ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਕਬੱਡੀ ਕੱਪ ’ਚ ਜੋਬਨ ਕਲੱਬ ਯੂਐੱਸਏ ਦੀ ਝੰਡੀ

Posted On October - 10 - 2019

ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਆਫ਼ਤਾਬ ਸਿੰਘ ਅਤੇ ਡੀਐੱਸਪੀ ਪਰਮਿੰਦਰ ਸਿੰਘ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 9 ਅਕਤੂਬਰ
ਦਸਹਿਰਾ ਕਬੱਡੀ ਕੱਪ ਵਿੱਚ ਜ਼ਿਲ੍ਹੇ ਭਰ ਦੀਆਂ ਕਬੱਡੀ ਟੀਮਾਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਕਬੱਡੀ ਕੱਪ ਦੌਰਾਨ 6 ਟੀਮਾਂ ਨੇ ਭਾਗ ਲਿਆ। ਓਪਨ ਦੇ ਕਬੱਡੀ ਮੈਚ ਦੇ ਫਾਈਨਲ ਵਿੱਚ ਜੋਬਨ ਕਲੱਬ ਯੂਐੱਸਏ ਨੇ ਕਬੱਡੀ ਕਲੱਬ ਫ਼ਤਿਹਗੜ੍ਹ ਚੂੜੀਆਂ ਨੂੰ 31 ਅੰਕਾਂ ਨਾਲ ਮਾਤ ਦੇ ਕੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ।
ਇਸ ਕੱਪ ਵਿੱਚ 55 ਕਿੱਲੋ ਭਾਰ ਵਰਗ ਵਿੱਚ ਹਰਨੀਆਂ ਕਲੱਬ ਨੇ ਬਾਈਆਂ ਕਲੱਬ ਨੂੰ ਹਰਾ ਕੇ ਕੱਪ ’ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਮੇਲੇ ਵਿੱਚ ਕੁਸ਼ਤੀ ਮੁਕਾਬਲੇ ਵੀ ਹੋਏ। ਜਿਨ੍ਹਾਂ ਵਿੱਚ ਮਾਲੀ ਦੀ ਕੁਸ਼ਤੀ ਹੀਰਾ ਕਾਹਨੂੰਵਾਨ ਅਤੇ ਸ਼ੇਰਾ ਅੰਮ੍ਰਿਤਸਰ ਵਿਚਾਲੇ ਹੋਈ, ਜਿਸ ਵਿਚੋਂ ਹੀਰਾ ਕਾਹਨੂੰਵਾਨ ਜੇਤੂ ਰਿਹਾ। ਇਸੇ ਤਰ੍ਹਾਂ ਬਾਕੀ ਕੁਸ਼ਤੀਆਂ ਮੁਕਾਬਲਿਆਂ ਵਿੱਚ ਜ਼ੋਰ ਅਜ਼ਮਾਈ ਕਰਦਿਆਂ ਵਿਸ਼ਾਲ ਦਾਰਾਪੁਰ ਨੇ ਗੁਰਦੀਪ ਤਿੱਬੜ ਨੂੰ , ਪ੍ਰੇਮ ਲਾਲ ਨੇ ਅਜੇ ਨੂੰ ਮਾਤ ਦੇ ਕੇ ਨਕਦ ਇਨਾਮ ਜਿੱਤਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਰਪੰਚ ਠਾਕੁਰ ਆਫ਼ਤਾਬ ਸਿੰਘ ਦੀ ਅਗਵਾਈ ਵਿੱਚ ਡੀਐੱਸਪੀ ਪਰਮਿੰਦਰ ਸਿੰਘ ਨੇ ਇਨਾਮ ਤਕਸੀਮ ਕੀਤੇ।
ਇਸ ਮੌਕੇ ਠਾਕੁਰ ਰਸ਼ਪਾਲ ਸਿੰਘ, ਮਾਸਟਰ ਮਹਿੰਦਰ ਸਿੰਘ ਪ੍ਰਧਾਨ, ਠਾਕੁਰ ਕਸ਼ਮੀਰ ਸਿੰਘ, ਲੇਖ ਰਾਜ, ਲਖਵਿੰਦਰ ਲੱਕੀ, ਸੁਖਵਿੰਦਰ ਸੁਖੀ, ਮਾਸਟਰ ਜਤਿੰਦਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਸੁਖਦੇਵ ਸਿੰਘ, ਕਰਨਲ ਸਿੰਘ, ਬੂਆ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਕਥਾਵਾਚਕ ਆਦਿ ਵੀ ਹਾਜ਼ਰ ਸਨ।


Comments Off on ਕਬੱਡੀ ਕੱਪ ’ਚ ਜੋਬਨ ਕਲੱਬ ਯੂਐੱਸਏ ਦੀ ਝੰਡੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.