ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਸੁਪ੍ਰਿਆ ਸੂਲੇ ਵੱਲੋਂ ਟੈਕਸੀ ਦਲਾਲ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼

Posted On September - 13 - 2019

ਮੁੰਬਈ, 12 ਸਤੰਬਰ

ਸੁਪ੍ਰਿਆ ਸੂਲੇ

ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਦਾਦਰ ਰੇਲਵੇ ਸਟੇਸ਼ਨ ’ਤੇ ਟੈਕਸੀ ਸਰਵਿਸ ਦੇ ਦਲਾਲ ਵੱਲੋਂ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸੂਲੇ ਨੇ ਇਸ ਦੀ ਰੇਲਵੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਕੁਲਜੀਤ ਸਿੰਘ ਮਲਹੋਤਰਾ ਨਾਮ ਦਾ ਵਿਅਕਤੀ ਉਸ ਦੇ ਡੱਬੇ ’ਚ ਦਾਖ਼ਲ ਹੋਇਆ ਅਤੇ ਰਾਹ ਰੋਕ ਕੇ ਉਸ ਤੋਂ ਟੈਕਸੀ ਬਾਰੇ ਪੁੱਛਣ ਲੱਗ ਪਿਆ। ਐੱਨਸੀਪੀ ਮੁਖੀ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਨੇ ਟਵੀਟ ਕਰਕੇ ਦੱਸਿਆ ਕਿ ਜਦੋਂ ਉਸ ਨੇ ਟੈਕਸੀ ਦੀ ਲੋੜ ਨਾ ਹੋਣ ਬਾਰੇ ਕਿਹਾ ਤਾਂ ਵਿਅਕਤੀ ਰਾਹ ਰੋਕ ਕੇ ਖੜ੍ਹਾ ਹੋ ਗਿਆ ਅਤੇ ਪ੍ਰੇਸ਼ਾਨ ਕਰਨ ਲੱਗ ਪਿਆ। ਉਹ ਤਸਵੀਰ ਖਿਚਵਾਉਣ ਲਈ ਬੇਸ਼ਰਮੀ ਨਾਲ ਵੱਖ ਵੱਖ ਅੰਦਾਜ਼ਾਂ ’ਚ ਖੜ੍ਹਾ ਹੋ ਗਿਆ। ਰੇਲਵੇ ਸੁਰੱਖਿਆ ਬਲ ਨੇ ਬਾਅਦ ’ਚ ਸੁਪ੍ਰਿਆ ਸੂਲੇ ਨੂੰ ਦੱਸਿਆ ਕਿ ਵਿਅਕਤੀ ਨੂੰ ਫੜ ਕੇ ਜੁਰਮਾਨਾ ਕੀਤਾ ਗਿਆ ਹੈ। ਬਾਰਾਮਤੀ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਕਾਨੂੰਨ ਤਹਿਤ ਦਲਾਲੀ ਦੀ ਇਜਾਜ਼ਤ ਹੈ ਤਾਂ ਫਿਰ ਇਸ ਨੂੰ ਰੇਲਵੇ ਸਟੇਸ਼ਨਾਂ ਜਾਂ ਹਵਾਈ ਅੱਡਿਆਂ ’ਤੇ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਸਗੋਂ ਤੈਅਸ਼ੁਦਾ ਟੈਕਸੀ ਸਟੈਂਡਾਂ ’ਤੇ ਹੀ ਉਹ ਆਪਣਾ ਕੰਮ ਕਰਨ। -ਪੀਟੀਆਈ

 


Comments Off on ਸੁਪ੍ਰਿਆ ਸੂਲੇ ਵੱਲੋਂ ਟੈਕਸੀ ਦਲਾਲ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.