ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਅਫੀਮ ਦੇ ਕੇਸ ’ਚ ਕਾਂਗਰਸੀ ਸਰਪੰਚ ਦੇ ਫੜਨ ਦਾ ਮਾਮਲਾ ਬੁਝਾਰਤ ਬਣਿਆ

Posted On October - 9 - 2019

ਦੇਵਿੰਦਰ ਸਿੰਘ ਜੱਗੀ
ਪਾਇਲ, 8 ਅਕਤੂਬਰ
ਥਾਣਾ ਪਾਇਲ ਦੇ ਉੱਚ ਅਫਸਰਾਂ ਦੀ ਨਿਗਰਾਨੀ ਹੇਠ ਖੰਨਾ ਹਲਕੇ ਦੇ ਕਾਂਗਰਸੀ ਸਰਪੰਚ ਨੂੰ ਅਫੀਮ ਦੇ ਕੇਸ ਵਿੱਚ ਫੜਨ ਦਾ ਮਾਮਲਾ ਬੁਝਾਰਤ ਬਣਿਆ ਹੋਇਆ ਹੈ, ਕਿਉਂਕਿ ਪਾਇਲ ਪੁਲੀਸ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਇੱਕ ਸਕਾਰਪੀਓ (ਐੱਚਆਰ-14 ਐੱਚ 4141) ਵਿੱਚ ਦੋ ਸਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਅਫੀਮ ਦੀ ਸਪਲਾਈ ਯੂਪੀ ਤੋਂ ਲਿਆ ਕੇ ਖੰਨਾ ਤੇ ਪਾਇਲ ਹਲਕੇ ਵਿੱਚ ਕਰਦੇ ਸਨ। ਜਿਨ੍ਹਾਂ ਦੀ ਪਛਾਣ ਰਾਜੀਵ ਕੁਮਾਰ ਤੇ ਦਲਵਿੰਦਰ ਸਿੰਘ ਦੋਨੋਂ ਵਾਸੀ ਨਵਾਦਾ ਬਨ ਥਾਣਾ ਫਰੀਦਪੁਰ ਬਰੇਲੀ ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਨ੍ਹਾਂ ਦੋਨਾਂ ਤਸਕਰਾਂ ਦੀ ਗ੍ਰਿਫ਼ਤਾਰੀ ਮੁਖਬਰ ਦੀ ਇਤਲਾਹ ’ਤੇ ਕੀਤੀ ਗਈ ਹੈ ਜਿਨ੍ਹਾਂ ਖ਼ਿਲਾਫ਼ ਥਾਣਾ ਪਾਇਲ ’ਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਪਰ ਐਫਆਰਆਈ ਵਿੱਚ ਅਫੀਮ ਕਿੰਨੀ ਮਾਤਰਾ ’ਚ ਹੈ ਕੋਈ ਜ਼ਿਕਰ ਨਹੀਂ ਕੀਤਾ ਗਿਆ। ਰਹੀ ਗੱਲ ਕਾਂਗਰਸੀ ਸਰਪੰਚ ਦੇ ਫੜਨ ਦੀ ਖੰਨਾ ਤੇ ਪਾਇਲ ਇਲਾਕੇ ਵਿੱਚ ਪੂਰੀ ਚਰਚਾ ਹੈ ਕਿ ਸਰਪੰਚ ਨੂੰ ਪਾਇਲ ਪੁਲੀਸ ਵੱਲੋਂ ਚੁੱਕਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਇਨ੍ਹਾਂ ਵਿਅਕਤੀਆਂ ਦੀ ਸ਼ਿਨਾਖਤ ’ਤੇ ਫੜਿਆ ਗਿਆ ਹੈ। ਪਿੰਡ ਵਿੱਚੋਂ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਪਹਿਲਾਂ ਸਰਪੰਚ ਦੀ ਮੋਟਰ ਤੇ ਫਿਰ ਘਰ ਦੀ ਤਲਾਸ਼ੀ ਲਈ ਗਈ ਹੈ ਪਰ ਪੁਲੀਸ ਦੱਸ ਨਹੀਂ ਰਹੀ ਕਿ ਕੀ ਫੜਿਆ ਗਿਆ ਹੈ। ਇੱਕੋ ਗੱਲ ਕਹਿ ਰਹੀ ਹੈ ਕਿ 2 ਕਿੱਲੋ ਅਫੀਮ ਫੜੀ ਹੈ। ਜਾਂ ਤਾਂ ਪੁਲੀਸ ’ਤੇ ਕਾਂਗਰਸੀ ਸਰਪੰਚ ਹੋਣ ਕਰਕੇ ਬਚਾਉਣ ਲਈ ਦਬਾਅ ਹੈ ਜਾਂ ਫਿਰ ਦੋਨੋਂ ਵਿਅਕਤੀਆਂ ਦੇ ਰਿਮਾਂਡ ਤੋਂ ਬਾਅਦ ਹੀ ਸਰਪੰਚ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵਿਰੋਧੀ ਪਾਰਟੀਆਂ ਵੱਲੋਂ ਕੀਤੀ ਆਡੀਓ ਵਾਇਰਲ ਮੁਤਾਬਕ ਜੇ ਪੁਲੀਸ ਨੇ ਸਿਆਸੀ ਸ਼ਹਿ ’ਤੇ ਸਰਪੰਚ ਨੂੰ ਕੇਸ ’ਚੋਂ ਬਾਹਰ ਕਰ ਦਿੱਤਾ ਤਾਂ ਜ਼ਰੂਰ ਕੋਈ ਨਾ ਕੋਈ ਨਵਾਂ ਸਿਆਪਾ ਖੜ੍ਹਾ ਹੋ ਸਕਦਾ ਹੈ। ਇਥੇ ਕਈ ਕਾਂਗਰਸੀਆਂ ਦਾ ਕਹਿਣਾ ਹੈ ਕਿ ਸਰਪੰਚ ਤਾਂ ਦਾਖਾ ਹਲਕੇ ਵਿੱਚ ਚੋਣ ਪ੍ਰਚਾਰ ’ਤੇ ਸੀ।


Comments Off on ਅਫੀਮ ਦੇ ਕੇਸ ’ਚ ਕਾਂਗਰਸੀ ਸਰਪੰਚ ਦੇ ਫੜਨ ਦਾ ਮਾਮਲਾ ਬੁਝਾਰਤ ਬਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.