ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਸਿਹਤ ਮੰਤਰੀ ਤੇ ਕੈਲਾਸ਼ ਸਤਿਆਰਥੀ ਵੱਲੋਂ ਨੋਬੇਲ ਪੁਰਸਕਾਰ ਸੀਰੀਜ਼ ਦਾ ਉਦਘਾਟਨ

Posted On September - 12 - 2019

ਸਮਾਗਮ ਵਿੱਚ ਹਾਜ਼ਰ ਵਿਦੇਸ਼ੀ ਮਹਿਮਾਨ ਤੇ ਹੋਰ ਪਤਵੰਤੇ। -ਫੋਟੋ: ਮਨੋਜ ਮਹਾਜਨ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਅੱਜ ਇੱਥੋਂ ਦੇ ਸੈਕਟਰ-81 ਸਥਿਤ ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਨਾਬੀ) ਵਿੱਚ ਨੋਬੇਲ ਪੁਰਸਕਾਰ ਸੀਰੀਜ਼ ਦਾ ਉਦਘਾਟਨ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਜ਼ਿੰਦਗੀਆਂ ਬਚਾਉਣ, ਮਨੁੱਖਤਾ ਦਾ ਢਿੱਡ ਭਰਨ, ਧਰਤੀ ਨੂੰ ਬਚਾਉਣ ਅਤੇ ਵਿਸ਼ਵ ਨੂੰ ਜੋੜਨ ਵਰਗੇ ਮੁੱਦਿਆਂ ’ਤੇ ਹੋ ਰਿਹਾ ਹੈ, ਜੋ ਮਨੁੱਖਤਾ ਦੀ ਸੱਚੀ ਸੇਵਾ ਹੈ। ਇਹ ਪ੍ਰਦਰਸ਼ਨੀ ਇਨ੍ਹਾਂ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਨੋਬੇਲ ਪੁਰਸਕਾਰ ਜੇਤੂਆਂ ਦੀਆਂ ਪ੍ਰਾਪਤੀਆਂ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਇਕ ਜ਼ਰ੍ਹੀਆ ਹੈ। ਉਨ੍ਹਾਂ ਕਿਹਾ ‘‘ਮੈਨੂੰ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਇਸ ਲੜੀ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਹੈ। ਜਿਸ ਤਹਿਤ ਮਿਲਾਵਟਖੋਰੀ ਨੂੰ ਰੋਕਣ, ਸਾਫ਼-ਸਫ਼ਾਈ ਅਤੇ ਵਾਤਾਵਰਨ ਦੀ ਸ਼ੁੱਧਤਾ ਵਰਗੇ 10 ਮੁੱਖ ਨੁਕਤਿਆਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮਿਸ਼ਨ ਦਾ ਮੰਤਵ ਲੋਕਾਈ ਨੂੰ ਪੀਣ ਲਈ ਸਾਫ਼ ਪਾਣੀ, ਸ਼ੁੱਧ ਹਵਾ, ਬਿਨਾਂ ਮਿਲਾਵਟ ਤੋਂ ਖੁਰਾਕੀ ਵਸਤਾਂ ਮੁਹੱਈਆ ਕਰਨਾ ਤੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਧੀਆ ਬਣਾਉਣ ’ਤੇ ਜ਼ੋਰ ਦੇਣਾ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਲੇਰੀਆ, ਟੀਬੀ, ਅੰਨ੍ਹਾਪਣ, ਕੋਹੜ ਅਤੇ ਏਡਜ਼ ਦੇ ਖਾਤਮੇ ਲਈ ਵੀ ਲੜਾਈ ਵਿੱਢੀ ਹੋਈ ਹੈ। ਸਵੀਡਨ ਦੇ ਸਟਾਕਹੋਮ ਵਿੱਚ ਨੋਬੇਲ ਪੁਰਸਕਾਰ ਅਜਾਇਬਘਰ ਦੀ ਡਾਇਰੈਕਟਰ ਏਰੀਕਾ ਲੈਨਰ ਨੇ ਕਿਹਾ “ਮਨੁੱਖਤਾ ਅੱਜ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਵੇਂ ਇਹ ਗਲੋਬਲ ਵਾਰਮਿੰਗ, ਭੋਜਨ ਦੀ ਘਾਟ, ਬਿਮਾਰੀ ਜਾਂ ਟਕਰਾਵਾਂ ਦੇ ਸਬੰਧੀ ਹੋਵੇ। ਨੋਬੇਲ ਪੁਰਸਕਾਰ ਦਾ ਇਤਿਹਾਸ ਇਨਾਂ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਸੰਘਰਸ਼ ਕਰਨ ਲਈ ਪ੍ਰੇਰਦਾ ਹੈ।’’

ਦਲਾਈ ਲਾਮਾ ਨੂੰ ਮਿਲ ਕੇ ਰੌਂਗਟੇ ਖੜ੍ਹੇ ਹੋਏ: ਸਤਿਆਰਥੀ
ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਕਿਹਾ ਕਿ ਉਨ੍ਹਾਂ ਦਾ 50 ਸਾਲ ਦਾ ਸੁਪਨਾ ਸੀ ਕਿ ਉਹ ਕਿਸੇ ਨੋਬੇਲ ਪੁਰਸਕਾਰ ਜੇਤੂ ਨੂੰ ਛੂਹ ਸਕਣ। ਉਨ੍ਹਾਂ ਦਾ ਇਹ ਸੁਪਨਾ ਉਸ ਸਮੇਂ ਪੂਰਾ ਹੋਇਆ ਜਦੋਂ ਉਹ ਦਲਾਈ ਲਾਮਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਨਾਲ ਮਿਲ ਕੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ ਸਨ।


Comments Off on ਸਿਹਤ ਮੰਤਰੀ ਤੇ ਕੈਲਾਸ਼ ਸਤਿਆਰਥੀ ਵੱਲੋਂ ਨੋਬੇਲ ਪੁਰਸਕਾਰ ਸੀਰੀਜ਼ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.