ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੋਸ਼ਲ ਮੀਡੀਆ ਸਟਾਰ

Posted On September - 21 - 2019

ਅਸੀਮ ਚਕਰਵਰਤੀ

ਸਾਰਾ ਅਲੀ

ਬੌਲੀਵੁੱਡ ਸਿਤਾਰੇ ਹੀ ਨਹੀਂ, ਇਨ੍ਹਾਂ ਦੇ ਬੱਚੇ ਵੀ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੇ ਹਨ। ਇਨ੍ਹਾਂ ਨਾਲ ਜੁੜੀ ਹਰ ਗੱਲ ਸੁਰਖੀ ਬਣ ਜਾਂਦੀ ਹੈ। ਫਿਰ ਚਾਹੇ ਉਹ ਕੋਈ ਤਸਵੀਰ ਹੋਵੇ ਜਾਂ ਵੀਡੀਓ, ਕਿਸੇ ਨਾ ਕਿਸੇ ਸੋਸ਼ਲ ਮੀਡੀਆ ’ਤੇ ਉਹ ਇਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੰਦੇ ਹਨ। ਸਿਤਾਰਿਆਂ ਦੇ ਬੱਚੇ ਹੋਣ ਦੇ ਨਾਤੇ ਉਨ੍ਹਾਂ ਨੂੰ ਅਹਿਮੀਅਤ ਵੀ ਜ਼ਿਆਦਾ ਮਿਲ ਜਾਂਦੀ ਹੈ। ਇਨ੍ਹਾਂ ਨੂੰ ਫੌਲੋ ਕਰਨ ਵਾਲੇ ਵੀ ਬਹੁਤ ਹਨ। ਕਈਆਂ ਨੇ ਤਾਂ ਵੱਡੀਆਂ ਫ਼ਿਲਮੀ ਹਸਤੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਂਜ ਵੀ ਜੇਕਰ ਉਹ ਆਪਣੀ ਕੋਈ ਵੀ ਸਰਗਰਮੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹਨ ਤਾਂ ਪ੍ਰਸੰਸਕਾਂ ਦੀ ਤੁਰੰਤ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਕੁਝ ਪੜ੍ਹਾਈ ਦੇ ਬਹਾਨੇ ਸਮਾਜਿਕ ਜੀਵਨ ਤੋਂ ਦੂਰ ਰਹਿੰਦੇ ਹਨ ਤਾਂ ਕੁਝ ਬੌਲੀਵੁੱਡ ਵਿਚ ਪ੍ਰਵੇਸ਼ ਤੋਂ ਪਹਿਲਾਂ ਹੀ ਚੰਗੀਆਂ ਸੁਰਖੀਆਂ ਬਟੋਰ ਲੈਂਦੇ ਹਨ।
ਸ਼ਾਹਰੁਖ਼ ਖ਼ਾਨ ਦੇ ਬੱਚੇ ਹੋਣ ਜਾਂ ਫਿਰ ਅਕਸ਼ੈ ਕੁਮਾਰ ਜਾਂ ਅਜੇ ਦੇਵਗਨ ਦੇ, ਸੋਸ਼ਲ ਮੀਡੀਆ ਦੀ ਮਿਹਰਬਾਨੀ ਨਾਲ ਇਨ੍ਹਾਂ ਦੀ ਹਰ ਗਤੀਵਿਧੀ ਆਮ ਲੋਕਾਂ ਤਕ ਪਹੁੰਚ ਜਾਂਦੀ ਹੈ। ਕਹਿਣ ਨੂੰ ਤਾਂ ਇਹ ਸਿਤਾਰਿਆਂ ਦੀ ਸੰਤਾਨ ਹਨ, ਪਰ ਉਨ੍ਹਾਂ ਦੀ ਆਪਣੀ ਇਕ ਅਲੱਗ ਹੋਂਦ ਹੈ। ਯਕੀਨ ਨਾ ਹੋਵੇ ਤਾਂ ਸੋਸ਼ਲ ਮੀਡੀਆ ਵਿਚ ਉਨ੍ਹਾਂ ਨੂੰ ਦੇਖੋ ਜਿੱਥੇ ਉਹ ਕਿਸੇ ਵੱਡੀ ਹਸਤੀ ਤੋਂ ਘੱਟ ਨਹੀਂ ਹਨ ਅਤੇ ਉਹ ਵੀ ਆਪਣੀ ਨਿੱਜੀ ਸਮਰੱਥਾ ’ਤੇ। ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਇਹ ਇਕ ਪੇਸ਼ੇਵਰ ਰੁਕਾਵਟ ਹੈ ਜਿਸ ਕਾਰਨ ਉਸਦਾ ਅਤੇ ਉਸਦੇ ਬੱਚਿਆਂ ਦਾ ਜੀਵਨ ਜਨਤਕ ਸੰਪਤੀ ਬਣ ਗਿਆ ਹੈ। ਫਿਰ ਵੀ ਉਸਨੇ ਮੀਡੀਆ ਨੂੰ ਕਿਹਾ ਹੈ ਕਿ ਉਹ ਉਸ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਨਾ ਛਾਪਣ। ਸ਼ਾਹਰੁਖ਼ ਦਾ ਕਹਿਣਾ ਹੈ ਕਿ ਸੁਹਾਨਾ ਨੇ ਕਈ ਅਜਿਹੇ ਦੋਸਤ ਬਣਾ ਲਏ ਹਨ ਜੋ ਉਸ ਦੀਆਂ ਤਸਵੀਰਾਂ ਨੂੰ ਅੱਗੇ ਪ੍ਰਚਾਰਿਤ ਕਰਦੇ ਹਨ। ਗੱਲ ਚਾਹੇ ਜੋ ਵੀ ਹੋਵੇ, ਸਿਤਾਰਿਆਂ ਦੀ ਸੰਤਾਨ ਦੀਆਂ ਤਸਵੀਰਾਂ ਕੌਣ ਨਹੀਂ ਦੇਖਣਾ ਚਾਹੁੰਦਾ? ਉਨ੍ਹਾਂ ਦਾ ਨਿੱਜੀ ਅਤੇ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਹੈ, ਪ੍ਰਸੰਸਕ ਇਹ ਜ਼ਰੂਰ ਜਾਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਫੌਲੋ ਵੀ ਕਰਨਾ ਚਾਹੁੰਦੇ ਹਨ, ਇਹੀ ਕਾਰਨ ਹੈ ਕਿ ਕਿਸੇ ਵੀ ਸਿਤਾਰੇ ਦੇ ਬੱਚੇ ’ਤੇ ਹਰ ਇਕ ਦਾ ਧਿਆਨ ਜਾਂਦਾ ਹੈ।

ਜਾਹਨਵੀ ਕਪੂਰ

ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਦੀ ਬੇਟੀ ਨਵਿਆ ਨਵੇਲੀ ਕੁਝ ਸਾਲ ਪਹਿਲਾਂ ਉਦੋਂ ਚਰਚਾ ਵਿਚ ਆਈ ਜਦੋਂ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨਾਲ ਉਸਦੀ ਇਕ ਤਸਵੀਰ ਛਪੀ ਸੀ। ਇਸ ਤਸਵੀਰ ਵਿਚ ਉਨ੍ਹਾਂ ਦੇ ਕੁਝ ਦੋਸਤ ਵੀ ਸਨ, ਪਰ ਸੁਭਾਵਿਕ ਤੌਰ ’ਤੇ ਲੋਕਾਂ ਦਾ ਧਿਆਨ ਇਨ੍ਹਾਂ ’ਤੇ ਹੀ ਗਿਆ ਸੀ। ਬਸ! ਇਹ ਗੱਲ ਫੈਲ ਗਈ ਕਿ ਦੋਨੋਂ ਪਿਆਰ ਵਿਚ ਹਨ। ਇੱਥੋਂ ਤਕ ਸੋਚਿਆ ਜਾਣ ਲੱਗਿਆ ਕਿ ਨਵਿਆ ਅਤੇ ਆਰਿਅਨ ਦਾ ਪਿਆਰ ਅਮਿਤਾਭ ਅਤੇ ਸ਼ਾਹਰੁਖ਼ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗਾ। ਪਰ ਇਹ ਸਭ ਗੱਲਾਂ ਹੁਣ ਅਤੀਤ ਬਣ ਚੁੱਕੀਆਂ ਹਨ। ਦੋਵੇਂ ਹੀ ਵੱਡੇ ਹੋ ਚੁੱਕੇ ਹਨ। ਨਵਿਆ ਦੇ ਟਵਿੱਟਰ ਅਕਾਊਂਟ ਦੇ ਹਜ਼ਾਰਾਂ ਦੀ ਸੰਖਿਆ ਵਿਚ ਫੌਲੋਅਰ ਹਨ। ਉਂਜ ‘ਪਿੰਕ’ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਮਿਤਾਭ ਨੇ ਆਪਣੀ ਦੋਹਤੀ ਨੂੰ ਜੋ ਖੁੱਲ੍ਹੀ ਚਿੱਠੀ ਲਿਖੀ ਸੀ, ਉਹ ਵੀ ਬਹੁਤ ਵਾਇਰਲ ਹੋਈ ਸੀ। ਸਪੱਸ਼ਟ ਹੈ ਕਿ ਅਮਿਤਾਭ ਵੀ ਸੋਸ਼ਲ ਮੀਡੀਆ ਵਿਚ ਨਵਿਆ ਦੀ ਹਰਮਨਪਿਆਰਤਾ ਤੋਂ ਵਾਕਿਫ਼ ਹਨ।
ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨੇ ਇਕ ਤੋਂ ਬਾਅਦ ਇਕ ਲੜਕੀਆਂ ਨਾਲ ਨਜ਼ਰ ਆ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਸਭ ਦਾ ਹਰਮਨਪਿਆਰਾ ਹੈ। ਉਂਜ ਖ਼ੁਦ ਸ਼ਾਹਰੁਖ਼ ਵੀ ਸੋਸ਼ਲ ਮੀਡੀਆ ਵਿਚ ਬਹੁਤ ਸਰਗਰਮ ਰਹਿੰਦਾ ਹੈ। ਇਸਨੇ ਆਰਿਅਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਦੇ ਸ਼ਾਹਰੁਖ਼ ਨੇ ਖ਼ੁਦ ਹੀ ਦੱਸਿਆ ਸੀ ਕਿ ਈਦ ਦੇ ਦਿਨ ਆਰਿਅਨ ਨੇ ਉਸ ਨਾਲ ਪ੍ਰਸੰਸਕਾਂ ਵਿਚਕਾਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਸਲ ਵਿਚ ਆਰਿਅਨ ਆਪਣੀ ਆਜ਼ਾਦ ਪਛਾਣ ਬਣਾਉਣਾ ਚਾਹੁੰਦਾ ਹੈ, ਪਰ ਖ਼ਾਨ ਪਰਿਵਾਰ ਦਾ ਜੋ ਮੈਂਬਰ ਸੋਸ਼ਲ ਮੀਡੀਆ ਦਾ ਦੁਲਾਰਾ ਹੈ, ਉਹ ਹੈ ਸ਼ਾਹਰੁਖ਼ ਦਾ ਛੋਟਾ ਬੇਟਾ ਅਬਰਾਮ। ਆਈਪੀਐੱਲ ਦੇ ਮੈਦਾਨ ਤੋਂ ਲੈ ਕੇ ਸ਼ੂਟਿੰਗ ਤਕ ਉਹ ਪਾਪਾ ਦਾ ਹਰ ਸਮੇਂ ਦਾ ਸਾਥੀ ਹੈ। ਈਦ ਦੇ ਦਿਨ ਵੀ ਉਹ ਆਪਣੇ ਪਾਪਾ ਨਾਲ ਪ੍ਰਸੰਸਕਾਂ ਵਿਚਕਾਰ ਆਉਂਦਾ ਹੈ।

ਆਰਿਅਨ ਖ਼ਾਨ

ਸੈਫ ਅਲੀ ਤੇ ਅੰਮ੍ਰਿਤਾ ਦੀ ਬੇਟੀ ਸਾਰਾ ਵੀ ਹਮੇਸ਼ਾਂ ਸੋਸ਼ਲ ਮੀਡੀਆ ਦਾ ਵੱਡਾ ਆਕਰਸ਼ਣ ਹੈ। ਕੁਝ ਸਾਲ ਪਹਿਲਾਂ ਉਹ ਕੋਲੰਬੀਆ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੀ ਸੀ, ਉਦੋਂ ਸੈਫ ਨੇ ਸਾਰਾ ਨਾਲ ਜੁੜੇ ਸਵਾਲ ’ਤੇ ਉਸਦੇ ਫ਼ਿਲਮਾਂ ਵਿਚ ਕੰਮ ਕਰਨ ’ਤੇ ਇਕਦਮ ਰੋਕ ਲਗਾ ਦਿੱਤੀ ਸੀ। ਉਦੋਂ ਉਸਦਾ ਕਹਿਣਾ ਸੀ-ਪਹਿਲਾਂ ਬੇਟੀ ਦੀ ਪੜ੍ਹਾਈ ਪੂਰੀ ਹੋ ਜਾਏ, ਉਸਤੋਂ ਬਾਅਦ ਦੂਜੀ ਗੱਲ। ਹੁਣ ਉਸਦੇ ਸਬੰਧਾਂ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਵਿਚ ਆਉਣ ਲੱਗੀਆਂ ਹਨ। ਲੱਖਾਂ ਲੋਕ ਉਸਨੂੰ ਫੌਲੋ ਕਰਦੇ ਹਨ।
ਇਸ ਦੌੜ ਵਿਚ ਸਾਰਾ ਅਲੀ ਖ਼ਾਨ ਤੋਂ ਬਾਅਦ ਬੋਨੀ ਕਪੂਰ-ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਵੀ ਰੱਖਿਆ ਜਾ ਸਕਦਾ ਹੈ। ਇੰਸਟਾਗ੍ਰਾਮ ’ਤੇ ਉਸਦੇ ਕਾਫ਼ੀ ਫੌਲੋਅਰ ਹਨ। ਸੁੰਦਰਤਾ ਦੇ ਮਾਮਲੇ ਵਿਚ ਬੇਟੀ ਮਾਂ ਨੂੰ ਟੱਕਰ ਦੇ ਸਕਦੀ ਹੈ। ਬੇਬਾਕ ਪਹਿਰਾਵਾ ਤੇ ਦੋਸਤਾਂ ਨਾਲ ਮਸਤੀ ਦੀਆਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿਚ ਤੁਰੰਤ ਹਿੱਟ ਹੋ ਜਾਂਦੀਆਂ ਹਨ, ਪਰ ਮਾਂ ਦੀ ਮੌਤ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਘੱਟ ਸਰਗਰਮ ਹੈ। ਉਂਜ ਉਸਦਾ ਕਰੀਅਰ ਵੀ ‘ਧੜਕ’ ਤੋਂ ਬਾਅਦ ਬੰਦ ਹੀ ਪਿਆ ਹੈ। ਇਹੀ ਵਜ੍ਹਾ ਹੈ ਕਿ ਫਿਲਹਾਲ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਘੱਟ ਸਰਗਰਮ ਹੈ, ਪਰ ਇਸਦੇ ਬਾਵਜੂਦ ਉਸਦੇ ਪ੍ਰਸੰਸਕਾਂ ਦੀ ਸੰਖਿਆ ਕਾਫ਼ੀ ਵੱਡੀ ਹੈ।

ਖੁਸ਼ੀ ਕਪੂਰ

ਨਵਿਆ ਨਵੇਲੀ

ਉਂਜ ਜਾਹਨਵੀ ਦੀ ਛੋਟੀ ਭੈਣ ਖੁਸ਼ੀ ਸੋਸ਼ਲ ਮੀਡੀਆ ਦੀ ਇਕ ਉੱਭਰਦੀ ਹੋਈ ਸਟਾਰ ਹੈ। ਉਹ ਇਕ ਬਰਾਂਡ ਦਾ ਚਿਹਰਾ ਵੀ ਬਣ ਚੁੱਕੀ ਹੈ। ਇਸੀ ਬਰਾਂਡ ਦਾ ਇਕ ਹੋਰ ਚਿਹਰਾ ਹੈ ਅਨੁਰਾਗ ਕਸ਼ਿਅਪ ਦੀ ਬੇਟੀ ਆਲੀਆ ਕਸ਼ਿਅਪ। ਇੰਸਟਾਗ੍ਰਾਮ ’ਤੇ ਆਲੀਆ ਆਪਣੀ ਸੁੰਦਰਤਾ ਨਾਲ ਸਬੰਧਿਤ ਤਸਵੀਰਾਂ ਸਾਂਝੀਆਂ ਕਰਦੀ ਹੈ, ਜਿਨ੍ਹਾਂ ਨੂੰ ਉਸਦੇ ਪ੍ਰਸੰਸਕ ਬਹੁਤ ਪਸੰਦ ਕਰਦੇ ਹਨ। ਫ਼ਿਲਮਾਂ ਵਿਚ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਆਲੀਆ ਨੂੰ ਪ੍ਰਸੰਸਕਾਂ ਦੀ ਚੰਗੀ ਸੰਖਿਆ ਮਿਲ ਗਈ। ਇਕ ਹੋਰ ਆਲੀਆ ਹੈ, ਪੂਜਾ ਬੇਦੀ ਦੀ ਧੀ ਆਲੀਆ ਫਰਨੀਚਰਵਾਲਾ। ਉਹ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ। ਉਹ ਵੀ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਹੀ ਚਰਚਾ ਵਿਚ ਆ ਗਈ ਹੈ।


Comments Off on ਸੋਸ਼ਲ ਮੀਡੀਆ ਸਟਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.