ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

Posted On September - 22 - 2019

ਪਾਲ ਸਿੰਘ ਨੌਲੀ
ਜਲੰਧਰ, 21 ਸਤੰਬਰ

ਵਿਜੈ ਸਾਂਪਲਾ

ਸੋਮ ਪ੍ਰਕਾਸ਼

ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ਹੀ ‘ਕਮਲ’ ਖਿੜਾਉਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਸੋਮ ਪ੍ਰਕਾਸ਼ ਆਪਣੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਅਤੇ ਵਿਜੇ ਸਾਂਪਲਾ ਆਪਣੇ ਪੁੱਤਰ ਸਾਹਿਲ ਸਾਂਪਲਾ ਨੂੰ ਟਿਕਟ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਵੀ ਫਗਵਾੜੇ ਤੋਂ ਟਿਕਟ ਹਾਸਲ ਕਰਨ ਲਈ ਦਿੱਲੀ ’ਚ ਡੇਰੇ ਲਾਏ ਹੋਏ ਹਨ। ਰਾਜੇਸ਼ ਬਾਘਾ ਜਲੰਧਰ ਦੇ ਪਿੰਡ ਬੋਲੀਨਾ ਦੋਆਬਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਫਗਵਾੜੇ ਵਿਚ ਉਨ੍ਹਾਂ ਦੀ ਸਰਗਰਮੀ ਲਗਾਤਾਰ ਰਹੀ ਹੈ। ਭਾਜਪਾ ਆਗੂਆਂ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਉਚੇਚੇ ਤੌਰ ’ਤੇ ਮੀਟਿੰਗ ਰੱਖੀ ਗਈ ਸੀ ਤਾਂ ਜੋ ਲੋਕਾਂ ਨੂੰ ਧਾਰਾ 370 ਅਤੇ 35 ਏ ਦੇ ਹਟਾਏ ਜਾਣ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਚੱਲੀ ਮੀਟਿੰਗ ਦੌਰਾਨ ਭਾਜਪਾ ਦੇ ਆਗੂ ਦੱਬੀ ਜ਼ੁਬਾਨ ਵਿਚ ਫਗਵਾੜਾ ਉਪ ਚੋਣ ਦੀ ਚਰਚਾ ਵੀ ਕਰਦੇ ਰਹੇ। ਜ਼ਿਕਰਯੋਗ ਹੈ ਕਿ ਫਗਵਾੜਾ ਤੋਂ ਲਗਾਤਾਰ ਦੋ ਵਾਰ ਸੋਮ ਪ੍ਰਕਾਸ਼ ਚੋਣ ਜਿੱਤਦੇ ਆ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਦੀ ਲੋਕ ਸਭਾ ਚੋਣਾਂ ਦੌਰਾਨ ਟਿਕਟ ਕੱਟੀ ਗਈ ਸੀ।

ਹਰਿਆਣਾ ਚੋਣਾਂ ਅਕਾਲੀਆਂ ਨਾਲ ਰਲ ਕੇ ਹੀ ਲੜਾਂਗੇ: ਸੋਮ ਪ੍ਰਕਾਸ਼
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇਹ ਪੁੱਛਣ ’ਤੇ ਕਿ ਕੀ ਹਰਿਆਣਾ ’ਚ ਅਕਾਲੀ ਦਲ, ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜ ਰਿਹਾ ਹੈ ਤਾਂ ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਨਾਲ ਰਲ ਕੇ ਹੀ ਲੜਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਫਗਵਾੜਾ ਵਿਚ ਜਿਸ ਨੂੰ ਵੀ ਉਮੀਦਵਾਰ ਬਣਾਏਗੀ ਉਹ ਸਭ ਨੂੰ ਪ੍ਰਵਾਨ ਹੋਵੇਗਾ। ਪਾਰਟੀ ਦਾ ਇਕ ਧੜਾ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਨਵੇਂ ਚਿਹਰੇ ਨੂੰ ਉਤਾਰਨ ਦੀ ਵਕਾਲਤ ਕਰ ਰਿਹਾ ਹੈ।


Comments Off on ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.