ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਆਰਫ਼ ਕਾ ਸੁਨ ਵਾਜਾ ਰੇ

Posted On October - 16 - 2019

ਇਕ ਦਾਨਸ਼ਵਰ ਮਾਂ ਨੇ ਬੜੇ ਜਫ਼ਰ ਜਾਲ ਕੇ ਪੁੱਤ ਨੂੰ ਪੜ੍ਹਾਇਆ ਅਤੇ ਚੰਗੀ ਸਿੱਖਿਆ ਨਾਲ ਰੱਜ ਕੇ ਦੁਆਵਾਂ ਵੀ ਦਿੱਤੀਆਂ।
ਪੁੱਤਰ ਦੇਖਦੇ-ਦੇਖਦੇ ਪ੍ਰਸਿੱਧੀ ਦੀ ਟੀਸੀ ’ਤੇ ਜਾ ਖੜ੍ਹਾ ਹੋਇਆ।
ਪੁੱਤਰ ਨੂੰ ਭਰਮ ਹੋ ਗਿਆ ਕਿ ਵਿਦਵਤਾ ਵਿਚ ਉਸ ਦਾ ਕੋਈ ਸਾਨੀ ਨਹੀਂ। ਮਾਂ ਦੀ ਕੁਰਬਾਨੀ ਤੇ ਗੁਰਬਤ, ਜਿਸ ਵਿਚ ਉਹ ਜੀਵਿਆ, ਸਭ ਗਏ ਜ਼ਮਾਨੇ ਦੀਆਂ ਗੱਲਾਂ ਸਨ। ਉਹ ਆਪਣੇ ਮੂੰਹੋਂ ਆਪਣੀ ਹੀ ਵਡਿਆਈ ਕਰਨ
ਦੀ ਹਉਮੈ ਦਾ ਸ਼ਿਕਾਰ ਹੋ ਗਿਆ।
ਮਾਂ ਜਿੱਥੇ ਉਸ ਦੀ ਪ੍ਰਸਿੱਧੀ ਦੇਖ ਕੇ ਖੁਸ਼ ਹੁੰਦੀ ਓਨਾ ਹੀ ਉਸ ਦੀ ਹਉਮੈ ਦੇਖ ਕੇ ਉਦਾਸ ਹੋ ਜਾਂਦੀ। ਪੁੱਤਰ ਆਪਣੀਆਂ ਪ੍ਰਾਪਤੀਆਂ ਨੂੰ ਇੰਨਾ ਉਛਾਲਦਾ ਕਿ ਝੂਠ ਦੇ ਖੰਭਾਂ ਨਾਲ ਉੱਡਣ ਲੱਗਦੀਆਂ।
ਮਾਂ ਨੂੰ ਲੱਗਾ ਕਿ ਇੰਜ ਤਾਂ ਉਸ ਦਾ ਪੁੱਤਰ ਛੇਤੀ ਡੁੱਬ ਜਾਏਗਾ।
ਮਾਂ ਨੇ ਉਸ ਨੂੰ ਕਈ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ; ਪਰ ਪੁੱਤਰ ਨੂੰ ਆਪਣੀ ਪ੍ਰਸ਼ੰਸਾ ਤੋਂ ਬਿਨਾਂ ਕੁਝ ਸੁਝਦਾ ਹੀ ਨਹੀਂ ਸੀ।
ਹਾਰ ਕੇ ਇਕ ਦਿਨ ਮਾਂ ਨੇ ਪੁੱਤਰ ਦੇ ਚਹੇਤਿਆਂ ਦੀ ਇਕ ਸਭਾ ਬੁਲਾਈ। ਪੁੱਤਰ ਨੂੰ ਕਿਹਾ, ‘‘ਤੂੰ ਬਹੁਤ ਵੱਡਾ ਵਿਦਵਾਨ ਹੈਂ। ਇਕ ਗੱਲ ਦੱਸੇਂਗਾ?’’
ਪੁੱਤ ਨੇ ਕਿਹਾ, ‘‘ਜੋ ਮਰਜ਼ੀ ਪੁੱਛੋ।’’
ਮਾਂ ਨੇ ਪੁੱਛਿਆ, ‘‘ਪਾਣੀ ਵਿਚ ਸੂਈ ਡੁੱਬ ਜਾਂਦੀ ਹੈ ਪਰ ਸਮੁੰਦਰੀ ਜਹਾਜ਼ ਕਿਉਂ ਨਹੀਂ ਡੁੱਬਦਾ?’’
ਪੁੱਤਰ ਅਤੇ ਉਸ ਦੇ ਚਹੇਤਿਆਂ ਦੀ ਸਾਰੀ ਵਿਦਵਤਾ ਠੁੱਸ ਹੋ ਗਈ।
ਆਖ਼ਿਰ ਉਨ੍ਹਾਂ ਨੇ ਮਾਂ ਨੂੰ ਹੀ ਪੁੱਛਿਆ।
ਮਾਂ ਨੇ ਜਵਾਬ ਦਿੱਤਾ, ‘‘ਸਮੁੰਦਰੀ ਜਹਾਜ਼ ਦੇ ਤਿੰਨ ਹਿੱਸੇ ਪਾਣੀ ’ਚ ਡੁੱਬੇ ਹੁੰਦੇ ਨੇ… ਬਾਹਰ ਨਹੀਂ ਦਿੱਸਦੇ, ਤਾਂ ਜਹਾਜ਼ ਨਹੀਂ ਡੁਬਦਾ। ਹੁਣ ਤੂੰ ਦੱਸ, ਜਿਸ ਬੰਦੇ ਦੇ ਤਿੰਨ ਹਿੱਸੇ ਛੱਡ ਉਹ ਹਿੱਸੇ ਵੀ ਦਿਸਣ ਲੱਗ ਜਾਣ ਜੋ ਕਿਧਰੇ ਹੈ ਹੀ ਨਹੀਂ ਤਾਂ ਇਹੋ ਜਿਹਾ ਬੰਦਾ ਡੁੱਬਣ ਤੋਂ ਕਿਵੇਂ ਬਚੇਗਾ।’’

-ਕਿਰਪਾਲ ਕਜ਼ਾਕ
ਸੰਪਰਕ: 98726-44428


Comments Off on ਆਰਫ਼ ਕਾ ਸੁਨ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.