ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਸਿਰਫ਼ 19 ਫ਼ੀਸਦ ਕਾਰੋਬਾਰੀ ਦੇ ਸਕਦੇ ਹਨ ਨਵੀਆਂ ਨੌਕਰੀਆਂ

Posted On September - 11 - 2019

ਨਵੀਂ ਦਿੱਲੀ, 10 ਸਤੰਬਰ
ਦੁਨੀਆਂ ’ਚ ਆਰਥਿਕ ਮੰਦੀ ਵਿਚਾਲੇ ਭਾਰਤ ’ਚ 19 ਫੀਸਦ ਕਾਰੋਬਾਰੀ ਹੀ ਨਵੇਂ ਲੋਕਾਂ ਨੂੰ ਨੌਕਰੀ ਦੇਣ ਦੀ ਯੋਜਨਾ ਬਣਾ ਰਹੇ ਹਨ ਜਦਕਿ 52 ਫੀਸਦ ਮਾਲਕਾਂ ਨੂੰ ਆਪਣੇ ਮੁਲਾਜ਼ਮਾਂ ’ਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਆਸ ਨਹੀਂ ਹੈ।
ਆਲਮੀ ਸੰਸਥਾ ਮੈਨਪਾਵਰ ਗਰੁੱਪ ਐਂਪਲਾਇਮੈਂਟ ਆਊਟਲੁੱਕ ਵੱਲੋਂ ਇਹ ਅਧਿਐਨ ਰਿਪੋਰਟ ਅੱਜ ਜਾਰੀ ਕੀਤੀ ਗਈ ਹੈ। ਇਸ ਅਧਿਐਨ ’ਚ ਦੇਸ਼ ਭਰ ’ਚੋਂ 5,131 ਕਾਰੋਬਾਰੀ ਮਾਲਕਾਂ ਤੋਂ ਅਕਤੂਬਰ-ਦਸੰਬਰ ਦੀ ਤਿਮਾਹੀ ਦੌਰਾਨ ਵਿੱਤ ਅਤੇ ਨਵੀਆਂ ਨੌਕਰੀਆਂ ਦੀ ਸੰਭਾਵਨਾ ਬਾਰੇ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਸਿਰਫ਼ 19 ਫੀਸਦ ਕਾਰੋਬਾਰੀ ਮਾਲਕਾਂ ਨੇ ਹੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੁਲਾਜ਼ਮ ਵਧਣ ਦੀ ਆਸ ਹੈ ਜਦਕਿ 52 ਫੀਸਦ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਦੀ ਗਿਣਤੀ ’ਚ ਕਿਸੇ ਤਰ੍ਹਾਂ ਦੀ ਤਬਦੀਲੀ ਹੋਣ ਦੀ ਉਮੀਦ ਨਹੀਂ ਹੈ। ਇਨ੍ਹਾਂ ਤੋਂ ਇਲਾਵਾ 28 ਫੀਸਦ ਕਾਰੋਬਾਰੀ ਮਾਲਕਾਂ ਨੇ ਕਿਹਾ ਕਿ ਮੌਜੂਦਾ ਕਰਮਚਾਰੀਆਂ ਦੀ ਗਿਣਤੀ ’ਚ ਵਾਧੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਹਲਕੇ ਅੰਕੜਿਆਂ ਦੇ ਬਾਵਜੂਦ ਅਗਲੇ ਤਿੰਨ ਮਹੀਨਿਆਂ ਦੌਰਾਨ ਨਵੀਆਂ ਨੌਕਰੀਆਂ ਪੈਦਾ ਕਰਨ ਨੂੰ ਲੈ ਕੇ ਭਾਰਤ ਦੁਨੀਆਂ ਭਰ ’ਚ ਚੌਥੇ ਨੰਬਰ ’ਤੇ ਰਿਹਾ। ਅਗਲੀ ਤਿਮਾਹੀ ’ਚ ਨਵੀਆਂ ਨੌਕਰੀਆਂ ਦੀ ਯੋਜਨਾ ਦੇ ਮਾਮਲੇ ’ਚ ਜਾਪਾਨ ਪਹਿਲੇ, ਤਾਇਵਾਨ ਦੂਜੇ ਅਤੇ ਅਮਰੀਕਾ ਤੀਜੇ ਨੰਬਰ ’ਤੇ ਰਿਹਾ। ਜਾਪਾਨ ’ਚ 26 ਫੀਸਦ ਮਾਲਕਾਂ ਨੇ ਅਗਲੀ ਤਿਮਾਹੀ ’ਚ ਨਵੇਂ ਲੋਕਾਂ ਨੂੰ ਨੌਕਰੀ ਦੇਣ ਦੀ ਆਪਣੀ ਯੋਜਨਾ ਬਾਰੇ ਦੱਸਿਆ। ਇਸ ਤੋਂ ਤਾਇਵਾਨ ’ਚ 21 ਫੀਸਦ, ਅਮਰੀਕਾ ’ਚ 20 ਫੀਸਦ ਨੇ ਕਿਹਾ ਕਿ ਅਗਲੀ ਤਿਮਾਹੀ ਦੌਰਾਨ ਉਨ੍ਹਾਂ ਦੀ ਨਵੇਂ ਲੋਕਾਂ ਨੂੰ ਨੌਕਰੀ ’ਤੇ ਰੱਖਣ ਦੀ ਯੋਜਨਾ ਹੈ। -ਪੀਟੀਆਈ


Comments Off on ਸਿਰਫ਼ 19 ਫ਼ੀਸਦ ਕਾਰੋਬਾਰੀ ਦੇ ਸਕਦੇ ਹਨ ਨਵੀਆਂ ਨੌਕਰੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.