ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸੜਕ ਹਾਦਸੇ ’ਚ ਹੋਈ ਮੌਤ ਸਬੰਧੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ

Posted On September - 10 - 2019

ਨੰਗਲ ਥਾਣਾ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਮ੍ਰਿਤਕ ਦੇ ਪਰਿਵਾਰ ਮੈਂਬਰ।

ਰਾਕੇਸ਼ ਸੈਣੀ
ਨੰਗਲ, 9 ਸਤੰਬਰ
ਲਗਪਗ 11 ਮਹੀਨੇ ਪਹਿਲਾਂ ਨਵਾਂ ਨੰਗਲ ਵਿਚ ਕਥਿਤ ਤੌਰ ’ਤੇ ਸੜਕ ਹਾਦਸੇ ’ਚ ਮਾਰੇ ਗਏ ਨੇੜਲੇ ਪਿੰਡ ਮੈਲਮਾਂ ਦੇ ਨੌਜਵਾਨ ਨਵੀਨ ਚੋਧਰੀ ਦੇ ਘਰ ਵਾਲਿਆਂ ਨੇ ਅੱਜ ਫੇਰ ਥਾਣਾ ਨੰਗਲ ਦੇ ਅੱਗ ਰੋਸ ਧਰਨਾ ਮਾਰਿਆਂ ਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸੜਕ ਹਾਦਸੇ ਦੀ ਥਾਂ ਕਤਲ ਕੇਸ ਜਾਪ ਰਿਹਾ ਹੈ। ਇਸ ਮੌਕੇ ਮਰਹੂਮ ਨਵੀਨ ਚੌਧਰੀ ਦੇ ਪਿਤਾ ਸੁਦਰਸ਼ਨ ਚੋਧਰੀ, ਮਾਤਾ ਆਸ਼ਾ ਦੇਵੀ ਅਤੇ ਤਾਇਆ ਚਰਨਦਾਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਵੀਨ ਚੌਧਰੀ ਦੀ 11 ਅਕਤੂੁਬਰ 2018 ਨੂੰ ਨਵਾਂ ਨੰਗਲ ਵਿਚ ਕਥਿਤ ਤੌਰ ’ਤੇ ਇਕ ਸੜਕ ਹਾਦਸੇ ’ਚ ਭੇਤਭਰੇ ਹਲਾਤਾਂ ’ਚ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਸੜਕ ਹਾਦਸੇ ’ਚ ਕਾਰ ਪੁਰੀ ਤਰ੍ਹਾਂ ਨੁਕਸਾਨੀ ਗਈ ਸੀ, ਪਰ ਇਸ ਕਾਰ ਵਿਚ ਸਵਾਰ ਦੋ ਹੋਰ ਨੌਜਵਾਨ ਬੱਚ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕ ਨਵੀਨ ਚੋਧਰੀ ਦੇ ਸਿਰ ’ਤੇ ਪਿੱਛੇ ਜ਼ੋਰਦਾਰ ਸੱਟ ਦਾ ਨਿਸ਼ਾਨ ਸੀ ਜੋ ਕਿ ਇਸ ਮੌਤ ’ਤੇ ਸਵਾਲਿਆ ਨਿਸ਼ਾਨ ਲਗਾੳਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸੜਕ ਹਾਦਸਾ ਨਾ ਹੋ ਕੇ ਕਲਤ ਦਾ ਮਾਮਲਾ ਲੱਗ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਜਾਂ ਐੱਸਆਈਟੀ ਬਣਾਈ ਜਾਵੇ ਤਾਂ ਜੋ ਇਸ ਹਾਦਸੇ ਦੀ ਸੱਚਾਈ ਸਾਹਮਣੇ ਆ ਸਕੇ। ਇਸ ਮੌਕੇ ਬਲਵੀਰ ਕੁਮਾਰ, ਗਿਆਨ ਚੰਦ, ਮੋਹਨ ਲਾਲ, ਅਸ਼ੋਕ ਕੁਮਾਰ, ਸੰਜੇ ਕੁਮਾਰ, ਸੁਰਿੰਦਰ ਕੁਮਾਰ, ਸ਼ੁਭਲਤਾ, ਸੋਨਮ ਚੌਧਰੀ,ਰਚਨਾ , ਕਮਲਾ, ਅਕਸ਼ੇ, ਸੁਮੇਸ਼ਠ ਸਾਹਿਲ, ਜਸਵਿੰਦਰ ਕੁਮਾਰ ਤੇ ਗੁਰਦਿਆਲ ਸਿੰਘ ਮੌਜੂਦ ਸਨ। ਥਾਣਾ ਨੰਗਲ ਮੁਖੀ ਪਵਨ ਚੋਧਰੀ ਨੇ ਦੱਸਿਆ ਕਿ ਨਵੀਨ ਚੌਧਰੀ ਦੇ ਪਰਿਵਾਰ ਮੈਂਬਰਾਂ ਦੀ ਡੀਐੱਸਪੀ ਹੈੱਡਕੁਆਰਟਰ ਚੰਦ ਸਿੰਘ ਨਾਲ ਮੁਲਾਕਾਤ ਕਰਵਾਈ ਗਈ ਹੈ। ਉਨ੍ਹਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਹੈ।


Comments Off on ਸੜਕ ਹਾਦਸੇ ’ਚ ਹੋਈ ਮੌਤ ਸਬੰਧੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.