ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸੁਸਰੀ ਨੇ ਚੀਮਾ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ

Posted On September - 11 - 2019

ਚੀਮਾ ਵਿੱਚ ਗੋਦਾਮਾਂ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਯੂਨੀਅਨ ਆਗੂ ਅਤੇ ਲੋਕ।

ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਸਤੰਬਰ
ਪਿੰਡ ਚੀਮਾ ਵਿੱਚ ਬਰਨਾਲਾ-ਮੋਗਾ ਸੜਕ ‘ਤੇ ਸਥਿਤ ਬਾਲਾਜੀ ਗੁਦਾਮਾਂ ਦੀ ਸੁਸਰੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਇਸ ਸੁਸਰੀ ਤੋਂ ਦੁਖੀ ਲੋਕਾਂ ਵਲੋਂ ਅੱਜ ਗੋਦਾਮਾਂ ਅੱਗੇ ਕਿਸਾਨ ਯੂਨੀਅਨ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੋਦਾਮ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੰਦੀਪ ਸਿੰਘ ਲੱਡੂ, ਦਰਸ਼ਨ ਸਿੰਘ, ਰਾਜਵਿੰਦਰ ਸਿੰਘ, ਕਰਨੈਲ ਸਿੰਘ ਅਤੇ ਜਵੰਧਾ ਕੋਠੇ ਦੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਐੱਫ਼ਸੀਆਈ ਦੇ ਬਣੇ ਇਨ੍ਹਾਂ ਗੋਦਾਮਾਂ ‘ਚ ਸਟੋਰ ਕੀਤੀ ਕਣਕ ਤੋਂ ਸੁਸਰੀ ਉੱਡ ਕੇ ਲੋਕਾਂ ਦੇ ਘਰਾਂ ਵਿੱਚ ਜਾ ਰਹੀ ਹੈ। ਇਸ ਸੁਸਰੀ ਕਾਰਨ ਰੋਟੀ ਖਾਣੀ ਵੀ ਮੁਸ਼ਕਿਲ ਹੋ ਚੁੱਕੀ ਹੈ। ਰੋਟੀ ਖਾਣ ਸਮੇਂ ਇਹ ਸੁਸਰੀ ਥਾਲ ਵਿੱਚ ਆ ਡਿੱਗਦੀ ਹੈ। ਗੋਦਾਮਾਂ ਤੋਂ ਉਡੀ ਸੁਸਰੀ ਘਰਾਂ ‘ਚ ਪਈ ਕਣਕ ਨੂੰ ਖ਼ਰਾਬ ਕਰ ਰਹੀ ਹੈ। ਇਸ ਤੋਂ ਇਲਾਵਾ ਗੋਦਾਮਾਂ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਸੱਚਖੰਡ ‘ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੋਲ ਸੁਸਰੀ ਰੋਜ਼ਾਨਾ ਪਹੁੰਚ ਜਾਂਦੀ ਹੈ, ਜਿਸ ਲਈ ਗੋਦਾਮ ਪ੍ਰਬੰਧਕ ਜ਼ਿੰਮੇਵਾਰ ਹਨ।
ਆਗੂਆਂ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਗੋਦਾਮ ਪ੍ਰਬੰਧਕਾਂ ਨੂੰ ਸੁਸਰੀ ਦੇ ਹੱਲ ਲਈ ਬੇਨਤੀ ਕਰ ਚੁੱਕੇ ਹਾਂ, ਪਰ ਪ੍ਰਬੰਧਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਪਿਛਲੇ ਦਿਨੀਂ ਇਸ ਦੇ ਹੱਲ ਲਈ ਸ਼ਿਕਾਇਤ ਪੱਤਰ ਦੇ ਚੁੱਕੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦਵਾਈ ਆਦਿ ਦੇ ਸਪਰੇਅ ਨਾਲ ਇਸ ਸੁਸਰੀ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਗੋਦਾਮ ਪ੍ਰਬੰਧਕ ਜਾਣ ਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ‘ਤੇ ਤੁਰੇ ਹੋਏ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸੁਸਰੀ ਦੀ ਗੰਭੀਰ ਸਮੱਸਿਆ ਦਾ ਗੋਦਾਮ ਪ੍ਰਬੰਧਕਾਂ ਤੋਂ 15 ਤਰੀਕ ਤੱਕ ਪੱਕਾ ਹੱਲ ਨਾ ਕਰਵਾਇਆ ਤਾਂ ਉਹ ਗੋਦਾਮ ਅੱਗੇ ਪੱਕੇ ਤੌਰ ‘ਤੇ ਰੋਡ ਜਾਮ ਕਰਕੇ ਸੰਘਰਸ਼ ਵਿੱਢਣਗੇ। ਜਿਸ ਦੀ ਜ਼ਿੰਮੇਵਾਰੀ ਗੋਦਾਮ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ।


Comments Off on ਸੁਸਰੀ ਨੇ ਚੀਮਾ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.