ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸਿੱਖਿਆ ਮੰਤਰੀ ਵੱਲੋਂ 18 ਫੁੱਟ ਚੌੜੀ ਸੜਕ ਦਾ ਉਦਘਾਟਨ

Posted On September - 23 - 2019

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਸਤੰਬਰ

ਕੈਬਨਿਟ ਮੰਤਰੀ ਸਿੰਗਲਾ ਨਵੀਂ ਬਣੀ ਸੜਕ ਦਾ ਉਦਘਾਟਨ ਕਰਦੇ ਹੋਏ।

ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਮੁਨਸ਼ੀਵਾਲਾ ਤੋਂ ਗਾਜੇਵਾਸ ਤੱਕ ਨਵੀਂ ਬਣਾਈ 18 ਫੁੱਟ ਚੌੜੀ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਕਾਲਾਝਾੜ ਦੇ ਬੱਸ ਸਟੈਂਡ ਤੋਂ ਮੁਣਸ਼ੀਵਾਲਾ, ਕਾਦਰਾਬਾਦ, ਨਮਾਦਾ ਰਾਹੀਂ ਗਾਜੇਵਾਸ ਤੱਕ ਬਣਾਈ ਗਈ ਹੈ।
ਇਸ ਮੌਕੇ ਸ੍ਰੀ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਲੋਕਾਂ ਦੀ ਸਹੂਲਤ ਲਈ ਸੜਕਾਂ ਨੂੰ ਚੌੜਾ ਕਰਨ ਦੇ ਨਾਲ-ਨਾਲ ਸ਼ਮਸ਼ਾਨਘਾਟਾਂ ਦੀ ਮੁਰੰਮਤ ਅਤੇ ਛੱਪੜਾਂ ਦੀ ਸਫ਼ਾਈ ਦੇ ਕੰਮ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਨਵੀਂ ਸਮਾਰਟ ਸਕੂਲ ਪਾਲਸੀ ਲਿਆਂਦੀ ਗਈ ਹੈ, ਜਿਸ ਤਹਿਤ ਕੋਈ ਵੀ ਐੱਨਆਰਆਈ, ਸਮਾਜ ਸੇਵੀ ਸੰਸਥਾ ਜਾਂ ਪਿੰਡ ਵਾਸੀ ਇਕੱਠੇ ਹੋ ਕੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਸਕੂਲ ਦੀ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਇਮਾਰਤ ਦੀ ਮੁਰੰਮਤ ‘ਤੇ ਖ਼ਰਚ ਕਰਦੇ ਹਨ ਤਾਂ ਸਕੂਲ ਦੇ ਇਕ ਬਲਾਕ ਦਾ ਨਾਮ ਉਨ੍ਹਾਂ ਦੇ ਚੰਗੇ ਕਿਰਦਾਰ ਵਾਲੇ ਪੁਰਖਾਂ ਦੇ ਨਾਮ ‘ਤੇ ਰੱਖਿਆ ਜਾਵੇਗਾ ਅਤੇ ਉਸ ਸਕੂਲ ਵਿਚ ਕੰਪਿਊਟਰ, ਪ੍ਰਾਜੈਕਟਰ, ਸੋਲਰ ਪੈਨਲ, ਬੋਰਡ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਸਿੱਖਿਆ ਵਿਭਾਗ ਵੱਲੋਂ ਹੀ ਕੀਤਾ ਜਾਵੇਗਾ।
ਇਸ ਮੌਕੇ ਰਣਜੀਤ ਸਿੰਘ ਤੂਰ, ਵਿਪਨ ਸ਼ਰਮਾ, ਗੁਰਜੀਤ ਸਿੰਘ ਬੀਬੜੀ ਬਲਾਕ ਪ੍ਰਧਾਨ, ਵਰਿੰਦਰ ਪੰਨਵਾ ਚੇਅਰਮੈਨ, ਜਗਤਾਰ ਨਮਾਦਾ, ਦਰਸ਼ਨ ਸਿੰਘ ਕਾਲਾਝਾੜ, ਗੁਰਪ੍ਰੀਤ ਸਿੰਘ ਕੰਧੋਲਾ, ਫਕੀਰ ਚੰਦ ਸਿੰਗਲਾ ਅਤੇ ਸੰਜੂ ਵਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਮੌਜੂਦ ਸਨ।ਂ


Comments Off on ਸਿੱਖਿਆ ਮੰਤਰੀ ਵੱਲੋਂ 18 ਫੁੱਟ ਚੌੜੀ ਸੜਕ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.