ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

400 ਰੇਲਵੇ ਸਟੇਸ਼ਨਾਂ ’ਤੇ ਮਿੱਟੀ ਦੇ ਭਾਂਡਿਆਂ ’ਚ ਮਿਲਣਗੇ ਖਾਧ ਪਦਾਰਥ

Posted On September - 13 - 2019

ਨਵੀਂ ਦਿੱਲੀ, 12 ਸਤੰਬਰ
ਰੇਲ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ ’ਤੇ ਜਲਦੀ ਹੀ ਚਾਹ, ਲੱਸੀ ਅਤੇ ਖਾਣ ਪੀਣ ਦਾ ਹੋਰ ਸਾਮਾਨ ਮਿੱਟੀ ਦੇ ਗਿਲਾਸ ਤੇ ਹੋਰ ਭਾਂਡਿਆਂ ’ਚ ਪਰੋਸਣਾ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਖਾਦੀ ਅਤੇ ਪੇਂਡੂ ਉਦਯੋਗ ਆਯੋਗ (ਕੇਵੀਆਈਸੀ) ਨੇ ਵੀਰਵਾਰ ਨੂੰ ਕਿਹਾ ਕਿ ਰੇਲ ਮੰਤਰਾਲੇ ਨੇ 400 ਸਟੇਸ਼ਨਾਂ ’ਤੇ ਯਾਤਰੀਆਂ ਨੂੰ ਖਾਣ ਪੀਣ ਦਾ ਸਾਮਾਨ ਮਿੱਟੀ ਦੇ ਭਾਂਡਿਆਂ ’ਚ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੇਵੀਆਈਸੀ ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਦੱਸਿਆ ਕਿ ਰੇਲਵੇ ਦੀ ਇਸ ਪਹਿਲ ਤੋਂ ਉਤਸ਼ਾਹਿਤ ਆਯੋਗ ਨੇ ਘੁਮਿਆਰਾਂ ਨੂੰ 30 ਹਜ਼ਾਰ ਇਲੈਕਟ੍ਰਿਕ ਚੱਕ ਵੰਡਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮਿੱਟੀ ਦੇ ਬਣੇ ਟੁੱਟੇ ਸਾਮਾਨ ਨੂੰ ਦੁਬਾਰਾ ਬਣਾਉਣ ਅਤੇ ਨਸ਼ਟ ਕਰਨ ਲਈ ਗਰਾਈਡਿੰਗ ਮਸ਼ੀਨ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 30 ਹਜ਼ਾਰ ਚੱਕਾਂ ਦੀ ਮਦਦ ਨਾਲ ਰੋਜ਼ਾਨਾ ਮਿੱਟੀ ਦੇ 2 ਕਰੋੜ ਭਾਂਡੇ ਤਿਆਰ ਕੀਤੇ ਜਾ ਸਕਦੇ ਹਨ। ਇਹ ਪ੍ਰਕਿਰਿਆ ਅਗਲੇ 15 ਦਿਨਾਂ ’ਚ ਸ਼ੁਰੂ ਹੋ ਸਕਦੀ ਹੈ। ਕੇਵੀਆਈਸੀ ਅਨੁਸਾਰ ਕੇਂਦਰੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਮਹੀਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖ ਕੇ ਰੇਲਵੇ ਸਟੇਸ਼ਨਾਂ ’ਤੇ ਮਿੱਟੀ ਦੇ ਭਾਂਡੇ ਵਰਤਨ ਦੀ ਬੇਨਤੀ ਕੀਤੀ ਸੀ। ਇਸ ’ਤੇ ਅਮਲ ਕਰਦਿਆਂ ਰੇਲਵੇ ਨੇ ਸਾਰੇ ਮੁੱਖ ਵਪਾਰਕ ਪ੍ਰਬੰਧਕਾਂ ਅਤੇ ਆਈਆਰਟੀਸੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕਾਂ ਮਿੱਟੀ ਦੇ ਭਾਂਡੇ ਤਿਆਰ ਕਰਵਾਉਣ ਦੇ ਹੁਕਮ ਦਿੱਤੇ ਹਨ।

ਤੇਜਸ ਦੇ ਯਾਤਰੀਆਂ ਦਾ ਹੋਵੇਗਾ 25 ਲੱਖ ਦਾ ਬੀਮਾ
ਨਵੀਂ ਦਿੱਲੀ: ਰੇਲਵੇ ਨੇ ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਅਗਲੇ ਮਹੀਨੇ ਤੋਂ 25 ਲੱਖ ਰੁਪਏ ਦੀ ਮੁਫ਼ਤ ਬੀਮਾ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਆਈਆਰਸੀਟੀਸੀ ਇਹ ਐਲਾਨ ਕਰਦਿਆਂ ਯਾਤਰੀਆਂ ਦਾ ਸਾਮਾਨ ਲਿਆਉਣ-ਲਿਜਾਣ ਸੇਵਾ ਤੋਂ ਇਲਾਵਾ ਟੈਕਸੀ ਅਤੇ ਹੋਟਲ ਬੁਕਿੰਗ ਦੀ ਪੇਸ਼ਕਸ਼ ਵੀ ਕੀਤੀ ਹੈ। ਰੇਲਵੇ ਵੱਲੋਂ ਜਾਰੀ ਬਿਆਨ ਅਨੁਸਾਰ ਯਾਤਰੀਆਂ ਨੂੰ ਲਖਨਊ ਜੰਕਸ਼ਨ ਸਟੇਸ਼ਨ ’ਤੇ ਰੈਸਟ ਰੂਮ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸਹੂਲਤਾਂ ਨਾਲ ਲੈਸ ਕਮਰੇ (ਇੰਤਜ਼ਾਰ ਹਾਲ) ਵਰਤਣ ਦੀ ਸਹੂਲਤ ਹੋਵੇਗੀ। ਇਸ ਰੇਲ ਵਿੱਚ ਡਿਊਟੀ ਪਾਸ ਤੇ ਰਿਆਇਤੀ ਸਫ਼ਰ ਦੀ ਗੁੰਜਾਇਸ਼ ਨਹੀਂ ਹੋਵੇਗੀ ਅਤੇ 5 ਸਾਲ ਤੋਂ ਵੱਧ ਉਮਰ ਦੇ ਬੱਚੇ ਦੀ ਪੂਰੀ ਟਿਕਟ ਲੱਗੇਗੀ। ਤਤਕਾਲ ਕੋਟੇ ਦੀ ਕੋਈ ਸਹੂਲਤ ਨਹੀਂ ਹੋਵੇਗੀ। ਹਰੇਕ ਐਗਜ਼ੀਕਿਊਟਿਵ ਕਲਾਸ ਅਤੇ ਏਸੀ ਚੇਅਰ ਕਾਰ ’ਚ ਵਿਦੇਸ਼ੀ ਯਾਤਰੀਆਂ ਲਈ ਪੰਜ ਸੀਟਾਂ ਰਾਖਵੀਆਂ ਹੋਣਗੀਆਂ। ਯਾਤਰੀਆਂ ਦੀ ਮੰਗ ’ਤੇ ਚਾਹ, ਕੌਫੀ ਅਤੇ ਪਾਣੀ ਵੀ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। -ਪੀਟੀਆਈ

 


Comments Off on 400 ਰੇਲਵੇ ਸਟੇਸ਼ਨਾਂ ’ਤੇ ਮਿੱਟੀ ਦੇ ਭਾਂਡਿਆਂ ’ਚ ਮਿਲਣਗੇ ਖਾਧ ਪਦਾਰਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.