ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਿੰਗਲਾ ਡੇਅਰੀ ਦਾ ਮਾਲਕ ਤੇ ਮੁਲਾਜ਼ਮ ਜੇਲ੍ਹ ਭੇਜੇ

Posted On September - 20 - 2019

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਦੁੱਧ ਪਦਾਰਥਾਂ ਵਿੱਚ ਮਿਲਾਵਟ ਕਰਨ ਦੇ ਦੋਸ਼ ਹੇਠ ਥਾਣਾ ਡਵੀਜ਼ਨ ਨੰਬਰ ਦੋ ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਰਾਘੋਮਾਜਰਾ ਸਥਿਤ ਸਿੰਗਲਾ ਡੇਅਰੀ ਦੇ ਮਾਲਕ ਮੋਹਿਤ ਸਿੰਗਲਾ ਅਤੇ ਉਸ ਦੇ ਮੁਲਾਜ਼ਮ ਨੂੰ ਪੁਲੀਸ ਨੇ ਅੱਜ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਦੋਨਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 272 ਅਤੇ 273 ਸਮੇਤ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ ਦੇ ਐੱਸਐੱਚਓ ਗੁਰਦੀਪ ਸਿੰਘ ਨੇ ਗੁਪਤ ਇਤਲਾਹ ਦੇ ਆਧਾਰ ’ਤੇ ਐੱਸਪੀ ਡੀ ਹਰਮੀਤ ਹੁੰਦਲ ਦੀ ਅਗਵਾਈ ਹੇਠ ਸਿਗਲਾ ਡੇਅਰੀ ’ਤੇ ਛਾਪੇ ਦੌਰਾਨ ਦੌਰਾਨ ਡੇਅਰੀ ਤੋਂ ਵੱਖ ਵੱਖ ਵਸਤਾਂ ਬਰਾਮਦ ਕਰਕੇ ਦੋਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬਰਾਮਦ ਵਸਤਾਂ ਵਿਚ 11 ਥੈਲੇ ਅਮੂਲ ਮਿਲਕ ਪਾਊਡਰ, 8 ਥੈਲੇ ਬੰਗਾਲ ਟਾਈਗਰ ਮਿਲਕ ਪਾਊਡਰ, 4 ਥੈਲੇ ਵਿਰਾਟ ਮਿਲਕ ਪਾਊਡਰ, 10 ਲਿਟਰ ਤੇਜ਼ਾਬ, 12 ਲਿਟਰ ਫੋਰਚੀਊਨਰ ਰਿਫਾਇੰਡ ਸ਼ਾਮਲ ਹਨ। ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਡੇਅਰੀ ’ਤੇ ਮਾੜੇ ’ਤੇ ਮਿਲਾਵਟ ਕਰਕੇ ਦੁੱਧ ਪਦਾਰਥ ਵੇਚੇ ਜਾ ਰਹੇ ਸਨ ਜੋ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਸੀ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਵੀ ਪਨੀਰ, ਦੁੱਧ ਤੇ ਖੋਏ ਦੇ ਦਰਜਨ ਵਸਤਾਂ ਦੇ ਸੈਂਪਲ ਲਏ ਗਏ ਸਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸੈਂਪਲ ਟੈਸਟ ਲਈ ਲੈਬਾਰਟਰੀ ਵਿਚ ਭੇਜ ਦਿੱਤੇ ਗਏ ਹਨ।,ਜਿਨ੍ਹਾਂ ਦੀ ਰਿਪੋਰਟ ਹਫ਼ਤੇ ਦੇ ਅੰਦਰ ਜਾਵੇਗੀ।


Comments Off on ਸਿੰਗਲਾ ਡੇਅਰੀ ਦਾ ਮਾਲਕ ਤੇ ਮੁਲਾਜ਼ਮ ਜੇਲ੍ਹ ਭੇਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.