ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਹਿੰਦੂ ਔਰਤ ਦੇ ਮੁਸਲਿਮ ਪਤੀ ਨੂੰ ਸੁਪਰੀਮ ਕੋਰਟ ਵੱਲੋਂ ‘ਚੰਗਾ ਪਤੀ’ ਬਣਨ ਦੀ ਤਾਕੀਦ

Posted On September - 12 - 2019

ਨਵੀਂ ਦਿੱਲੀ, 11 ਸਤੰਬਰ
ਸੁਪਰੀਮ ਕੋਰਟ ਨੇ ਅੱਜ ਛੱਤੀਸਗੜ੍ਹ ਦੇ ਇਕ ਵਿਵਾਦਤ ਅੰਤਰ-ਧਰਮ ਵਿਆਹ ਦੇ ਮਾਮਲੇ ’ਚ ਸੁਣਵਾਈ ਕਰਦਿਆਂ ਜੋੜੇ ਵਿਚੋਂ ਪੁਰਸ਼ ਨੂੰ ਕਿਹਾ ਕਿ ਉਹ ‘ਵਫ਼ਾਦਾਰ ਪਤੀ’ ਤੇ ‘ਚੰਗਾ ਪ੍ਰੇਮੀ’ ਬਣ ਕੇ ਦਿਖਾਏ। ਦੱਸਣਯੋਗ ਹੈ ਕਿ ਇਕ ਹਿੰਦੂ ਔਰਤ ਨੇ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਸੀ।
ਮੁਸਲਿਮ ਪਤੀ ਨੇ ਹਿੰਦੂ ਪਤਨੀ ਦੇ ਪਰਿਵਾਰ ਵੱਲੋਂ ਅਪਣਾਏ ਜਾਣ ਦੇ ਮੰਤਵ ਨਾਲ ਹਿੰਦੂ ਧਰਮ ਗ੍ਰਹਿਣ ਕਰ ਲਿਆ ਸੀ। ਪਰ ਔਰਤ ਦਾ ਪਰਿਵਾਰ ਪੁਰਸ਼ ਵੱਲੋਂ ਧਰਮ ਬਦਲੇ ਜਾਣ ਨਾਲ ਸਹਿਮਤ ਨਹੀਂ ਸੀ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਦਾਲਤ ਔਰਤ ਦੇ ਭਵਿੱਖ ਬਾਰੇ ਫ਼ਿਕਰਮੰਦ ਹੈ ਤੇ ਅੰਤਰ-ਜਾਤੀ ਜਾਂ ਅੰਤਰ-ਧਰਮ ਵਿਆਹ ਦੇ ਖ਼ਿਲਾਫ਼ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਪੁਰਸ਼ ਨੂੰ ਕਿਹਾ ਕਿ ਉਸ ਨੂੰ ਭਵਿੱਖ ’ਚ ਚੰਗਾ ਪਤੀ ਬਣੇ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮਹਿਲਾ ਦੇ ਪਿਤਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਦਲੀਲ ਦਿੱਤੀ ਕਿ ਇਹ ਕੁੜੀਆਂ ਨੂੰ ਜਾਲ ਵਿਚ ਫਸਾਉਣ ਦੀ ਸਾਜ਼ਿਸ਼ ਹੋ ਸਕਦੀ ਹੈ। ਅਦਾਲਤ ਨੇ ਜੋੜੇ ਵਿਚੋਂ ਪੁਰਸ਼ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਤਾਂ ਕਿ ਇਸ ਸਬੰਧੀ ਕੁਝ ਪੱਕਾ ਕੀਤਾ ਜਾ ਸਕੇ।
ਅਦਾਲਤ ਨੇ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਆਰੀਆ ਸਮਾਜ ਮੰਦਰ ਵਿਚ ਵਿਆਹ ਮਗਰੋਂ ਆਪਣਾ ਨਾਂ ਬਦਲਿਆ ਹੈ ਤੇ ਨਾਂ ਬਦਲਣ ਬਾਰੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਹੈ।
ਔਰਤ ਦੇ ਪਿਤਾ ਨੇ ਅਦਾਲਤ ਵਿਚ ਕਿਹਾ ਕਿ ਉਸ ਦੀ ਧੀ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਹੁਣ ਰਾਜ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਤੇ ਲੜਕੀ ਦੀ ਅਰਜ਼ੀ ਸਵੀਕਾਰ ਲਈ ਹੈ। -ਪੀਟੀਆਈ

 


Comments Off on ਹਿੰਦੂ ਔਰਤ ਦੇ ਮੁਸਲਿਮ ਪਤੀ ਨੂੰ ਸੁਪਰੀਮ ਕੋਰਟ ਵੱਲੋਂ ‘ਚੰਗਾ ਪਤੀ’ ਬਣਨ ਦੀ ਤਾਕੀਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.