ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗਾਇਕ ਰੰਮੀ ਰੰਧਾਵਾ ਗ੍ਰਿਫ਼ਤਾਰ

Posted On September - 11 - 2019

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਸਤੰਬਰ
ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਦੋ ਗਾਇਕਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀਆਂ ਇਕ ਦੂਜੇ ਨੂੰ ਧਮਕੀ ਦੇਣ ਅਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਨਿਸ਼ਚਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਪੁਲੀਸ ਨੇ ਦੋਵੇਂ ਗਾਇਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨੂੰ ਧਮਕੀ ਦਿੱਤੀ ਹੈ। ਪੁਲੀਸ ਨੇ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਸੋਹਾਣਾ ਦੇ ਐੱਸਐਚਓ ਰਾਜੇਸ਼ ਹਸਤੀਰ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਧਮਕੀਆਂ ਭਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਗਾਇਕ ਰਮਨਦੀਪ ਉਰਫ਼ ਰੰਮੀ ਰੰਧਾਵਾ ਵਾਸੀ ਅੰਮ੍ਰਿਤਸਰ ਤੇ ਐਲੀ ਮਾਂਗਟ ਖ਼ਿਲਾਫ਼ ਧਾਰਾ 294, 504, 506 ਅਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਗਾਇਕ ਰੰਮੀ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਲੀ ਮਾਂਗਟ ਇਸ ਸਮੇਂ ਵਿਦੇਸ਼ ਵਿੱਚ ਹੈ। ਉਸ ਦੇ ਵਤਨ ਪਰਤਦੇ ਹੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਰੰਮੀ ਰੰਧਾਵਾ ਨੂੰ ਭਲਕੇ ਬੁੱਧਵਾਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨੂੰ ਧਮਕੀਆਂ ਦਿੰਦੇ ਹੋਏ ਸੈਕਟਰ-78 ਸਥਿਤ ਇੱਕ ਅਪਾਰਟਮੈਂਟ ਵਿੱਚ ਸ਼ਰ੍ਹੇਆਮ ਲੜਨ ਲਈ ਭਲਕੇ 11 ਸਤੰਬਰ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ। ਇਹ ਮਾਮਲਾ ਇਕ ਗੀਤ ਨੂੰ ਲੈ ਕੇ ਗਰਮਾਇਆ ਸੀ, ਜਿਸ ਵਿੱਚ ਇਕ ਗਾਇਕ ਨੇ ਦੂਜੇ ਗਾਇਕ ਨੂੰ ਗ਼ਲਤ ਗਾਣਾ ਗਾਉਣ ਲਈ ਵਰਜਿਆ ਸੀ।
ਉਧਰ, ਕੈਨੇਡਾ ਵਿੱਚ ਬੈਠੇ ਗਾਇਕ ਐਲੀ ਮਾਂਗਟ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਕੇ ਰੰਮੀ ਰੰਧਾਵਾ ਨੂੰ ਧਮਕੀ ਦਿੱਤੀ ਕਿ ਉਹ ਭਾਰਤ ਆ ਰਿਹਾ ਹੈ ਅਤੇ 11 ਸਤੰਬਰ ਨੂੰ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਮਾਰੇਗਾ। ਇੰਜ ਹੀ ਰੰਮੀ ਰੰਧਾਵਾ ਨੇ ਵੀ ਐਲੀ ਮਾਂਗਟ ਦੀ ਧਮਕੀ ਦਾ ਜਵਾਬ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿੰਦੇ ਹੋਏ ਉਸ ਨੂੰ ਗਾਲਾਂ ਕੱਢੀਆਂ ਸਨ।


Comments Off on ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗਾਇਕ ਰੰਮੀ ਰੰਧਾਵਾ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.