ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਹਾਈਵੇਅ ਦੇ ਕੰਢੇ ਬਗੈਰ ਮਨਜ਼ੂਰੀ ਤੋਂ ਖੁੱਲ੍ਹੇ ਠੇਕੇ

Posted On September - 11 - 2019

ਕੁਲਦੀਪ ਸੂਦ
ਹੰਡਿਆਇਆ, 10 ਸਤੰਬਰ

ਹੰਡਿਆਇਆ-ਮਾਨਸਾ ਸੜਕ ਕੰਢੇ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਦ੍ਰਿਸ਼।

ਉੱਚ ਅਦਾਲਤਾਂ ਵਲੋਂ ਹਾਈਵੇਅ, ਧਾਰਮਿਕ ਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦਾ ਹੁਕਮ ਸੁਣਾਇਆ ਹੋਇਆ ਹੈ, ਪਰ ਇਨ੍ਹਾਂ ਜਾਰੀ ਹੋਏ ਹੁਕਮਾਂ ਨੂੰ ਜ਼ਿਲ੍ਹਾ ਬਰਨਾਲਾ ਦਾ ਆਬਕਾਰੀ ਅਤੇ ਕਰ ਵਿਭਾਗ (ਐਕਸਾਇਜ਼) ਟਿੱਚ ਸਮਝਦਾ ਹੈ। ਤਾਜ਼ਾ ਮਿਸਾਲ ਅਨੁਸਾਰ ਅਧਿਕਾਰੀ ਹੰਡਿਆਇਆ ਤੋਂ ਮਾਨਸਾ ਨੂੰ ਜਾਂਦੇ ਨੈਸ਼ਨਲ ਹਾਈਵੇਅ ’ਤੇ ਕਰੀਬ 20 ਕਿਲੋਮੀਟਰ ਦੀ ਦੂਰੀ ਦੇ ਘੇਰੇ ਵਿਚ ਬਿਨਾਂ ਮਨਜ਼ੂਰੀ ਤੋਂ ਨੈਸ਼ਨਲ ਸੜਕਾਂ ਦੇ ਨਜ਼ਦੀਕ ਹੀ ਸ਼ਰਾਬ ਦੇ ਠੇਕੇ ਖੁੱਲ੍ਹਵਾਕੇ ਆਬਕਾਰੀ ਅਤੇ ਉੱਚ ਅਦਾਲਤਾਂ ਦੇ ਸੁਣਾਏ ਹੋਏ ਫ਼ੈਸਲੇ ਨੂੰ ਟਿੱਚ ਸਮਝਦੇ ਹਨ।
ਇਲਾਕੇ ਅੰਦਰ ਖੁੱਲ੍ਹੇ ਇਨ੍ਹਾਂ ਨਾਜਾਇਜ਼ ਸ਼ਰਾਬ ਦੇ ਠੇਕਿਆਂ ਸਬੰਧੀ ਜਦੋਂ ਇਲਾਕੇ ਦੇ ਇੰਸਪੈਕਟਰ ਰਾਜੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਠੇਕੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਹੀ ਖੁੱਲ੍ਹੇ ਹਨ। ਉਧਰ ਜਦੋਂ ਐਕਸਾਇਜ਼ ਵਿੰਗ ਦੇ ਅਧਿਕਾਰੀ ਨਰਿੰਦਰ ਕੁਮਾਰ ਨੇ ਕਿਹਾ ਕਿ ਇਹ ਦੁਕਾਨਾਂ ਸਰਕਾਰੀ ਨਿਯਮਾਂ ਅਨੁਸਾਰ ਹੀ ਖੁੱਲ੍ਹੀਆਂ ਹਨ। ਇਥੇ ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਪੁਲੀਸ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਗਏ ਹਨ, ਪਰ ਆਬਕਾਰੀ ਵਿਭਾਗ ਇਲਾਕੇ ਕੌਮੀ ਸੜਕਾਂ ਦੇ ਨਜ਼ਦੀਕ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਵਿਚ ਪਹਿਲ ਕਦਮੀਂ ਕਰਦਾ ਵਿਖਾਈ ਦੇ ਰਿਹਾ ਹੈ।


Comments Off on ਹਾਈਵੇਅ ਦੇ ਕੰਢੇ ਬਗੈਰ ਮਨਜ਼ੂਰੀ ਤੋਂ ਖੁੱਲ੍ਹੇ ਠੇਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.