ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਹਨੇਰਿਆਂ ’ਚੋਂ ਸਵੇਰੇ ਤਲਾਸ਼ਦੇ ਨਿਬੰਧ

Posted On September - 1 - 2019

ਡਾ. ਅਮਰ ਕੋਮਲ

ਦੇਵਿੰਦਰ ਦੀਦਾਰ ਦੀ ਪੁਸਤਕ ‘ਪੋਹ ਦੀ ਚਾਨਣੀ’ (ਕੀਮਤ: 200 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਅਜਿਹੀ 17 ਨਿਬੰਧਾਂ ਦੀ ਪੁਸਤਕ ਹੈ ਜਿਸ ਰਾਹੀਂ ਲੇਖਕ ਆਪਣੇ ਜਾਗਰੂਕ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਜ਼ਿੰਦਗੀ, ਸਮਾਜ ਅਤੇ ਮਨੁੱਖੀ ਕਿਰਦਾਰ ਦੇ ਤਪਦੇ ਮਾਰੂਥਲ ਦੇ ਦਰਸ਼ਨ ਕਰਵਾਉਂਦਾ ਹੈ ਅਤੇ ਇਸ ਦੇ ਨਾਲ ਹੀ ਠੰਢੀਆਂ ਛਾਵਾਂ ਕਰਦੇ ਰੁੱਖਾਂ ਦੀ ਛਾਂ ਮਾਨਣ ਲਈ ਪ੍ਰੇਰਦਾ ਵੀ ਹੈ। ਨਿਬੰਧਕਾਰ ਨਿੱਕੀਆਂ-ਨਿੱਕੀਆਂ ਉਦਾਹਰਣਾਂ ਦੇ ਕੇ ਪਹਿਲਾਂ ਬਹੁਤ ਦਲੇਰੀ ਨਾਲ ਸਾਡੇ ਜੀਵਨ ਵਿਚ ਆਈਆਂ ਕਮਜ਼ੋਰੀਆਂ, ਘਾਟਾਂ ਨੂੰ ਤਲਾਸ਼ਦਾ ਹੈ ਅਤੇ ਮੁੜ ਨਵੀਂ ਊਰਜਾ, ਨਰੋਏ ਦ੍ਰਿਸ਼ਟੀਕੋਣ ਤੋਂ ਸਿਦਕਦਿਲੀ ਨਾਲ ਨਵਾਂ ਕੁਝ ਉਸਾਰਨ ਦੇ ਸੁਨੇਹੜੇ ਦਿੰਦਾ ਹੈ। ਪੁਰਾਣੇ ਭਲੇ ਵੇਲਿਆਂ ਦੇ ਲੋਕਾਂ ਦੇ ਸਾਧਾਰਨ ਜੀਵਨ ਵਿਚ ਦੂਜਿਆਂ ਪ੍ਰਤੀ ਹਮਦਰਦੀ ਤੇ ਮਿਲਵਰਤਣ ਹੁੰਦਾ ਸੀ। ਅੱਜ ਦੇ ਪਦਾਰਥਵਾਦੀ ਜੀਵਨ ਵਿਚ ਜੇ ਵਿਕਾਸ ਹੋਇਆ ਹੈ, ਉਹ ਲਾਲਚ, ਕਰੋਧ, ਹਿੰਸਾ, ਦਮਨ ਅਤੇ ਧੱਕੇਸ਼ਾਹੀ ਨੀਤੀ ਦਾ ਹੋਇਆ ਹੈ; ਜ਼ੁਬਾਨ ਦੀ ਮਿਠਾਸ ਘਟੀ ਹੈ, ਅੱਖਾਂ ਦੀਆਂ ਘੂਰੀਆਂ ਵਧੀਆਂ ਹਨ; ਕਬਜ਼ੇ ਦੀ ਭਾਵਨਾ ਪ੍ਰਚੰਡ ਹੋਈ ਹੈ; ਲੁੱਟਾਂ-ਖੋਹਾਂ ਵਧੀਆਂ ਹਨ; ਪਿੰਡਾਂ ਵਿਚ ਪਿਆਰ, ਮਿਲਵਰਤਣ ਅਤੇ ਧੀਆਂ-ਭੈਣਾਂ ਦੀ ਇੱਜ਼ਤ ਘਟੀ ਹੈ ਆਦਿ ਅਜੋਕੇ ਸਮਾਜਿਕ, ਆਰਥਿਕ, ਸੱਭਿਆਚਾਰਕ ਹਾਲਾਤ ਭੈੜੇ ਤੋਂ ਭੈੜੇ ਹੋ ਰਹੇ ਹਨ।’’
ਦੇਵਿੰਦਰ ਦੀਦਾਰ ਦੀ ਨਿਬੰਧ ਲੜੀ ਦੀ ਇਹ ਭਾਵੇਂ ਚੌਥੀ ਪੁਸਤਕ ਹੈ, ਪਰ ਉਸ ਨੇ ਇਨ੍ਹਾਂ ਨਿਬੰਧਾਂ ਅਤੇ ਪਹਿਲੇ ਨਿਬੰਧਾਂ ਵਿਚ ਸਾਡੇ ਸਮਾਜ ਦੀਆਂ ਵਿਗੜਦੀਆਂ ਸਥਿਤੀਆਂ ਪ੍ਰਤੀ ਸੁਚੇਤ ਹੋਣ ਅਤੇ ਆਪਣੀਆਂ ਕਮਜ਼ੋਰੀਆਂ, ਸੀਮਤ ਸੋਚਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਸ਼ਾਲ ਕਰਨ ਦੀ ਪ੍ਰੇਰਨਾ ਦਿੱਤੀ ਹੈ। ਹੁਕਮਰਾਨਾਂ ਸਿਆਸਤਦਾਨਾਂ, ਆਤੰਕੀ-ਸਾਮਰਾਜੀ ਸ਼ਕਤੀਆਂ ਦੀ ਅਸਲੀਅਤ ਦਰਸਾਉਂਦਿਆਂ ਬਦਲਣ ਦੇ ਸੁਨੇਹੇ ਦਿੱਤੇ ਹਨ। ਤਰੱਕੀਪਸੰਦ ਜ਼ਮਾਨੇ ਵਿਚ ਭਾਵੇਂ ਮਸ਼ੀਨੀ, ਇਲੈਕਟਰੋਨਿਕ ਵਸਤਾਂ, ਸੜਕਾਂ, ਇਮਾਰਤਾਂ, ਖਾਣ-ਪੀਣ ਦੇ ਸਾਮਾਨ ਵਿਚ ਵਿਕਾਸ ਹੋਇਆ ਹੋਵੇਗਾ, ਪਰ ਲੋਕ ਮਨਾਂ ਦੀ ਤਸਕੀਨ ਘਟੀ ਹੈ, ਇਮਾਨ ਸਤਿਸੰਕਲਪ, ਹੱਕ-ਸੱਚ ਘਟਿਆ ਹੈ। ਲੋਕ ਮਨਾਂ ਦੀਆਂ ਇੱਛਾਵਾਂ ਵਧਣ ਨਾਲ ਮਨ ਦੇ ਵਿਚਾਰ ਅਸਥਿਰ ਹੋਏ ਹਨ। ਅਜੋਕੇ ਮਸ਼ੀਨੀ ਯੁੱਗ ਵਿਚ ਮਨਾਂ ਦਾ ਚੈਨ ਕਿਵੇਂ ਵਧੇ? ਇਸ ਸਬੰਧੀ ਨਿਬੰਧਕਾਰ ਮਨ, ਬੁੱਧੀ ਤੇ ਅੰਤਹਕਰਣ ਵਿਚ ਜਮ੍ਹਾਂ ਹੋ ਰਹੀ ਗੰਦਗੀ ਨੂੰ ਆਪ ਹੀ ਸਾਫ਼ ਕਰਨ ਦੇ ਸੁਝਾਅ ਦਿੰਦਾ ਹੈ।
ਲੇਖਕ ਸਮੱਸਿਆਵਾਂ, ਦੁੱਖਾਂ, ਕਸ਼ਟਾਂ, ਉਲਝਣਾਂ ਦੀ ਬਿੱਲੀ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਪਰ ਅੱਜ ਦੇ ਚੂਹੇ ਬਣੇ ਮਨੁੱਖਾਂ ਸਾਹਮਣੇ ਅਜੇ ਵੀ ਮੂਲ ਸਮੱਸਿਆ ਇਹ ਹੈ ਕਿ ‘‘ਬਿੱਲੀ ਦੇ ਗਲ ਵਿਚ ਘੰਟੀ ਕੌਣ, ਕਿਵੇਂ ਪਾਈ ਜਾਵੇ? ਬੇਗ਼ਮਪੁਰਾ ਕਿਵੇਂ ਲਿਆਂਦਾ ਜਾਵੇ। ਹਨੇਰੇ ਵਿਚੋਂ ਰੌਸ਼ਨੀ ਕੌਣ ਤੇ ਕਿਵੇਂ ਲੱਭੇ? ਨਿਬੰਧਕਾਰ ਵੱਲੋਂ ਜਿੰਨਾ ਵੀ ਉਤਸ਼ਾਹ ਵੰਡਿਆ ਗਿਆ ਹੈ, ਸ਼ਲਾਘਾਯੋਗ ਹੈ। ਮਨ ਦਾ ਚੈਨ, ਬੁੱਧੀ ਦਾ ਸਾਰਥਿਕ ਵਿਕਾਸ, ਭਾਈਚਾਰਕ ਸਾਂਝ, ਦੂਜਿਆਂ ਦੇ ਕੰਮ ਆਉਣ ਦਾ ਚਾਅ, ਵੰਡ ਛਕਣ, ਕਿਰਤ ਕਰਨ, ਫਰਜ਼ਪੂਰਤੀ, ਹੱਕ ਇਨਸਾਫ਼ ਆਦਿ ਸੁਹਨੜੇ ਸੁਪਨੇ ਲੈਣ ਦੀ ਰੀਝ ਕਦੋਂ ਪੂਰੀ ਹੋਵੇਗੀ, ਦੇਵਿੰਦਰ ਦੀਦਾਰ ਦੀ ਇਹ ਪ੍ਰਬਲ ਰੀਝ ਇਸ ਪੁਸਤਕ ਦੀ ਸਾਮੱਗਰੀ ਹੈ।

ਸੰਪਰਕ: 084378-73565


Comments Off on ਹਨੇਰਿਆਂ ’ਚੋਂ ਸਵੇਰੇ ਤਲਾਸ਼ਦੇ ਨਿਬੰਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.