ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਹਾਂਗਕਾਂਗ: ਚੌਥੇ ਮਹੀਨੇ ਵੀ ਰੋਸ ਪ੍ਰਦਰਸ਼ਨ ਜਾਰੀ

Posted On September - 22 - 2019

ਹਾਂਗਕਾਂਗ, 21 ਸਤੰਬਰ
ਹਾਂਗਕਾਂਗ ਦੇ ਜ਼ਿਲ੍ਹਾ ਤੌਨ ਮੁਨ ਵਿਚ ਅੱਜ ਮੁਜ਼ਾਹਰਾਕਾਰੀਆਂ ਨੇ ਸ਼ਾਂਤਮਈ ਰੋਸ ਮਾਰਚ ਕੀਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦਾ ਇਹ ਮਾਰਚ ਪਿਛਲੇ ਹਫ਼ਤਿਆਂ ਦੇ ਰੋਸ ਮਾਰਚਾਂ ਨਾਲੋਂ ਛੋਟਾ ਸੀ। ਇਸ ਮਾਰਚ ਦੌਰਾਨ ਕੋਈ ਹਿੰਸਾ ਵੀ ਨਹੀਂ ਹੋਈ ਜਦਕਿ ਪਿਛਲੇ ਪ੍ਰਦਰਸ਼ਨਾਂ ਦੌਰਾਨ ਪੁਲੀਸ ਨਾਲ ਝੜਪਾਂ ਹੁੰਦੀਆਂ ਰਹੀਆਂ ਹਨ। ਹਾਂਗਕਾਂਗ ਵਿੱਚ ਚੌਥੇ ਮਹੀਨੇ ਵਿੱਚ ਪੁੱਜੇ ਰੋਸ ਪ੍ਰਦਰਸ਼ਨ ਪ੍ਰਸਤਾਵਿਤ ਹਵਾਲਗੀ ਬਿੱਲ ਦੇ ਵਿਰੋਧ ਵਿੱਚ ਸ਼ੁਰੂ ਹੋਏ ਸਨ ਅਤੇ ਸਮੇਂ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਵੀ ਵਧ ਗਈਆਂ, ਜਿਸ ਵਿੱਚ ਵਧੇਰੇ ਜਮੂਹਰੀ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ।
ਹਾਂਗਕਾਂਗ ਦੇ ਮੀਡੀਆ ਵਲੋਂ ਕੁਝ ਹੋਰ ਥਾਵਾਂ ’ਤੇ ਹੋਏ ਪ੍ਰਦਰਸ਼ਨਾਂ ਦੌਰਾਨ ਝੜਪਾਂ ਦੀਆਂ ਰਿਪੋਰਟਾਂ ਛਾਪੀਆਂ ਗਈਆਂ ਹਨ, ਜਿਸ ਦੌਰਾਨ ਪੇਈਚਿੰਗ ਪੱਖੀ ਸਰਕਾਰ ਦੇ ਸਮਰਥਕਾਂ ਨੇ ਕੁਝ ਸਬ-ਸਟੇਸ਼ਨਾਂ ’ਤੇ ਪ੍ਰਦਰਸ਼ਨਾਂ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ, ਜੋ ਪਹਿਲੀ ਅਕਤੂਬਰ ਨੂੰ ਪਾਰਟੀ ਦੀ ਸੱਤਾ ਵਿੱਚ 70ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ, ਲਈ ਇਹ ਪ੍ਰਦਰਸ਼ਨ ਨਮੋਸ਼ੀ ਦਾ ਕਾਰਨ ਬਣੇ ਹੋਏ ਹਨ। ਹਾਂਗਕਾਂਗ ਸਰਕਾਰ ਨੇ ਪਹਿਲਾਂ 1 ਅਕਤੂਬਰ ਨੂੰ ਆਤਿਸ਼ਬਾਜ਼ੀ ਕਰਨ ਦਾ ਐਲਾਨ ਕੀਤਾ ਸੀ, ਜੋ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ। ਸ਼ਨਿਚਰਵਾਰ ਦੇ ਪ੍ਰਦਰਸ਼ਨਾਂ ਦੌਰਾਨ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਹੱਥਾਂ ਵਿੱਚ ਛਤਰੀਆਂ ਫੜੀਆਂ ਹੋਈਆਂ ਸਨ, ਜੋ ਇਸ ਰੋਸ ਲਹਿਰ ਦਾ ਚਿੰਨ੍ਹ ਬਣ ਗਈਆਂ ਹਨ। ਭਾਵੇਂ ਕਿ ਹਾਂਗਕਾਂਗ ਦੀ ਆਗੂ ਕੈਰੀ ਲਾਮ ਨੇ ਕੁਝ ਦਿਨ ਪਹਿਲਾਂ ਹਵਾਲਗੀ ਬਿੱਲ ਵਾਪਸ ਲਏ ਜਾਣ ਦੀ ਮੰਗ ਮੰਨ ਲਈ ਹੈ ਪਰ ਪ੍ਰਦਰਸ਼ਨਕਾਰੀ ਆਪਣੀਆਂ ਬਾਕੀ ਮੰਗਾਂ ਮਨਾਉਣ ਲਈ ਦਬਾਅ ਬਣਾ ਰਹੇ ਹਨ।
-ਏਪੀ


Comments Off on ਹਾਂਗਕਾਂਗ: ਚੌਥੇ ਮਹੀਨੇ ਵੀ ਰੋਸ ਪ੍ਰਦਰਸ਼ਨ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.