ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਸੰਸਦੀ ਰਵਾਇਤਾਂ ਸਿੱਖਣ ਵਿਦੇਸ਼ ਜਾਣਗੇ ਪੰਜਾਬ ਦੇ ਵਿਧਾਇਕ

Posted On September - 12 - 2019

ਬਲਵਿੰਦਰ ਜੰਮੂ
ਚੰਡੀਗੜ੍ਹ, 11 ਸਤੰਬਰ
ਪੰਜਾਬ ਦੇ ਵਿਧਾਇਕ ਸਰਕਾਰੀ ਤੌਰ ’ਤੇ ਵਿਦੇਸ਼ ਦੌਰੇ ’ਤੇ ਜਾਣ ਦੀਆਂ ਤਿਆਰੀਆਂ ਵਿਚ ਹਨ। ਉਨ੍ਹਾਂ ਦੇ ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਵਿਧਾਇਕਾਂ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਵਿਚੋਂ ਇਕ ਦੇਸ਼ ਦੇ ਦੌਰੇ ’ਤੇ ਜਾਣ ਦੀ ਚੋਣ ਕਰਨੀ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਵਿਧਾਇਕ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਪੰਜਾਹ ਹਜ਼ਾਰ ਰੁਪਏ ਪੰਜਾਬ ਵਿਧਾਨ ਸਭਾ ਕੋਲ ਜਮ੍ਹਾਂ ਕਰਵਾਉਣੇ ਹੋਣਗੇ ਤੇ ਇਹ ਪੈਸੇ ਬਾਅਦ ਵਿਚ ਵਾਪਸ ਕਰ ਦਿੱਤੇ ਜਾਣਗੇ ਅਤੇ ਦੌਰੇ ’ਤੇ ਸਾਰਾ ਖ਼ਰਚਾ ਪੰਜਾਬ ਵਿਧਾਨ ਸਭਾ ਕਰੇਗੀ। ਇਸ ਸਬੰਧ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਿਧਾਇਕਾਂ ਦੇ ਵਿਦੇਸ਼ ਦੌਰੇ ’ਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਧਾਇਕਾਂ ਨੂੰ ਦੂਜੇ ਦੇਸ਼ਾਂ ਦੇ ਪਾਰਲੀਮਾਨੀ ਪ੍ਰਬੰਧ, ਸੰਸਦੀ ਰਵਾਇਤਾਂ ਤੋਂ ਸਿੱਖਣ ਦੇ ਮਕਸਦ ਨਾਲ ਵਿਦੇਸ਼ ਦੌਰੇ ’ਤੇ ਜਾਣਗੇ। ਵਿਦੇਸ਼ ਦੌਰੇ ’ਤੇ ਜਾਣ ਲਈ ਹਾਕਮ ਧਿਰ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਬਰਾਬਰ ਦਾ ਮੌਕਾ ਹੋਵੇਗਾ।
ਇਸ ਵੇਲੇ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਤਿੰਨ ਦੇਸ਼ਾਂ ਵਿਚੋਂ ਜਿਹੜੇ ਦੇਸ਼ ਵਿੱਚ ਜਾਣਾ ਚਾਹੁੰਦੇ ਹਨ, ਉਸ ਬਾਰੇ ਆਪਣੀ ਪਸੰਦ ਲਿਖਤੀ ਤੌਰ ’ਤੇ ਵਿਧਾਨ ਸਭਾ ਸਕੱਤਰੇਤ ਨੂੰ ਦੱਸ ਦੇਣ। ਪਤਾ ਲੱਗਾ ਹੈ ਕਿ ਬਹੁਤੇ ਵਿਧਾਇਕ ਕੈਨੇਡਾ ਤੇ ਆਸਟਰੇਲੀਆ ਹੀ ਜਾਣਾ ਚਾਹੁੰਦੇ ਹਨ।
ਵਿਧਾਇਕਾਂ ਨੂੰ ਇਸ ਗੱਲ ਦੀ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਆਪਣੀ ਪਤਨੀ ਨੂੰ ਵੀ ਲਿਜਾ ਸਕਦੇ ਹਨ ਪਰ ਪਤਨੀ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਕਰਨਾ ਪਵੇਗਾ ਤੇ ਵਿਧਾਨ ਸਭਾ ਕੇਵਲ ਵਿਧਾਇਕ ਦਾ ਹੀ ਖ਼ਰਚਾ ਦੇਵੇਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਵਿਧਾਇਕ ਵਿਦੇਸ਼ਾਂ ਦੀ ਧਰਤੀ ’ਤੇ ਸੰਸਦੀ ਕੰਮ ਕਾਜ ਦੇਖਣ ਲਈ ਸਰਕਾਰੀ ਤੌਰ ’ਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕਾਂ ਦੇ ਵਿਦੇਸ਼ ਦੌਰੇ ਦੀਆਂ ਤਾਰੀਕਾਂ ਅਜੇ ਤੈਅ ਨਹੀਂ ਹੋ ਸਕੀਆਂ।
ਇਸ ਬਾਰੇ ਵੀ ਵਿਧਾਇਕਾਂ ਦੀ ਸਹਿਮਤੀ ਲਈ ਜਾਵੇਗੀ ਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਜਿਹੜੇ ਦੇਸ਼ਾਂ ਵਿਚ ਵਿਧਾਇਕਾਂ ਨੇ ਜਾਣਾ ਹੋਵੇਗਾ ਤਾਂ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦੇਸ਼ਾਂ ਦੀਆਂ ਵਿਧਾਨ ਸਭਾਵਾਂ ਜਾਂ ਪਾਰਲੀਮੈਂਟ ਦੇ ਸੈਸ਼ਨ ਚਲਦੇ ਹੋਣੇ ਚਾਹੀਦੇ ਹਨ ਤਾਂ ਕਿ ਵਿਦੇਸ਼ ਦੌਰੇ ਦਾ ਪੂਰਾ ਲਾਹਾ ਲਿਆ ਜਾ ਸਕੇ।
ਬਹੁਤੇ ਵਿਧਾਇਕਾਂ ਦੇ ਕਰੀਬੀ ਰਿਸ਼ਤੇਦਾਰ ਆਸਟਰੇਲੀਆ, ਕੈਨੇਡਾ ਅਤੇ ਇੰਗਲੈਂਡ ਵਿਚ ਰਹਿੰਦੇ ਹਨ ਤੇ ਕਈ ਵਿਧਾਇਕਾਂ ਲਈ ਵਿਦੇਸ਼ ਜਾਣਾ ਆਮ ਗੱਲ ਹੈ ਤੇ ਉਹ ਵਿਧਾਇਕ ਵਿਦੇਸ਼ ਦੌਰ ’ਤੇ ਜਾਣ ਸਮੇਂ ਉਸ ਦੇਸ਼ ਦੀ ਚੋਣ ਕਰਨ ਨੂੰ ਤਰਜ਼ੀਹ ਦੇ ਰਹੇ ਹਨ ਜਿਹੜੇ ਦੇਸ਼ ਵਿਚ ਉਹ ਅਜੇ ਤਕ ਨਹੀਂ ਗਏ। ਦੋ ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਹ-ਪੰਜਾਹ ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ ਤੇ ਵਿਦੇਸ਼ ਦੌਰੇ ’ਤੇ ਜਾਣ ਲਈ ਤਿਆਰ ਹਨ।


Comments Off on ਸੰਸਦੀ ਰਵਾਇਤਾਂ ਸਿੱਖਣ ਵਿਦੇਸ਼ ਜਾਣਗੇ ਪੰਜਾਬ ਦੇ ਵਿਧਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.