ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ

Posted On September - 23 - 2019

ਕੁਲਵਿੰਦਰ ਕੌਰ ਦਿਓਲ
ਫ਼ਰੀਦਾਬਾਦ, 22 ਸਤੰਬਰ

ਡਾ. ਪ੍ਰਸ਼ਾਂਤ ਭੱਲਾ ਪ੍ਰੋਗਰਾਮ ਦੌਰਾਨ ਵਿਚਾਰ ਪੇਸ਼ ਕਰਦੇ ਹੋਏ।

ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਟ ਤੇ ਦੀਨ ਦਿਆਲ ਉਪਾਧਿਆਏ ਰਿਸਰਚ ਇੰਸਟੀਚਿਊਟ ਨਵੀਂ ਦਿੱਲੀ ਨੇ ਵਾਤਾਵਰਨ ਦੀ ਰੱਖਿਆ ਲਈ ਵਿਸ਼ੇਸ਼ ਉਪਾਵਾਂ ਲਈ ਹਰਿਆਣਾ ਰਾਜ ’ਚ ‘ਐੱਨਜੀਟੀ’ ਦੇ ਆਦੇਸ਼ ਨੂੰ ਲਾਗੂ ਕਰਨ ਲਈ ਸਾਂਝੇ ਤੌਰ ’ਤੇ ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ (ਐੱਚਈਪੀਐੱਫ) ਦਾ ਗਠਨ ਕੀਤਾ ਹੈ। ਇਸ ਫਾਊਂਡੇਸ਼ਨ ਦਾ ਉਦੇਸ਼ ਰਾਜ ਪੱਧਰ ’ਤੇ ਵਾਤਾਵਰਨ ਦੀ ਸੰਭਾਲ ਲਈ ਸਮੇਂ ਅਨੁਸਾਰ ਪਹਿਲ ਕਰਨਾ ਤੇ ਹਰੇਕ ਜ਼ਿਲ੍ਹਾ ਪੱਧਰ ’ਤੇ ਪ੍ਰਭਾਵਸ਼ਾਲੀ ਖੇਤਰੀ ਅਧਿਆਇ ਚਲਾਉਣਾ ਹੈ। ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਫ਼ਰੀਦਾਬਾਦ ਨੂੰ ਮਾਡਲ ਜ਼ਿਲ੍ਹਾ ਵਜੋਂ ਚੁਣਿਆ ਗਿਆ ਹੈ।
ਪ੍ਰੋਗਰਾਮ ’ਚ ਮੌਜੂਦ ਫ਼ਰੀਦਾਬਾਦ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਵਿਕਰਮ ਯਾਦਵ ਨੇ ਸਾਰੇ ਵਿਚਾਰਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਸਾਲਿਡ ਵੇਸਟ ਮੈਨੇਜਮੈਂਟ ਫ਼ਰੀਦਾਬਾਦ ਦੀ ਸਭ ਤੋਂ ਵੱਡੀ ਸਮੱਸਿਆ ਹੈ, ਜਿਸ ’ਤੇ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਪਰ ਇਸ ਕਾਰਜ ਨੂੰ ਸਫਲ ਬਣਾਉਣ ਲਈ ਉਸਨੂੰ ਆਮ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ।
ਪ੍ਰੋਗਰਾਮ ਵਿਚ ਵਾਤਾਵਰਨ ਸੁਰੱਖਿਆ ਦੇ ਕੌਮੀ ਕੋਆਰਡੀਨੇਟਰ ਗੋਪਾਲ ਆਰੀਆ, ਦੀਨ ਦਿਆਲ ਉਪਾਧਿਆਏ ਖੋਜ ਸੰਸਥਾਨ ਅਤੇ ਐੱਚਈਐੱਫਐੱਫ ਦੇ ਸਰਪ੍ਰਸਤ, ਡਾ. ਕ੍ਰਿਸ਼ਨਾ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ, ਸੁਮਿਤ, ਓਐੱਸਡੀ ਮੁੱਖ ਮੰਤਰੀ, ਗੰਗਾ ਸ਼ੰਕਰ ਮਿਸ਼ਰਾ, ਰਾਜ ਕੁਮਾਰ ਅਗਰਵਾਲ ਸ਼ਾਮਲ ਸਨ।
ਡਾ. ਅਰਵਿੰਦ ਸੂਦ, ਪੁਸ਼ਪੇਂਦਰ ਚੌਹਾਨ; ਅਮਿਤਾਭ ਵਸ਼ਿਠਾ, ਡਾ. ਪ੍ਰਸ਼ਾਂਤ ਭੱਲਾ, ਡਾ. ਅਮਿਤ ਭੱਲਾ, ਡਾ. ਐੱਨਸੀ ਵਧਾਵਾ, ਡਾ ਐੱਮਐੱਮ ਕਥੂਰੀਆ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਬੈਠਕ ’ਚ ਵਾਤਾਵਰਨ ਪ੍ਰੇਮੀ, ਚਿੰਤਨ ਨੇਤਾ, ਕਾਰੋਬਾਰੀ, ਐੱਨਜੀਓਜ਼ ਤੇ ਆਰਡਬਲਯੂਏ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਸਮੇਂ ਦੌਰਾਨ, ਫ਼ਰੀਦਾਬਾਦ ਵਾਤਾਵਰਨ ਪ੍ਰੋਟੈਕਸ਼ਨ ਚੈਪਟਰ (ਐੱਫਈਪੀਸੀ) ਦੀ ਸਥਾਪਨਾ ਵੀ ਕੀਤੀ ਗਈ ਤੇ ਵਾਤਾਵਰਨ ਨੂੰ ਬਚਾਉਣ ਲਈ ਕਈ ਸੁਝਾਅ ਦਿੱਤੇ ਗਏ।

 


Comments Off on ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.