ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਹਰਰਾਏਪੁਰ ਵਿੱਚ ਪੀਲੀਏ ਦੇ 66 ਮਰੀਜ਼ ਆਏ ਸਾਹਮਣੇ

Posted On September - 12 - 2019

ਮਨੋਜ ਸ਼ਰਮਾ
ਬਠਿੰਡਾ, 11 ਸਤੰਬਰ

ਗੋਨਿਆਣਾ ਹਸਪਤਾਲ ਦੀ ਟੀਮ ਪਿੰਡ ਹਰਰਾਏਪੁਰ ਦਾ ਦੌਰਾ ਕਰਦੀ ਹੋਈ। ਫੋਟੋ: ਟ੍ਰਿਬਿਊਨ

ਗੋਨਿਆਣਾ ਮੰਡੀ ਨਜ਼ਦੀਕ ਪਿੰਡ ਹਰਰਾਏਪੁਰ ਵਿਚ ਫੈਲੇ ਪੀਲੀਏ ਕਾਰਨ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਅੰਦਰ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲਣ ਕਾਰਨ ਪਿੰਡ ਅੰਦਰ ਬਿਮਾਰ ਵਿਅਕਤੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬੀਤੇ ਦਿਨਾਂ ਤੋਂ ਗੋਨਿਆਣਾ ਹਸਪਤਾਲ ਵਿਚ ਇੱਕ ਦਮ ਪੀਲੀਏ ਦੇ ਮਰੀਜ਼ ਆਉਣ ਲੱਗੇ ਹਨ। ਪਿੰਡ ਅੰਦਰ ਪੀਲੀਆ ਪੀੜਤ ਲੋਕਾਂ ਦੀ ਗਿਣਤੀ ਵਧਣ ਕਾਰਨ ਸਿਹਤ ਮਹਿਕਮੇ ਦੀ ਟੀਮ ਨੇ ਵੀ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ। ਚੰਡੀਗੜ੍ਹ ਤੋਂ ਸਿਹਤ ਵਿਭਾਗ ਦੀ ਟੀਮ ਵੀ ਪਿੰਡ ਹਰਰਾਏਪੁਰ ਪੁੱਜੀ ਹੈ, ਜਿਸ ਵਿਚ ਨਿਗਰਾਨ ਅਫ਼ਸਰ ਵਜੋਂ ਡਾ. ਸੀਮਾ ਅਗਰਵਾਲ, ਡਾ. ਮੋਨਿਕਾ ਮਾਈਕਰੋਬਾਇਓਲੋਜਿਸਟ ਸਮੇਤ ਗੋਨਿਆਣਾ ਦੇ ਐਸ.ਐਮ.ਓ. ਡਾ. ਅਨਿਲ ਗੋਇਲ ਸਨ। ਟੀਮ ਨੇ ਜਲ ਘਰ ਦਾ ਦੌਰਾ ਕੀਤਾ ਤੇ ਪਾਣੀ ਦੇ ਨਮੂਨੇ ਲਏ।
ਮਿਲੇ ਵੇਰਵਿਆਂ ਅਨੁਸਾਰ ਪਿੰਡ ਵਿਚ 66 ਲੋਕਾਂ ਦੇ ਪੀਲੀਏ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 186 ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ 45 ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ। ਹਰਰਾਏਪੁਰ ਨੂੰ ਨੇੜਲੇ ਪਿੰਡ ਜੰਡਾਂ ਵਾਲਾ ਦੇ ਜਲ ਘਰ ਨਾਲ ਜੋੜ ਕੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਦੋਂ ਕਿ ਪਹਿਲਾਂ ਇਸ ਪਿੰਡ ਨੂੰ ਗੋਨਿਆਣਾ ਕਲਾਂ ਦੇ ਜਲ ਘਰ ਵਿਚੋਂ ਸਪਲਾਈ ਦਿੱਤੀ ਜਾਂਦੀ ਸੀ। ਇਹ ਵੀ ਪਤਾ ਚੱਲਿਆ ਹੈ ਕਿ ਪੀਲੀਏ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੋਆਰਡੀਨੇਸ਼ਨ ਕਮੇਟੀ ਦੀ ਅੱਜ ਦੇਰ ਸ਼ਾਮ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿੱਚ ਜਲ ਸਪਲਾਈ, ਸੈਨੀਟੇਸ਼ਨ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਅਨਿਲ ਗੋਇਲ ਨੇ ਸਿਹਤ ਵਿਭਾਗ ਬਠਿੰਡਾ ਅਤੇ ਦੂਸਰੇ ਵਿਭਾਗਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਦੱਸਿਆ। ਸਰਪੰਚ ਗੁਰਮੀਤ ਸਿੰਘ ਬਰਾੜ ਨੇ ਪਿੰਡ ਵਿਚ ਲੱਗੇ ਆਰ.ਓ. ਪਲਾਂਟ ਦੇ ਬਕਾਇਆ ਬਿੱਲ ਨੂੰ ਭਰ ਕੇ ਉਸ ਨੂੰ ਦੁਬਾਰਾ ਚਲਾਉਣ ਦੀ ਮੰਗ ਕੀਤੀ।


Comments Off on ਹਰਰਾਏਪੁਰ ਵਿੱਚ ਪੀਲੀਏ ਦੇ 66 ਮਰੀਜ਼ ਆਏ ਸਾਹਮਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.