ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਸਿੱਖ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ

Posted On September - 13 - 2019

ਟ੍ਰਿਬਿਊਨ ਨਿਊਜ਼ ਸਰਵਿਸ
ਬਰੈਂਪਟਨ, 12 ਸਤੰਬਰ

ਬਰੈਂਪਟਨ ਵਿੱਚ ਕਰਵਾਏ ਸੈਮੀਨਾਰ ਦਾ ਦਿ੍ਰਸ਼।

ਇਥੋਂ ਦੀ ਔਰਤਾਂ ਦੀ ਸੰਸਥਾ ਦਿਸ਼ਾ ਵੱਲੋਂ ‘ਸਿੱਖ ਔਰਤਾਂ: ਸਮਾਜਿਕ-ਸੱਭਿਆਚਾਰਕ ਪਰਿਪੇਖ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਵਿਚ ਸਿੱਖ ਔਰਤਾਂ ਨੂੰ ਦਰਪੇਸ਼ ਵਰਤਮਾਨ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਤੇ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿਚ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ। ਇਹ ਸੈਮੀਨਾਰ ਨੈਸ਼ਨਲ ਬੈਂਕੁਇਟ ਹਾਲ ਵਿਚ ਤਿੰਨ ਸੈਸ਼ਨਾਂ ਵਿਚ ਕਰਵਾਇਆ ਗਿਆ।
ਉਦਘਾਟਨੀ ਸੈਸ਼ਨ ਵਿਚ ਸੈਮੀਨਾਰ ਦੀ ਅਹਿਮੀਅਤ ਬਾਰੇ ਡਾ. ਕੰਵਲਜੀਤ ਕੌਰ ਢਿੱਲੋਂ ਵੱਲੋਂ ਸੰਖੇਪ ਜਾਣਕਾਰੀ ਦਿੱਤੀ ਗਈ। ਸਾਊਥ ਏਸ਼ੀਅਨ ਔਰਤਾਂ ਦੇ ਕਮਿਊਨਿਟੀ ਡਿਵੈੱਲਪਮੈਂਟ ਪ੍ਰੋਗਰਾਮਾਂ ਵਿਚ ਸਰਗ਼ਰਮ ਅਰੁਨਾ ਪੈੱਪ ਨੇ ਘਰੇਲੂ-ਹਿੰਸਾ, ਗਾਲੀ-ਗਲੋਚ, ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਨ ਅਤੇ ਮਾਪਿਆਂ ਵੱਲੋਂ ਲੜਕੇ ਤੇ ਲੜਕੀ ਵਿਚ ਕੀਤੇ ਜਾਂਦੇ ਵਿਤਕਰੇ ਬਾਰੇ ਵਿਚਾਰ ਪ੍ਰਗਟਾਏ। ਸੈਸ਼ਨ ਦੇ ਮੁੱਖ-ਬੁਲਾਰੇ ਬਲਦੇਵ ਸਿੰਘ ਮੁੱਤਾ ਨੇ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਆਪਣਾ ਪੇਪਰ ਪੇਸ਼ ਕੀਤਾ। ਸਾਹਿਤਕਾਰ ਡਾ. ਵਰਿਆਮ ਸਿੰਘ ਸੰਧੂ ਨੇ ਅੰਮ੍ਰਿਤਧਾਰੀ ਸਿੱਖ ਔਰਤਾਂ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਅਤੇ ਸੇਵਾ-ਸੰਭਾਲ ਦੀ ਆਗਿਆ ਨਾ ਦੇਣ ਦੀ ਪ੍ਰੰਪਰਾ ਦੀ ਗੱਲ ਕਰਦਿਆਂ ਕਿਹਾ ਕਿ ਮਨੁੱਖਾਂ ਦੀ ਬਣਾਈ ਹੋਈ ਕੋਈ ਵੀ ਧਾਰਮਿਕ ਤੇ ਸਮਾਜਿਕ ਪਰੰਪਰਾ ਸਦੀਵੀ ਨਹੀਂ ਹੁੰਦੀ ਅਤੇ ਸਮੇਂ ਨਾਲ ਇਸ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਪ੍ਰੰਪਰਾ ਵਿਚ ਤਬਦੀਲੀ ਕਰਕੇ ਸਿੱਖ ਔਰਤਾਂ ਨੂੰ ਇਹ ਹੱਕ ਦੇਣਾ ਚਾਹੀਦਾ ਹੈ। ਪ੍ਰਬੰਧਕ ਕਮੇਟੀ ਦੀ ਮੈਂਬਰ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਸ ਲਈ ਸ਼ੁਰੂਆਤ ਸਥਾਨਕ ਗੁਰਦੁਆਰਿਆਂ ਤੋਂ ਕਰਨੀ ਚਾਹੀਦੀ ਹੈ। ਮੰਚ ਸੰਚਾਲਨ ਡਾ. ਕੰਵਲਜੀਤ ਕੌਰ ਵੱਲੋਂ ਕੀਤਾ ਗਿਆ। ਸੈਮੀਨਾਰ ਦੇ ਦੂਸਰੇ ਸੈਸ਼ਨ ਦਾ ਸੰਚਾਲਨ ਹਰਜੀਤ ਕੌਰ ਤੇ ਬਘੇਲ ਕੌਰ ਵੱਲੋਂ ਕੀਤਾ ਗਿਆ। ਤੀਸਰੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਵਰਿਆਮ ਸਿੰਘ ਸੰਧੂ, ਪ੍ਰਿੰ. ਰਾਮ ਸਿੰਘ, ਡਾ. ਸੁਖਪਾਲ ਸਿੰਘ, ਡਾ. ਬਲਜਿੰਦਰ ਸੇਖੋਂ ਅਤੇ ਪਰਵੇਜ਼ ਇਲਾਹੀ ਸ਼ਾਮਲ ਹੋਏ।

 


Comments Off on ਸਿੱਖ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.