ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਸੀਵਰੇਜ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਡਟੇ ਹਰੀਨੌਂ ਦੇ ਵਾਸੀ

Posted On September - 12 - 2019

ਹਰੀਨੌਂ ਰੋਡ ਕੋਟਕਪੂਰਾ ਵਿੱਚ ਧਰਨੇ ’ਤੇ ਬੈਠੇ ਲੋਕ।

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 11 ਸਤੰਬਰ
ਇਥੇ ਹਰੀਨੌਂ ਰੋਡ ਦੇ ਵਸਨੀਕਾਂ ਨੇ ਅੱਜ ਸਥਾਨਕ ਜਲਬੋਰਡ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕੀਤਾ ਹੈ ਤੇ ਪ੍ਰ੍ਰਸ਼ਾਸਨ ਤੇ ਅਧਿਕਾਰੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਇਹ ਲੋਕ ਇਸ ਗੱਲ ਤੇ ਰੋਹ ਵਿੱਚ ਸਨ ਕਿ ਉਨ੍ਹਾਂ ਦੇ ਮੁਹੱਲੇ ਅੰਦਰ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਸਿਸਟਮ ਠੱਪ ਪਿਆ ਹੈ ਜਿਸ ਕਰਕੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਖੜਾ ਰਹਿੰਦਾ ਹੈ ਤੇ ਆਮ ਲੋਕ ਇਸ ਗੰਦੇ ਪਾਣੀ ’ਚੋਂ ਲੰਘ ਕੇ ਆਪੋ-ਆਪਣੇ ਘਰਾਂ ਨੂੰ ਜਾਂਦੇ ਹਨ। ਲੋਕਾਂ ਨੇ ਜਲਬੋਰਡ ਵਿਭਾਗ ਅਧਿਕਾਰੀਆਂ ਤੇ ਸ਼ਹਿਰ ਵਿੱਚ ਸੀਵਰੇਜ ਤੇ ਪਾਣੀ ਦਾ ਪ੍ਰਬੰਧ ਅਤੇ ਰੱਖ-ਰਖਾਓ ਕਰਨ ਵਾਲੀ ਸ਼ਾਹਪੂਰੀ-ਪਾਲੂੰਜੀ ਇਨਫਰਾਸਟੈਕਚਰ ਕੰਪਨੀ ਦੇ ਅਧਿਕਾਰੀਆਂ ਤੱਕ ਵੀ ਕਈ ਵਾਰ ਪਹੁੰਚ ਕੀਤੀ ਪਰ ਕਿਸੇ ਨੇ ਵੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਗੁਰਦਿਆਲ ਭੱਟੀ, ਸੁਖਮੰਦਰ ਸਿੰਘ, ਲੀਡਰ ਸਿੰਘ, ਮਹੇਸ਼ ਕੁਮਾਰ, ਮਲਕੀਤ ਸਿੰਘ, ਲਖਵੀਰ ਸਿੰਘ, ਲਖਵਿੰਦਰ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ ਨੇ ਦੱਸਿਆ ਕਿ ਇਹ ਧਰਨਾ ਪ੍ਰਸ਼ਾਸਨ ਨੂੰ ਸੰਕੇਤ ਦੇਣ ਲਈ ਦਿੱਤਾ ਗਿਆ ਹੈ ਤਾਂ ਜੋ ਉਹ ਸਮਝਣ ਕਿ ਆਮ ਮਨੁੱਖ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਰਿਹਾ ਹੈ।
ਉਨ੍ਹਾਂ ਮੁਤਾਬਕ ਮੁਹੱਲੇ ਵਿਚ ਧਰਮ ਸਿੰਘ ਪਟਵਾਰੀ ਵਾਲੀ ਗਲੀ ਦੇ ਹਾਲਤ ਵੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਸਰਕਾਰੀ ਸਿਸਟਮ ਵਿਚ ਅਧਿਕਾਰੀਆਂ ਨੂੰ ਆਮ ਆਦਮੀ ਬਾਰੇ ਕੋਈ ਹਮਦਰਦੀ ਨਹੀ। ਜਲ ਬੋਰਡ, ਨਗਰ ਕੌਂਸਲ ਅਤੇ ਨਿੱਜੀ ਕੰਪਨੀ ਵੱਲੋਂ ਬੰਦ ਸੀਵਰੇਜ ਨੂੰ ਖੋਲ੍ਹ ਕੇ ਸਾਫ ਕਰਨ ਦੀ ਜਹਿਮਤੀ ਨਹੀਂ ਉਠਾਈ ਜਾ ਰਹੀ। ਓਧਰ ਜਲਬੋਰਡ ਦੇ ਉਪ ਮੰਡਲ ਅਫ਼ਸਰ ਪ੍ਰਦੀਪ ਚਟਾਣੀ ਨਾਲ ਉਨ੍ਹਾਂ ਦੇ ਮੋਬਾਈਲ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।


Comments Off on ਸੀਵਰੇਜ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਡਟੇ ਹਰੀਨੌਂ ਦੇ ਵਾਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.