ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਅੰਮਿ੍ਤਸਰ ’ਚ ਸਿਰਫ਼ ਦਸ ਥਾਵਾਂ ’ਤੇ ਮਨਾਇਆ ਦਸਹਿਰਾ

Posted On October - 9 - 2019

ਅੰਮ੍ਰਿਤਸਰ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣ ਦਾ ਦ੍ਰਿਸ਼। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਕਤੂਬਰ
ਪਿਛਲੇ ਵਰ੍ਹੇ ਦਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਚੌਕਸ ਹੋਏ ਪ੍ਰਸ਼ਾਸਨ ਨੇ ਇਸ ਵਾਰ ਸਿਰਫ ਦਸ ਥਾਵਾਂ ’ਤੇ ਹੀ ਦਸਹਿਰੇ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜਨ ਦੀ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਵਿਚ ਮਜੀਠਾ ਰੋਡ ਸਥਿਤ ਮਹਾਂਕਾਲੀ ਮੰਦਿਰ, ਸਿਵਲ ਲਾਈਨ, ਨੌਸ਼ਹਿਰਾ ਨੰਗਲੀ ਨੇੜੇ ਟ੍ਰਿਲੀਅਮ ਮਾਲ, ਦੁਰਗਿਆਣਾ ਕਮੇਟੀ, ਭੱਦਰ ਕਾਲੀ ਮੰਦਰ, ਮਾਡਲ ਟਾਊਨ ਛੇਹਰਟਾ, ਨਰੈਣਗੜ੍ਹ, ਇਸਲਾਮਾਬਾਦ ਆਦਿ ਥਾਵਾਂ ਸ਼ਾਮਲ ਹਨ। ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਗੋਲਬਾਗ ਮੈਦਾਨ ਵਿਚ ਮਨਾਇਆ ਗਿਆ। ਇਸ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਇਸ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਸ੍ਰੀ ਸੋਨੀ ਵੱਲੋਂ ਨਰਾਇਣਗੜ੍ਹ ਛੇਹਰਟਾ ਵਿਖੇ ਮਨਾਏ ਗਏ ਦਸਹਿਰੇ ਪ੍ਰੋਗਰਾਮ ਵਿੱਚ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ , ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਤੇ ਹੋਰ ਪਤਵੰਤੇ ਹਾਜ਼ਰ ਸਨ।
ਜਲੰਧਰ (ਨਿੱਜੀ ਪੱਤਰ ਪੇ੍ਰਕ): ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬਰਲਟਨ ਪਾਰਕ, ਗੌਰਮਿੰਟ ਟ੍ਰੇਨਿੰਗ ਕਾਲਜ ਦੀ ਗਰਾਊਂਡ, ਪੁੱਡਾ ਮਾਰਕੀਟ ਲਾਡੋਵਾਲੀ ਰੋਡ, ਸਾਈਂ ਦਾਸ ਸਕੂਲ, ਬ੍ਰਹਮਕੁੰਡ ਆਸ਼ਰਮ ਕਿਸ਼ਨਪੁਰਾ ਚੌਂਕ, ਢੱਨ ਮੁਹੱਲਾ, ਸੂਰਯਾ ਇਨਕਲੇਵ, ਫੋਕਲ ਪੁਆਇੰਟ, ਆਦਰਸ਼ ਨਗਰ ਪਾਰਕ, ਬਸਤੀ ਸ਼ੇਖ ਦੁਸਹਿਰਾ ਗਰਾਊਂਡ, ਜਲੰਧਰ ਛਾਉਣੀ ਦੁਸਹਿਰਾ ਗਰਾਊਂਡ, ਕੀਰਤੀ ਨਗਰ ਪਾਰਕ, ਮਾਸਟਰ ਤਾਰਾ ਸਿੰਘ ਨਗਰ, ਮਾਡਲ ਹਾਊਸ, ਮਖਦੂਮਪੁਰਾ, ਰੇਲ ਵਿਹਾਰ ਪਾਰਕ, ਰੇਲਵੇ ਕੁਆਟਰਾਂ ਦੇ ਨੇੜੇ ਲਾਡੋਵਾਲੀ ਰੋਡ ਸਮੇਤ ਪੇਂਡੂ ਇਲਾਕਿਆਂ ਵਿਚ ਵੀ ਦੁਸਹਿਰਾ ਦੇ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉਪਕਾਰ ਦੁਸਹਿਰਾ ਉਤਸਵ ਕਮੇਟੀ ਵੱਲੋਂ ਸ਼ਹੀਦ ਕੰਵਰਜੀਤ ਸਿੰਘ ਪਾਰਕ ਆਦਰਸ਼ ਨਗਰ ਵਿਚ ਦੁਸਹਿਰੇ ਦਾ ਪੁਰਬ ਮਨਾਇਆ ਗਿਆ ਜਿਥੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਮਪੀ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਵਿਜੇ ਸਾਂਪਲਾ, ਪਨਸਪ ਦੇ ਚੇਅਰਮੈਨ ਤੇਜਿੰਦਰ ਬਿੱਟੂ, ਮੇਅਰ ਜਗਦੀਸ਼ ਰਾਜਾ, ਵਿਧਾਇਕ ਸੁਸ਼ੀਲ ਰਿੰਕੂ, ਬਾਵਾ ਹੈਨਰੀ, ਰਜਿੰਦਰ ਬੇਰੀ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਤੇ ਹੋਰ ਆਗੂ ਹਾਜ਼ਰ ਸਨ।


Comments Off on ਅੰਮਿ੍ਤਸਰ ’ਚ ਸਿਰਫ਼ ਦਸ ਥਾਵਾਂ ’ਤੇ ਮਨਾਇਆ ਦਸਹਿਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.