ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸਾਹਿਰ ਲੁਧਿਆਣਵੀ ਦੇ ਹੱਥ ਲਿਖਤ ਨੋਟ ਤੇ ਕਵਿਤਾਵਾਂ ਕਬਾੜ ’ਚੋਂ ਲੱਭੀਆਂ

Posted On September - 9 - 2019

ਮੁੰਬਈ ਵਿੱਚ ਕਬਾੜੀ ਦੀ ਦੁਕਾਨ ਵਿੱਚੋਂ ਮਿਲੀਆਂ ਸਾਹਿਰ ਲੁਧਿਆਣਵੀ ਦੀਆਂ ਤਸਵੀਰਾਂ, ਖ਼ਤ ਤੇ ਹੋਰ ਸਮੱਗਰੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 8 ਸਤੰਬਰ
ਉੱਘੇ ਉਰਦੂ ਸ਼ਾਇਰ ਤੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਕਈ ਬੇਸ਼ਕੀਮਤੀ ਹੱਥ ਲਿਖਤ ਪੱਤਰ, ਡਾਇਰੀਆਂ, ਨਜ਼ਮਾਂ ਤੇ ਕੁਝ ਫੋਟੋਆਂ ਮੁੰਬਈ ’ਚ ਇਕ ਕਬਾੜ ਦੀ ਦੁਕਾਨ ’ਤੇ ਮਿਲੀਆਂ ਸਨ ਤੇ ਇਸ ਨੂੰ ਇਕ ਗ਼ੈਰ ਸਰਕਾਰੀ ਸੰਗਠਨ (ਐਨਜੀਓ) ਨੇ ਸਿਰਫ਼ 3,000 ਰੁਪਏ ਅਦਾ ਕਰ ਕੇ ਸੰਭਾਲ ਲਿਆ ਹੈ। ਮੁੰਬਈ ਅਧਾਰਿਤ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੂੰ ਇਹ ਵਸਤਾਂ ਕੁਝ ਸਮਾਂ ਪਹਿਲਾਂ ਅਖ਼ਬਾਰਾਂ ਤੇ ਰਸਾਲਿਆਂ ਦੇ ਢੇਰ ਵਿਚੋਂ ਜੁਹੂ ਸਥਿਤ ਇਕ ਕਬਾੜ ਦੀ ਦੁਕਾਨ ’ਚੋਂ ਮਿਲੀਆਂ ਹਨ। ਐਨਜੀਓ ਹੁਣ ਇਸ ਨੂੰ ਸੰਭਾਲਣ ਤੇ ਪ੍ਰਦਰਸ਼ਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਡਾਇਰੀਆਂ ਵਿਚ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਦਾ ਵੇਰਵਾ ਹੈ ਜਿਵੇਂ ਕਿ ਉਹ ਸੰਗੀਤ ਰਿਕਾਰਡਿੰਗ ਲਈ ਕਿੱਥੇ ਗਏ ਤੇ ਹੋਰ ਰੋਜ਼ਾਨਾ ਜੀਵਨ ਨਾਲ ਜੁੜੀਆਂ ਕਈ ਗੱਲਾਂ ਹਨ। ਇਸ ਤੋਂ ਇਲਾਵਾ ਕਈ ਕਵਿਤਾਵਾਂ ਤੇ ਨੋਟਸ ਹਨ। ਇਹ ਨੋਟਸ ਉਨ੍ਹਾਂ ਦੀ ਪ੍ਰਕਾਸ਼ਨ ਸੰਸਥਾ ‘ਪਰਛਾਈਆਂ’ ਬਾਰੇ ਹਨ। ਇਸ ਐਨਜੀਓ ਦੇ ਸੰਸਥਾਪਕ ਤੇ ਪ੍ਰਧਾਨ ਸ਼ਿਵੇਂਦਰ ਸਿੰਘ ਡੁੰਗਰਪੁਰ ਨੇ ਕਿਹਾ ਕਿ ਕਈ ਪੱਤਰ ਸਾਹਿਰ ਨੂੰ ਸੰਗੀਤਕਾਰ ਰਵੀ ਤੇ ਕਵੀ ਹਰਬੰਸ ਵੱਲੋਂ ਲਿਖੇ ਹੋਏ ਹਨ। ਕੁਝ ਪੱਤਰ ਅੰਗਰੇਜ਼ੀ ਵਿਚ ਵੀ ਹਨ ਤੇ ਕੁਝ ਉਰਦੂ ਵਿਚ ਹਨ। ਫੋਟੋਆਂ ਵਿਚ ਸਾਹਿਰ ਪੰਜਾਬ ਵਿਚਲੇ ਆਪਣੇ ਘਰ ’ਚ, ਕੁਝ ਵਿਚ ਭੈਣਾਂ ਤੇ ਦੋਸਤਾਂ ਨਾਲ ਨਜ਼ਰ ਆ ਰਹੇ ਹਨ। ਜਿਹੜੀਆਂ ਕਵਿਤਾਵਾਂ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈਆਂ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਡੁੰਗਰਪੁਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਇਹ ਸਾਰਾ ਸਾਮਾਨ ਕਬਾੜ ਦੀ ਦੁਕਾਨ ਵਿਚੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਐਨਜੀਓ ਦੀ ਟੀਮ ਹਮੇਸ਼ਾ ਅਜਿਹੀ ਸਮੱਗਰੀ ਦੀ ਤਲਾਸ਼ ਵਿਚ ਰਹਿੰਦੀ ਹੈ। ਐਨਜੀਓ ਇਸ ਸਾਰੀ ਸਮੱਗਰੀ ਨੂੰ ਡਿਜੀਟਾਈਜ਼ ਕਰਨ ਲਈ ਆਸਵੰਦ ਹੈ। ਜਾਮੀਆ ਮਿਲੀਆ ਇਸਲਾਮੀਆ ਵਿਚ ਉਰਦੂ ਪ੍ਰੋਫੈਸਰ ਅਬਦੁਰ ਰਸ਼ੀਦ ਨੇ ਕਿਹਾ ਕਿ ਇਹ ਸਮੱਗਰੀ ਬੇਹੱਦ ਮਹੱਤਵਪੂਰਨ ਹੈ ਤੇ ਇਸ ਦਾ ਖੋਜ ਕਾਰਜਾਂ ਲਈ ਇਸਤੇਮਾਲ ਹੋ ਸਕਦਾ ਹੈ। -ਪੀਟੀਆਈ


Comments Off on ਸਾਹਿਰ ਲੁਧਿਆਣਵੀ ਦੇ ਹੱਥ ਲਿਖਤ ਨੋਟ ਤੇ ਕਵਿਤਾਵਾਂ ਕਬਾੜ ’ਚੋਂ ਲੱਭੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.