ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਅਥਲੈਟਿਕਸ: ਡੀਏਵੀ ਬਲੱਗਣਾ ਸਕੂਲ ਨੇ ਮੱਲਾਂ ਮਾਰੀਆਂ

Posted On October - 15 - 2019

ਜੇਤੂ ਖਿਡਾਰੀਆਂ ਨਾਲ ਪ੍ਰਿੰ. ਰਾਜੇਸ਼ ਗੁਪਤਾ ਤੇ ਪ੍ਰਬੰਧਕ।

ਭਗਵਾਨ ਦਾਸ ਸੰਦਲ
ਦਸੂਹਾ, 14 ਅਕਤੂਬਰ
ਇਥੇ ਪੰਚਾਇਤ ਸਮਿਤੀ ਸਟੇਡੀਅਮ ਵਿੱਚ ਦਸੂਹਾ ਜ਼ੋਨ ਦੇ ਕਰਵਾਏ ਪੰਜ ਰੋਜ਼ਾ ਅਥਲੈਟਿਕ ਖੇਡ ਮੁਕਾਬਲਿਆਂ ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ ਦੇ ਖਿਡਾਰੀਆਂ ਨੇ ਕੁਲ 20 ਤਗ਼ਮੇ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਅੰਡਰ 19 ਦੇ 200 ਮੀਟਰ ਦੋੜ ਮੁਕਾਬਲਿਆਂ ਵਿੱਚ ਖਿਡਾਰੀ ਮਿਥੁਨ ਕੁਮਾਰ ਨੇ ਸੋਨ ਤਗ਼ਮਾ, ਅੰਡਰ-16 ਦੇ 600 ਮੀਟਰ ਦੌੜ ਮੁਕਾਬਲਿਆਂ ਵਿੱਚ ਮਹੇਸ਼ ਨੇ ਸੋਨ ਤਗ਼ਮਾ ਤੇ ਅੰਡਰ 19 ਹੈਮਰ ਥ੍ਰੋਅ ਵਿੱਚ ਹੇਮੰਤ ਨੇ ਸੋਨਾ ਜਿੱਤਿਆ। ਅੰਡਰ-17 ਦੇ 1500 ਤੇ 3000 ਮੀਟਰ ਦੌੜ ਮੁਕਾਬਲਿਆਂ ਵਿੱਚ ਜਸ਼ਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ 2 ਚਾਂਦੀ ਅਤੇ 400 ਮੀਟਰ ਦੌੜ ਵਿੱਚ ਮਿਥੁਨ ਨੇ ਕਾਂਸੇ ਦਾਤਗ਼ਮਾ ਜਿੱਤਿਆ। ਅੰਡਰ-17 ਰਿਲੇਅ ਦੌੜਾਂ ਵਿੱਚ ਜਸ਼ਨਦੀਪ ਸਿੰਘ, ਅਭਿਸ਼ੇਕ ਬਾਊ, ਮੁਹੰਮਦ ਰਫੀ, ਰਾਹੁਲ ਨੇ 4 ਚਾਂਦੀ ਦੇ ਤਗ਼ਮੇ ਫੂੰਡੇ, ਜਦੋਂਕਿ ਅੰਡਰ 19 ਰਿਲੇਅ ਦੌੜ ਵਿੱਚੋਂ ਰਣਦੀਪ ਸਿੰਘ, ਵਿਸ਼ੂ, ਅਭਿਸ਼ੇਕ, ਮਿਥੁਨ ਨੇ 4 ਚਾਂਦੀ ਦੇ ਤਗ਼ਮੇ ਜਿੱਤੇ। ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਵਿਜੇ ਕੁਮਾਰ ਬੱਸੀ ਨੇ ਜੇਤੂਆਂ ਤੇ ਕੋਚ ਸਤਜੀਤ ਸਿੰਘ, ਅਮਰ ਸਿੰਘ ਨੂੰ ਵਧਾਈ ਦਿੱਤੀ।


Comments Off on ਅਥਲੈਟਿਕਸ: ਡੀਏਵੀ ਬਲੱਗਣਾ ਸਕੂਲ ਨੇ ਮੱਲਾਂ ਮਾਰੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.