਸਤਾਨ ਤੇ ਪਾਕਿਸਤਾਨ ਦੀ ਯਾਤਰਾ ਤੋਂ ਬਾਅਦ ਭਾਰਤ ਲਈ ਰਵਾਨਾ ਹੋਈ ਹੈ, ਨੇ ਕਿਹਾ, ‘ਅਸੀਂ ਮਕਬੂਜ਼ਾ ਕਸ਼ਮੀਰ ਦਾ ਦੌਰਾ ਕੀਤਾ ਹੈ। ਕਸ਼ਮੀਰ ’ਚ ਵਧਦੇ ਤਣਾਅ ਵਿਚਾਲੇ ਇਹ ਜ਼ਰੂਰੀ ਹੈ ਕਿ ਅਸੀਂ ਦੋਵੇਂ ਪਾਸੇ ਤਣਾਅ ਘਟਾਉਣ ਦੇ ਢੰਗ ਲੱਭੀਏ।’ -ਪੀਟੀਆਈ


Comments Off on ਕਸ਼ਮੀਰ ਮਤੇ ਦੇ ਹੱਕ ਵਿਚ ਖੜ੍ਹੇ ਹਾਂ: ਜੈਰੇਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.