ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਹਾਓਡੀ ਮੋਦੀ ਸਮਾਗਮ ਅੱਜ; ਭਾਰਤੀ-ਅਮਰੀਕੀ ਪੱਬਾਂ ਭਾਰ

Posted On September - 22 - 2019

ਹਿਊਸਟਨ, 21 ਸਤੰਬਰ

ਹਿਊਸਟਨ ਜਾਣ ਮੌਕੇ ਫਰੈਂਕਫਰਟ ’ਚ ਰੁਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੀਆਂ ਹੋਈਆਂ ਜਰਮਨੀ ’ਚ ਭਾਰਤੀ ਸਫ਼ੀਰ ਮੁਕਤਾ ਤੋਮਰ ਅਤੇ ਕੌਂਸੁਲ ਜਨਰਲ ਪ੍ਰਤਿਭਾ ਪਾਰਕਰ। -ਫੋਟੋ: ਪੀਟੀਆਈ

‘ਹਾਓਡੀ ਮੋਦੀ’ ਸਮਾਗਮ ਲਈ ਇੱਥੇ ਤਿਆਰੀਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਦੇਰ ਰਾਤ ਹਿਊਸਟਨ ਪਹੁੰਚ ਗਏ ਜਿਥੇ ਉਨ੍ਹਾਂ ਦਾ ਭਾਰਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ-ਅਮਰੀਕੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਪੂਰਾ ਉਤਸ਼ਾਹ ਹੈ। ਪੋਪ ਤੋਂ ਇਲਾਵਾ ਕਿਸੇ ਵਿਦੇਸ਼ੀ ਨੇਤਾ ਲਈ ਇੱਥੇ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ।
ਐੱਨਆਰਜੀ ਫੁਟਬਾਲ ਸਟੇਡੀਅਮ ਵਿੱਚ 22 ਸਤੰਬਰ ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ’ਚ 50 ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀ ਸ਼ਾਮਲ ਹੋਣਗੇ। ਤਿੰਨ ਘੰਟੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਲ ਹੋਣਗੇ। ਅਮਰੀਕਾ ਵਿੱਚ ਭਾਰਤੀ ਰਾਜਦੂਤ ਹਰਸ਼ ਵੀ ਸ਼੍ਰਿੰਗਲਾ ਨੇ ਬੀਤੇ ਦਿਨ ਆਪਣੀ ਟੀਮ ਨਾਲ ਐੱਨਆਰਜੀ ਸਟੇਡੀਅਮ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ 15 ਹਜ਼ਾਰ ਤੋਂ ਵੱਧ ਵਾਲੰਟੀਅਰ ਦਿਨ-ਰਾਤ ਕੰਮ ਕਰ ਰਹੇ ਹਨ। ਐੱਨਆਰਜੀ ਸਟੇਡੀਅਮ ਵਿੱਚ ਬੀਤੇ ਦਿਨ ਇੱਕ ਕਾਰ ਰੈਲੀ ਵੀ ਕੀਤੀ ਗਈ ਸੀ ਜਿਸ ’ਚ 200 ਤੋਂ ਵੱਧ ਕਾਰਾਂ ਨੇ ਹਿੱਸਾ ਲਿਆ। ਕਾਰਾਂ ਉੱਤੇ ਭਾਰਤ-ਅਮਰੀਕਾ ਦੇ ਝੰਡੇ ਲਹਿਰਾ ਰਹੇ ਸੀ। ਪ੍ਰਬੰਧਕਾਂ ਤੇ ਵਾਲੰਟੀਅਰਾਂ ਨੇ ‘ਨਮੋ ਅਗੇਨ’ ਲਿਖੀਆਂ ਟੀ-ਸ਼ਰਟਾਂ ਪਾ ਰੱਖੀਆਂ ਸਨ ਅਤੇ ‘ਨਮੋ ਅਗੇਨ’ ਦੇ ਨਾਅਰੇ ਵੀ ਲਗਾਏ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਤਿਆਰ ਹਨ। ਟੈਕਸਸ ਇੰਡੀਆ ਫੋਰਮ (ਟੀਆਈਐੱਫ) ਦੇ ਬੁਲਾਰਿਆਂ ਪ੍ਰੀਤੀ ਡਾਵਰਾ, ਗੀਤੇਸ਼ ਦੇਸਾਈ ਅਤੇ ਰਿਸ਼ੀ ਭੁਟਾਡਾ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਦੁਨੀਆਂ ਦੇ ਦੋ ਵੱਡੇ ਲੋਕਤੰਤਰਿਕ ਦੇਸ਼ਾਂ ਦੇ ਨੇਤਾ ਮਜ਼ਬੂਤ ਭਾਈਵਾਲੀ ਨੂੰ ਅੱਗੇ ਵਧਾਉਣ ਦਾ ਆਪਣਾ ਸੰਕਲਪ ਪੂਰਾ ਕਰਨ ਲਈ ਅਜਿਹੇ ਸਮਾਗਮ ’ਚ ਇਕੱਠਿਆਂ ਸ਼ਿਰਕਤ ਕਰਨਗੇ।

ਸਿੱਖਾਂ ਵੱਲੋਂ ਪ੍ਰਦਰਸ਼ਨ ਦਾ ਐਲਾਨ
ਹਿਊਸਟਨ/ਵਾਸ਼ਿੰਗਟਨ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਹਾਓਡੀ ਮੋਦੀ’ ਸਮਾਗਮ ਦੌਰਾਨ ਵੱਖਵਾਦੀ ਸਿੱਖ ਗੁੱਟਾਂ ਅਤੇ ਪਾਕਿਸਤਾਨੀਆਂ ਨੇ ਹਿਊਸਟਨ ’ਚ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਉਧਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਅਧਿਕਾਰੀ ਵਾਸ਼ਿੰਗਟਨ ਦੇ ਸੰਪਰਕ ’ਚ ਹਨ। ਐਤਵਾਰ ਨੂੰ ਐੱਨਆਰਜੀ ਸਟੇਡੀਅਮ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੇ ਵੱਡੀ ਗਿਣਤੀ ’ਚ ਪਹੁੰਚਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਪਾਕਿਸਤਾਨੀ ਜਥੇਬੰਦੀਆਂ ਨੇ ਮੋਦੀ ਵਿਰੋਧੀ ਪ੍ਰਦਰਸ਼ਨਾਂ ਲਈ ਹਿਊਸਟਨ ਦੀਆਂ ਮਸਜਿਦਾਂ ਦੇ ਬਾਹਰੋਂ ਲੋਕਾਂ ਨੂੰ ਸਮਾਗਮ ਵਾਲੀ ਥਾਂ ’ਤੇ ਲਿਆਉਣ ਦੇ ਉਚੇਚੇ ਪ੍ਰਬੰਧ ਕੀਤੇ ਹਨ। ਉਧਰ ‘ਹਿਊਸਟਨ ਕ੍ਰੋਨੀਕਲ’ ਦੀ ਰਿਪੋਰਟ ਮੁਤਾਬਕ ਅਮਰੀਕਾ ਆਧਾਰਿਤ ਦੋ ਕਸ਼ਮੀਰੀ ਕਾਰਕੁਨਾਂ ਅਤੇ ਖਾਲਿਸਤਾਨ ਰੈਫਰੈਂਡਮ ਫਰੰਟ ਨੇ ਸਾਂਝੇ ਤੌਰ ’ਤੇ 73 ਪੰਨਿਆਂ ਦੀ ਪਟੀਸ਼ਨ ਹਿਊਸਟਨ ਦੀ ਸੰਘੀ ਅਦਾਲਤ ’ਚ ਪਾਈ ਹੈ। ਰਿਪੋਰਟ ’ਚ ਪਟੀਸ਼ਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸ੍ਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਥਲ ਸੈਨਾ ਦੇ ਸ੍ਰੀਨਗਰ ਆਧਾਰਿਤ 15 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਨੇ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਮਗਰੋਂ ਲੋਕਾਂ ਦੀਆਂ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਢੰਗ ਨਾਲ ਹੱਤਿਆਵਾਂ ਕਰਵਾਈਆਂ ਅਤੇ ਕਸ਼ਮੀਰੀਆਂ ’ਤੇ ਅਣਮਨੁੱਖੀ ਤਸ਼ੱਦਦ ਢਾਹੇ ਹਨ। ਖਾਲਿਸਤਾਨ ਰੈਫਰੈਂਡਮ ਫਰੰਟ ਦੇ ਨਿਊਯਾਰਕ ਆਧਾਰਿਤ ਅਟਾਰਨੀ ਨੇ ਕਿਹਾ ਕਿ ਕਿਸੇ ਵਿਸ਼ੇਸ਼ ਵਰਗ ’ਤੇ ਕਾਰਵਾਈ ਵਜੋਂ ਉਹ ਕੇਸ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਸ਼ਿਕਾਇਤ ਪੀੜਤਾਂ ਨੂੰ ਤਸੀਹਿਆਂ ਤੋਂ ਬਚਾਉਣ ਵਾਲੇ 1991 ਦੇ ਐਕਟ ਤਹਿਤ ਦਾਖ਼ਲ ਕੀਤੀ ਗਈ ਹੈ। ਸੰਘੀ ਹੁਕਮਾਂ ਮੁਤਾਬਕ ਕਿਸੇ ਵਿਦੇਸ਼ੀ ਅਧਿਕਾਰੀ ਜਾਂ ਆਗੂ ਵੱਲੋਂ ਤਸੀਹੇ ਦੇਣ ਜਾਂ ਗ਼ੈਰਕਾਨੂੰਨੀ ਢੰਗ ਨਾਲ ਹੱਤਿਆਵਾਂ ਕਰਾਉਣ ਦੇ ਸ਼ੱਕ ਹੇਠ ਉਨ੍ਹਾਂ ਖ਼ਿਲਾਫ਼ ਅਮਰੀਕੀ ਧਰਤੀ ’ਤੇ ਸਿਵਲ ਕੇਸ ਦਰਜ ਕਰਵਾਇਆ ਜਾ ਸਕਦਾ ਹੈ। ਭਾਰਤੀ ਮਿਸ਼ਨ ਸੰਘੀ ਅਦਾਲਤ ’ਚ ਦਾਖ਼ਲ ਕੇਸ ਨਾਲ ਨਜਿੱਠਣ ਬਾਰੇ ਵਿਚਾਰਾਂ ਕਰ ਰਿਹਾ ਹੈ। -ਆਈਏਐਨਐਸ


Comments Off on ਹਾਓਡੀ ਮੋਦੀ ਸਮਾਗਮ ਅੱਜ; ਭਾਰਤੀ-ਅਮਰੀਕੀ ਪੱਬਾਂ ਭਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.