ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਹਾਂਗਕਾਂਗ: ਸਕੂਲੀ ਵਿਦਿਆਰਥੀਆਂ ਨੇ ਮੁਜ਼ਾਹਰਾਕਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ

Posted On September - 10 - 2019

ਹਾਂਗਕਾਂਗ, 9 ਸਤੰਬਰ

ਹਾਂਗਕਾਂਗ ਦੇ ਵਾਨ ਚਾਈ ਜ਼ਿਲ੍ਹੇ ’ਚ ਝੜਪਾਂ ਮਗਰੋਂ ਪੁਲੀਸ ਦੀ ਵਧੀਕੀ ਖ਼ਿਲਾਫ਼ ਮਨੁੱਖੀ ਲੜੀ ਬਣਾ ਕੇ ਪ੍ਰਦਰਸ਼ਨ ਕਰਦੇ ਹੋਏ ਸੈਕੰਡਰੀ ਸਕੂਲ ਦੇ ਵਿਦਿਆਰਥੀ। -ਫੋਟੋ: ਰਾਇਟਰਜ਼

ਹਾਂਗਕਾਂਗ ਵਿੱਚ ਹਫ਼ਤੇ ਦੇ ਅਖ਼ੀਰ ’ਤੇ ਲੋਕਤੰਤਰੀ ਸੁਧਾਰਾਂ ਲਈ ਦਬਾਅ ਬਣਾਉਣ ਸਬੰਧੀ ਮੁਜ਼ਾਹਰੇ ਦੌਰਾਨ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਅੱਜ ਸ਼ਹਿਰ ਦੇ ਸਕੂਲਾਂ ਦੇ ਬਾਹਰ ਹਜ਼ਾਰਾਂ ਵਿਦਿਆਰਥੀਆਂ ਨੇ ਮਨੁੱਖੀ ਕੜੀ ਬਣਾ ਕੇ ਮੁਜ਼ਾਹਰਾਕਾਰੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਹ ਸ਼ਾਂਤਮਈ ਪ੍ਰਦਰਸ਼ਨ ਹਾਂਗਕਾਂਗ ਸਰਕਾਰ ਵਲੋਂ ‘ਮੁਜ਼ਾਹਰਾਕਾਰੀਆਂ ਦੇ ਗੈਰਕਾਨੂੰਨੀ ਵਰਤਾਰੇ’ ਦੀ ਨਿਖੇਧੀ ਕਰਨ ਅਤੇ ਅਮਰੀਕਾ ਨੂੰ ਉਸ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲ ਨਾ ਦੇਣ ਦੀ ਦਿੱਤੀ ਚਿਤਾਵਨੀ ਖ਼ਿਲਾਫ਼ ਕੀਤਾ ਗਿਆ ਹੈ ।
ਇਸ ਤੋਂ ਪਹਿਲਾਂ ਐਤਵਾਰ ਨੂੰ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਦੂਤਾਵਾਸ ਤੱਕ ਰੋਸ ਮਾਰਚ ਕਰਕੇ ਸਮਰਥਨ ਮੰਗਿਆ ਸੀ ਪਰ ਬਾਅਦ ਵਿੱਚ ਇਹ ਹਿੰਸਕ ਰੂਪ ਧਾਰਨ ਕਰ ਗਿਆ ਸੀ। ਮੁਜ਼ਾਹਰਕਾਰੀਆਂ ਨੇ ਸਬਵੇਅ ਸਟੇਸ਼ਨਾਂ ਦੀ ਭੰਨਤੋੜ ਕਰਕੇ ਅੱਗ ਲਗਾ ਦਿੱਤੀ ਤੇ ਆਵਾਜਾਈ ਰੋਕੀ। ਇਸ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ। ਦੱਸਣਯੋਗ ਹੈ ਕਿ ਹਾਂਗਕਾਂਗ ਸਰਕਾਰ ਨੇ ਪਿਛਲੇ ਹਫ਼ਤੇ ਮੁਜ਼ਾਹਰਾਕਾਰੀਆਂ ਦੀ ਹਵਾਲਗੀ ਬਿੱਲ ਵਾਪਸ ਲਏ ਜਾਣ ਦੀ ਮੰਗ ਮੰਨ ਲਈ ਸੀ ਪਰ ਪ੍ਰਦਰਸ਼ਨਕਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਬਾਕੀ ਮੰਗਾਂ ਵੀ ਮੰਨੀਆਂ ਜਾਣ, ਜਿਸ ਵਿੱਚ ਵਧੇਰੇ ਜਮਹੂਰੀ ਹੱਕਾਂ ਦੀ ਮੰਗ ਵੀ ਸ਼ਾਮਲ ਹੈ। -ਏਪੀ

 


Comments Off on ਹਾਂਗਕਾਂਗ: ਸਕੂਲੀ ਵਿਦਿਆਰਥੀਆਂ ਨੇ ਮੁਜ਼ਾਹਰਾਕਾਰੀਆਂ ਨਾਲ ਇਕਜੁੱਟਤਾ ਪ੍ਰਗਟਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.