ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਹਾਦਸੇ ’ਚ ਮਾਰੀ ਗਈ ਰਵਨੀਤ ਦੀ ਅੰਤਿਮ ਅਰਦਾਸ ਅੱਜ

Posted On September - 10 - 2019

ਬਚਿੱਤਰ ਕੁਹਾੜ
ਐਡੀਲੇਡ, 9 ਸਤੰਬਰ
ਪ੍ਰਾਸਪੈਕਟ ਸ਼ਾਪਿੰਗ ਸੈਂਟਰ ਵਿਚ ਪਿਛਲੇ ਦਿਨੀਂ ਹੋਏ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਈ ਰਵਨੀਤ ਕੌਰ (31) ਦੀ ਰਾਇਲ ਐਡੀਲੇਡ ਹਸਪਤਾਲ ਵਿਚ ਮੌਤ ਹੋ ਗਈ ਸੀ। ਉਸ ਦਾ ਅੰਤਿਮ ਸੰਸਕਾਰ ਭਲਕੇ 280 ਗੈਰੇਜ ਰੋਡ ਫਿਲੰਡਰ ਪਾਰਕ ਐਡੀਲੇਡ ਵਿਖੇ ਕੀਤਾ ਜਾਵੇਗਾ ਅਤੇ ਮਗਰੋਂ ਪਰਾਸਪੈਕਟ ਗੁਰਦੁਆਰਾ ਐਡੀਲੇਡ ਵਿਖੇ ਸਹਿਜ ਪਾਠ ਦਾ ਭੋਗ ਪਵੇਗਾ ਅਤੇ ਅੰਤਿਮ ਅਰਦਾਸ ਹੋਵੇਗੀ। ਪੁਲੀਸ ਦੀ ਪ੍ਰਮੁੱਖ ਕਰੈਸ਼ ਜਾਂਚਕਰਤਾ ਬ੍ਰਾਂਚ ਨੇ ਹਾਦਸੇ ਦੀ ਜਾਂਚ ਕੀਤੀ। ਹਾਦਸੇ ਵਿਚ 82 ਸਾਲਾ ਬਜ਼ੁਰਗ ਕਾਰ ਚਾਲਕ ਨੂੰ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਰਵਨੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਵਿਭਾਗ ਅਤੇ ਸਰਕਾਰ ਤੋਂ ਬਜ਼ੁਰਗਾਂ ਦੀ ਡਰਾਈਵਿੰਗ ਲਾਇਸੈਂਸ ਪ੍ਰਣਾਲੀ ਵਿਚ ਉਮਰ ਯੋਗਤਾ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।


Comments Off on ਹਾਦਸੇ ’ਚ ਮਾਰੀ ਗਈ ਰਵਨੀਤ ਦੀ ਅੰਤਿਮ ਅਰਦਾਸ ਅੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.