ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਿੰਗਲਾ ਮਿਲਕ ਸੈਂਟਰ: ਮਾਲਕਾਂ ਦੇ ਅੱਜ ਪੁਲੀਸ ਅੱਗੇ ਪੇਸ਼ ਹੋਣ ਦੀ ਸੰਭਾਵਨਾ

Posted On September - 23 - 2019

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 22 ਸਤੰਬਰ
ਮਿਲਾਵਟੀ ਅਤੇ ਨਕਲੀ ਦੁੱਧ ਪਦਾਰਥ ਬਣਾਉਣ ਅਤੇ ਸਪਲਾਈ ਕਰਨ ਦੇ ਮਾਮਲੇ ਵਿੱਚ ਘਿਰੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਦੇ ਮਾਲਕ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਸ਼ਰਤ ’ਤੇ ਅਗਾਊਂ ਜ਼ਮਾਨਤ ਮਿਲਣ ਬਾਅਦ ਥਾਣਾ ਸਿਟੀ ਸਾਹਮਣੇ ਪੇਸ਼ ਨਹੀਂ ਹੋਏ। ਸੂਤਰਾਂ ਮੁਤਾਬਕ ਇਹ ਤਿੰਨੇ ਭਲਕੇ ਪੁਲੀਸ ਸਾਹਮਣੇ ਪੇਸ਼ ਹੋ ਰਹੇ ਹਨ। ਥਾਣਾ ਸਿਟੀ ਵੱਲੋਂ ਲੰਘੇ ਮਹੀਨੇ ਨਕਲੀ ਪਨੀਰ, ਦੇਸੀ ਘਿਉ, ਮੱਖਣ, ਸਿਰਕਾ ਅਤੇ ਸੁੱਕਾ ਦੁੱਧ ਬਣਾਉਣ ਮਾਮਲੇ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਕੁਲਵੰਤ ਸਿੰਘ ਵਾਸੀ ਪਿੰਡ ਰੱਤਾ ਖੇੜਾ ਜ਼ਿਲ੍ਹਾ ਕੈਥਲ ਅਤੇ ਹਰਦਿਆਲ ਸਿੰਘ ਵਾਸੀ ਪਿੰਡ ਖਤੋਲੀ ਥਾਣਾ ਜੁਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਉਪਰੰਤ ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਦੇ ਤਿਆਰ ਕੀਤੇ ਗਏ ਪਦਾਰਥਾਂ ਦੇ ਨਮੂਨੇ ਲੈਬੋਰੇਟਰੀ ਤੋਂ ਜਾਂਚ ਦੌਰਾਨ ਫੇਲ੍ਹ ਹੋਣ ਉਪਰੰਤ ਸਿਟੀ ਪੁਲੀਸ ਵੱਲੋਂ ਸੈਂਟਰ ਦੇ ਤਿੰਨ ਪ੍ਰੰਬਧਕਾਂ ਅਨਿਲ ਸਿੰਗਲਾ, ਸਤੀਸ਼ ਸਿੰਗਲਾ ਅਤੇ ਹਨੀ ਸਿੰਗਲਾ ਨੂੰ ਧਾਰਾ 307 (ਇਰਾਦਾ ਕਤਲ) ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਸੀ। ਤਿੰਨਾਂ ਨੇ ਗ੍ਰਿਫਤਾਰੀ ਤੋਂ ਬਚਣ ਲਈ ਪਟਿਆਲਾ ਦੀ ਸੈਸ਼ਨ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚਾਰਾਜੋਈ ਕੀਤੀ ਗਈ।
ਪਟਿਆਲਾ ਦੀ ਸੈਸ਼ਨ ਕੋਰਟ ਅਦਾਲਤ ਨੇ ਹਨੀ ਸਿੰਗਲਾ ਅਤੇ ਸਤੀਸ਼ ਸਿੰਗਲਾ, ਜਦੋਂ ਕਿ ਹਾਈਕੋਰਟ ਨੇ ਅਨਿਲ ਸਿੰਗਲਾ ਨੂੰ 30 ਸਤੰਬਰ ਤੱਕ ਅਗਾਊਂ ਜ਼ਮਾਨਤ ਥਾਣਾ ਸਿਟੀ ਰਾਜਪੁਰਾ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਹਦਾਇਤ ਕੀਤੀ ਗਈ ਹੈ।
ਦੋਵੇਂ ਅਦਾਲਤਾਂ ਵੱਲੋਂ ਅਗਾਂਊਂ ਜ਼ਮਾਨਤ ਮਿਲਣ ਦੇ ਬਾਵਜੂਦ ਇਹ ਤਿੰਨੇ ਮੁਲਜ਼ਮ ਅਜੇ ਵੀ ਜਾਂਚ ਵਿੱਚ ਸ਼ਾਮਲ ਹੋੋਣ ਲਈ ਪੁਲੀਸ ਸਾਹਮਣੇ ਪੇਸ਼ ਨਹੀਂ ਹੋਏ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਨਿਲ ਸਿੰਗਲਾ, ਹਨੀ ਸਿੰਗਲਾ ਅਤੇ ਸਤੀਸ਼ ਸਿੰਗਲਾ ਨੇ ਸੂਚਿਤ ਕੀਤਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਉਹ 23 ਸਤੰਬਰ ਨੂੰ ਥਾਣਾ ਸਿਟੀ ਦੀ ਪੁਲੀਸ ਕੋਲ ਪੇਸ਼ ਹੋਣਗੇ।


Comments Off on ਸਿੰਗਲਾ ਮਿਲਕ ਸੈਂਟਰ: ਮਾਲਕਾਂ ਦੇ ਅੱਜ ਪੁਲੀਸ ਅੱਗੇ ਪੇਸ਼ ਹੋਣ ਦੀ ਸੰਭਾਵਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.