ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਸਾਹਿਤ ਤੋਂ ਦੂਰ ਹੁੰਦਾ ਸਿਨਮਾ

Posted On September - 7 - 2019

ਸਾਹਿਤ ਅਤੇ ਸਿਨਮਾ ਦਾ ਸਬੰਧ ਪੁਰਾਣਾ ਹੈ, ਪਰ ਲੰਘੇ ਕੁਝ ਦਹਾਕਿਆਂ ਵਿਚ ਫ਼ਿਲਮਾਂ ਸਾਹਿਤ ਤੋਂ ਦੂਰ ਹੁੰਦੀਆਂ ਗਈਆਂ। ਵਿਚਕਾਰ ਜੇਕਰ ਕੋਈ ਇਕ ਅੱਧਾ ਨਿਰਮਾਤਾ ਸਾਹਿਤ ਨੂੰ ਆਧਾਰ ਬਣਾ ਕੇ ਫ਼ਿਲਮ ਬਣਾਉਂਦਾ ਵੀ ਹੈ ਤਾਂ ਉਸਨੂੰ ਟਿਕਟ ਖਿੜਕੀ ’ਤੇ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ। ਸਿਨਮਾ ਦੇ ਸ਼ੁਰੂਆਤੀ ਦੌਰ ਵਿਚ ਸਾਹਿਤਕ ਕ੍ਰਿਤਾਂ ’ਤੇ ਬਹੁਤ ਫ਼ਿਲਮਾਂ ਬਣੀਆਂ, ਪਰ ਜ਼ਿਆਦਾਤਰ ਦਾ ਹਸ਼ਰ ਦੇਖ ਕੇ ਫ਼ਿਲਮਸਾਜ਼ ਹੁਣ ਇਸ ’ਤੇ ਫ਼ਿਲਮ ਬਣਾਉਣ ਤੋਂ ਗੁਰੇਜ਼ ਕਰਦੇ ਹਨ।

ਅਸੀਮ ਚਕਰਵਰਤੀ

ਫ਼ਿਲਮ ‘ਫਿਤੂਰ’ ਵਿਚ ਕੈਟਰੀਨਾ ਕੈਫ ਤੇ ਅਦਿੱਤਿਆ ਰਾਏ ਕਪੂਰ।

ਚਾਰਲਸ ਡਿਕਨਜ਼ ਦੇ ਨਾਵਲ ‘ਦਿ ਗ੍ਰੇਟ ਐਕਸਪੈਕਟੇਸ਼ਨ’ ’ਤੇ ਬਣੀ ਫ਼ਿਲਮ ‘ਫਿਤੂਰ’ ਨਾਲ ਬੁਰੀ ਤਰ੍ਹਾਂ ਹੱਥ ਜਲਾ ਬੈਠੇ ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਨਜ਼ਰ ਹੁਣ ਫਿਰ ਸਾਹਿਤਕ ਰਚਨਾਵਾਂ ’ਤੇ ਹੈ। ਉਂਜ ਇਸਦੇ ਬਾਅਦ ਹੀ ਉਸਦੀ ਫ਼ਿਲਮ ‘ਕੇਦਾਰਨਾਥ’ ਵੀ ਵੱਡੀ ਫਲਾਪ ਰਹੀ। ਇਹ ਦੱਸਣਾ ਜ਼ਰੂਰੀ ਹੈ ਕਿ ਉਸ ਦੀ ਪਹਿਲੀ ਫ਼ਿਲਮ ‘ਫਿਤੂਰ’ ਦੀ ਹੀਰੋਇਨ ਕੈਟਰੀਨਾ ਕੈਫ ਨੂੰ ਚਾਰਲਸ ਡਿਕਨਜ਼ ਦਾ ‘ਦਿ ਗ੍ਰੇਟ ਐਕਸਪੈਕਟੇਸ਼ਨ’ ਬਹੁਤ ਪਸੰਦ ਸੀ। ਉਸਨੇ ਕਈ ਵਾਰ ਇਸ ਸਿਲਸਿਲੇ ਵਿਚ ਕਿਹਾ ਸੀ ਕਿ ਉਹ ਇਸ ਨਾਵਲ ’ਤੇ ਬਣਨ ਵਾਲੀ ਫ਼ਿਲਮ ਵਿਚ ਕੰਮ ਕਰਨਾ ਚਾਹੁੰਦੀ ਸੀ। ਪਹਿਲਾਂ ਚੇਤਨ ਭਗਤ ਦੇ ਹਰਮਨਪਿਆਰੇ ਨਾਵਲ ‘ਦਿ ਥ੍ਰੀ ਮਿਸਟੇਕ ਆਫ ਮਾਈ ਲਾਈਫ’ ’ਤੇ ਫ਼ਿਲਮ ‘ਕਾਈ ਪੋ ਛੇ’ ਬਣਾ ਚੁੱਕੇ ਅਭਿਸ਼ੇਕ ਕਪੂਰ ਇਸ ਫ਼ਿਲਮ ਦੀ ਬਿਤਹਰ ਪਟਕਥਾ ਲਈ ਹਮੇਸ਼ਾਂ ਸਲਾਹੇ ਗਏ, ਪਰ ‘ਫਿਤੂਰ’ ਫ਼ਿਲਮ ਦਾ ਜੋ ਹਸ਼ਰ ਹੋਇਆ, ਉਸਨੂੰ ਮੁੜ ਤੋਂ ਦੱਸਣ ਦੀ ਲੋੜ ਨਹੀਂ।

ਫ਼ਿਲਮ ‘ਥ੍ਰੀ ਇਡੀਅਟਸ’ ਵਿਚ ਸ਼ਰਮਨ ਜੋਸ਼ੀ, ਆਮਿਰ ਖ਼ਾਨ ਅਤੇ ਆਰ. ਮਾਧਵਨ।

ਐਸ਼ਵਰਿਆ ਰਾਏ ਅਤੇ ਇਰਫਾਨ ਦੀ ਫ਼ਿਲਮ ‘ਜਜ਼ਬਾ’ ਵੀ ਇਕ ਅੰਗਰੇਜ਼ੀ ਨਾਵਲ ’ਤੇ ਆਧਾਰਿਤ ਸੀ। ਉਂਜ ‘ਜਜ਼ਬਾ’ ਦੇ ਨਿਰਦੇਸ਼ਕ ਸੰਜੇ ਗੁਪਤਾ ਦੀ ਪਿਛਲੀ ਫ਼ਿਲਮ ‘ਸ਼ੂਟਆਊਟ ਐਟ ਵਡਾਲਾ’ ਐੱਸ.ਹੁਸੈਨ ਜੈਦੀ ਦੀ ਕਿਤਾਬ ‘ਡੋਂਗਰੀ ਟੂ ਦੁਬਈ’ ’ਤੇ ਬਣੀ ਸੀ, ਪਰ ਇਸ ਸਭ ਵਿਚਕਾਰ ਜ਼ਿਆਦਾ ਚੇਤਨ ਭਗਤ ਦੀ ਮੰਗ ਹੈ। ਉਸਦੇ ਲਗਪਗ ਹਰ ਨਾਵਲ ’ਤੇ ਫ਼ਿਲਮਾਂ ਬਣ ਚੁੱਕੀਆਂ ਹਨ। ਉਸਦੇ ਨਾਵਲ ‘ਹਾਫ ਗਰਲ ਫਰੈਂਡ’ ’ਤੇ ਮੋਹਿਤ ਸੂਰੀ, ਏਕਤਾ ਕਪੂਰ ਨੇ ਫ਼ਿਲਮ ਬਣਾਈ, ਪਰ ਉਹ ਫਲਾਪ ਹੋ ਗਈ। ਦੂਜੇ ਪਾਸੇ ਉਸਦੀ ਪਿਛਲੀ ਫ਼ਿਲਮ ‘ਟੂ ਸਟੇਟਸ’ ਨੇ ਸੌ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਦੂਜੇ ਪਾਸੇ ਨਵੇਂ ਦੌਰ ਦੇ ਨਿਰਦੇਸ਼ਕ ਦਿਬਾਕਰ ਬੈਨਰਜੀ ਦੀ ਫ਼ਿਲਮ ‘ਬਿਓਮਕੇਸ਼ ਬਖ਼ਸ਼ੀ’ ਸੱਤਿਆਜੀਤ ਰੇਅ ਦੀਆਂ ਕੁਝ ਛੋਟੀਆਂ ਕਹਾਣੀਆਂ ’ਤੇ ਆਧਾਰਿਤ ਸੀ। ਚੰਦਰਪ੍ਰਕਾਸ਼ ਦ੍ਰਿਵੇਦੀ ਦੀ ‘ਅੱਸੀ ਮੁਹੱਲਾ’ ਸਾਹਿਤਕਾਰ ਡਾਕਟਰ ਕੇਦਾਰ ਨਾਥ ਸਿੰਘ ਦੇ ਨਾਵਲ ‘ਕਾਸ਼ੀ ਕਾ ਅੱਸੀ’ ’ਤੇ ਆਧਾਰਿਤ ਸੀ। ਆਮਿਰ ਦੀ ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਵੀ ਫਿਲਿਪ ਮਿਡੋਜ਼ ਟੇਲਰ ਦੀ ਲਿਖੀ ਕਿਤਾਬ ‘ਕਨਫੈਸ਼ਨ ਆਫ ਠੱਗ’ ’ਤੇ ਆਧਾਰਿਤ ਸੀ।

ਫ਼ਿਲਮ ‘ਦੇਵਦਾਸ’ ਵਿਚ ਮਾਧੁਰੀ ਦੀਕਸ਼ਿਤ।

ਕੁੱਲ ਮਿਲਾ ਕੇ ਹਰਮਨਪਿਆਰੀਆਂ ਅਤੇ ਸਾਹਿਤਕ ਕਿਤਾਬਾਂ ’ਤੇ ਅਚਾਨਕ ਨਿਰਮਾਤਾਵਾਂ ਦਾ ਧਿਆਨ ਗਿਆ ਹੈ। ਉਂਜ ਸ਼ਾਨਦਾਰ ਕਿਤਾਬ ’ਤੇ ਬਣਨ ਵਾਲੀ ਫ਼ਿਲਮ ਵੀ ਹਿੱਟ ਹੋਵੇਗੀ, ਇਸਦੀ ਕੋਈ ਗਰੰਟੀ ਨਹੀਂ ਹੈ। ਫਿਲਹਾਲ ਦੀਆਂ ਕੁਝ ਫ਼ਿਲਮਾਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਆਈ ਰਸਕਿਨ ਬੌਂਡ ਦੇ ਅੰਗਰੇਜ਼ੀ ਨਾਵਲ ’ਤੇ ਆਧਾਰਿਤ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਸਾਤ ਖੂਨ ਮਾਫ’ ਦਾ ਬਹੁਤ ਬੁਰਾ ਹਸ਼ਰ ਹੋਇਆ ਸੀ। ਵਿਸ਼ਾਲ ਚਰਚਿਤ ਕ੍ਰਿਤਾਂ ’ਤੇ ਫ਼ਿਲਮਾਂ ਬਣਾਉਣ ਲਈ ਬਹੁਤ ਮਸ਼ਹੂਰ ਹੈ। ਉਸਦੀ ‘ਓਮਕਾਰਾ’-ਓਥੈਲੋ’, ‘ਮਕਬੂਲ’-ਮੇਕਬੈੱਥ’ ਅਤੇ ‘ਹੈਦਰ’-ਹੇਮਲੇਟ ’ਤੇ ਆਧਾਰਿਤ ਸੀ। ਮਾਨਿਨੀ ਚੈਟਰਜੀ ਦੇ ਚਰਚਿਤ ਅੰਗਰੇਜ਼ੀ ਨਾਵਲ ‘ਡੂ ਔਰ ਡਾਈ’ ’ਤੇ ਆਧਾਰਿਤ ਆਸ਼ੂਤੋਸ਼ ਗੋਵਾਰੀਕਰ ਦੀ ਹਿੰਦੀ ਫ਼ਿਲਮ ‘ਖੇਲੇਂਗੇ ਜੀ ਜਾਨ’ ਨਹੀਂ ਚੱਲੀ, ਪਰ ਇਹ ਇਕ ਚੰਗੀ ਫ਼ਿਲਮ ਸੀ। ਆਲੋਚਕ ਦੀ ਨਜ਼ਰ ਨਾਲ ਦੇਖੀਏ ਤਾਂ ਕਈ ਵਾਰ ਚੰਗੇ ਵਿਸ਼ੇ ’ਤੇ ਬਣੀ ਕਿਸੇ ਫ਼ਿਲਮ ਨਾਲ ਦਰਸ਼ਕਾਂ ਦਾ ਇਹ ਸਲੂਕ ਬਹੁਤ ਅੱਖਰਦਾ ਹੈ।
ਪ੍ਰਸਿੱਧ ਫ਼ਿਲਮਸਾਜ਼ ਮਹੇਸ਼ ਭੱਟ ਜੋ ਅਕਸਰ ਕਿਸੇ ਕਿਤਾਬ ਜਾਂ ਸਾਹਿਤ ’ਤੇ ਘੱਟ ਹੀ ਫ਼ਿਲਮਾਂ ਬਣਾਉਂਦੇ ਹਨ, ਇਸਦਾ ਪੂਰਾ ਦੋਸ਼ ਚੰਗੀ ਪਟਕਥਾ ’ਤੇ ਮੜ੍ਹਦੇ ਹਨ। ਉਹ ਕਹਿੰਦੇ ਹਨ, ‘ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਪੜ੍ਹਨ ਅਤੇ ਦੇਖਣ ਵਿਚ ਇਕ ਵੱਡਾ ਫ਼ਰਕ ਹੁੰਦਾ ਹੈ। ਕਈ ਅਜਿਹੀਆਂ ਕਿਤਾਬਾਂ ਹਨ ਜੋ ਮੈਨੂੰ ਪੜ੍ਹਨ ਨੂੰ ਬਹੁਤ ਰੌਚਕ ਲੱਗੀਆਂ, ਪਰ ਉਨ੍ਹਾਂ ’ਤੇ ਮੈਨੂੰ ਫ਼ਿਲਮ ਬਣਾਉਣ ਦਾ ਖਿਆਲ ਕਦੇ ਨਹੀਂ ਆਇਆ। ਵਜ੍ਹਾ ਸਾਫ਼ ਹੈ, ਇਨ੍ਹਾਂ ’ਤੇ ਫ਼ਿਲਮ ਬਣਾਉਂਦੇ ਸਮੇਂ ਮੈਨੂੰ ਪਟਕਥਾ ਵਿਚ ਬਹੁਤ ਤਬਦੀਲੀ ਕਰਨੀ ਪਏਗੀ। ਇਹ ਗੱਲ ਮੂਲ ਲੇਖਕ ਨੂੰ ਪਸੰਦ ਨਹੀਂ ਹੋਵੇਗੀ।’ ਕਾਫ਼ੀ ਹੱਦ ਤਕ ਇਹ ਗੱਲ ਸਹੀ ਹੈ। ਅਜਿਹੇ ਬਹੁਤ ਵਿਵਾਦ ਹਨ ਜਿਸ ਵਿਚ ਕਿਸੇ ਲੇਖਕ ਨੇ ਫ਼ਿਲਮਸਾਜ਼ ’ਤੇ ਉਸਦੀ ਕ੍ਰਿਤ ਨੂੰ ਖ਼ਰਾਬ ਕਰਨ ਦੇ ਦੋਸ਼ ਲਗਾਏ ਹਨ। ਇਸਦੀ ਚੰਗੀ ਮਿਸਾਲ ਰਾਜਕੁਮਾਰ ਹਿਰਾਨੀ ਦੀ ਸੁਪਰ ਹਿੱਟ ਫ਼ਿਲਮ ‘ਥ੍ਰੀ ਇਡੀਅਟਸ’ ਬਣੀ ਸੀ। ਅੰਗਰੇਜ਼ੀ ਲੇਖਕ ਚੇਤਨ ਭਗਤ ਦੇ ਚਰਚਿਤ ਨਾਵਲ ‘ਫਾਈਵ ਪੁਆਇੰਟਸ ਸਮਵਨ’ ’ਤੇ ਇਹ ਫ਼ਿਲਮ ਬਣੀ ਸੀ। ਫ਼ਿਲਮ ਦੇ ਪ੍ਰਦਰਸ਼ਨ ਦੇ ਬਾਅਦ ਚੇਤਨ ਭਗਤ ਨੇ ਇਸਦੇ ਨਿਰਮਾਤਾਵਾਂ ’ਤੇ ਖੁੱਲ੍ਹੇਆਮ ਇਹ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਨਾ ਸਿਰਫ਼ ਇਸ ਵਿਚ ਜਬਰਦਸਤ ਤਬਦੀਲੀ ਕੀਤੀ ਹੈ, ਬਲਕਿ ਉਸਨੂੰ ਕੋਈ ਸਿਹਰਾ ਵੀ ਨਹੀਂ ਦਿੱਤਾ।’

ਫ਼ਿਲਮ ‘ਜਜ਼ਬਾ’ ਵਿਚ ਐਸ਼ਵਰਿਆ ਰਾਏ ਬੱਚਨ।

ਮਰਹੂਮ ਸ਼ਕਤੀ ਸਾਮੰਤ ਨੇ ‘ਆਰਾਧਨਾ’, ‘ਅਮਰ ਪ੍ਰੇਮ’, ‘ਅਮਾਨੁਸ਼’,‘ ਆਨੰਦ’, ‘ਆਸ਼ਰਮ’ ਵਰਗੀਆਂ ਕਈ ਉਮਦਾ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ‘ਆਰਾਧਨਾ’ ਦੇ ਬਾਅਦ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਆਪਣੀ ਦਿਸ਼ਾ ਬਦਲ ਲਈ। ਉਹ ਆਪਣੀਆਂ ਫ਼ਿਲਮਾਂ ਲਈ ਬੰਗਾਲ ਦੇ ਸਾਹਿਤ ’ਤੇ ਕੁਝ ਜ਼ਿਆਦਾ ਨਿਰਭਰ ਹੋ ਗਏ ਸਨ। ਉਹ ਸਫਲ ਵੀ ਖੂਬ ਹੋਏ ਕਿਉਂਕਿ ਉਹ ਇਨ੍ਹਾਂ ਫ਼ਿਲਮਾਂ ਦੀ ਪਟਕਥਾ ’ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਦਿੰਦੇ ਸਨ। ਉਹ ਇਸ ਲਈ ਅਕਸਰ ਪ੍ਰਸਿੱਧ ਸਾਹਿਤਕਾਰ ਕਮਲੇਸ਼ਵਰ ਦੀ ਸਹਾਇਤਾ ਲੈਂਦੇ ਸਨ। ਉਨ੍ਹਾਂ ਤੋਂ ਇਲਾਵਾ ਬਿਮਲ ਰਾਏ, ਰਿਸ਼ੀ ਦਾ ਵਰਗੇ ਵੱਡੇ ਫ਼ਿਲਮਸਾਜ਼ ਫ਼ਿਲਮ ਦੀ ਪਟਕਥਾ ਵਿਚ ਬਹੁਤ ਯੋਗਦਾਨ ਦੇਣ ਦੇ ਬਾਵਜੂਦ ਆਪਣੀ ਫ਼ਿਲਮ ਦੇ ਪਟਕਥਾ ਲੇਖਣ ਤੋਂ ਹਮੇਸ਼ਾਂ ਦੂਰ ਰਹਿੰਦੇ ਸਨ। ਇਸ ਮਾਮਲੇ ਵਿਚ ਉਨ੍ਹਾਂ ਨੇ ਇਸ ਖੇਤਰ ਵਿਚ ਗੁਣੀ ਵਿਅਕਤੀ ’ਤੇ ਹੀ ਭਰੋਸਾ ਕੀਤਾ।

ਫ਼ਿਲਮ ‘ਪਦਮਾਵਤ’ ਵਿਚ ਦੀਪਿਕਾ ਪਾਦੁਕੋਣ।

‘ਪਦਮਾਵਤ’ ਦੇ ਬਾਅਦ ਸੰਜੇ ਲੀਲਾ ਭੰਸਾਲੀ ਦੀ ਨਵੀਂ ਫ਼ਿਲਮ ‘ਇੰਸ਼ਾ ਅੱਲ੍ਹਾ’ ਵੀ ਇਕ ਚਰਚਿਤ ਕਿਤਾਬ ’ਤੇ ਆਧਾਰਿਤ ਹੈ। ਇਸ ਫ਼ਿਲਮ ਨੂੰ ਵੀ ਉਸਨੇ ਆਪਣੀ ਪਿਛਲੀ ਫ਼ਿਲਮ ਦੀ ਤਰ੍ਹਾਂ ਤੋੜਿਆ ਮਰੋੜਿਆ ਹੈ। ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਅਜਿਹਾ ਕਰਦੇ ਸਮੇਂ ਇਕ ਫ਼ਿਲਮਸਾਜ਼ ’ਤੇ ਆਲੋਚਕਾਂ ਦਾ ਬਹੁਤ ਦਬਾਅ ਹੁੰਦਾ ਹੈ। ਉਹ ਕਹਿੰਦੇ ਹਨ ‘ਗੱਲ ਜੇਕਰ ਕਿਸੇ ਸਾਹਿਤਕ ਕ੍ਰਿਤ ਦੀ ਹੋਵੇ ਤਾਂ ਆਲੋਚਕ ਦੀ ਨਜ਼ਰ ਹੋਰ ਤੇਜ਼ ਹੋ ਜਾਂਦੀ ਹੈ। ‘ਦੇਵਦਾਸ’ ਦੇ ਬਾਅਦ ਮੇਰੇ ’ਤੇ ਦੋਸ਼ ਲੱਗੇ ਕਿ ਮੈਂ ਸ਼ਰਤ ਬਾਬੂ ਦੀ ਕ੍ਰਿਤ ਨਾਲ ਬਹੁਤ ਛੇੜਖਾਨੀ ਕੀਤੀ ਹੈ, ਪਰ ਮੇਰਾ ਮਨ ਸਾਫ਼ ਸੀ। ਬਤੌਰ ਨਿਰਦੇਸ਼ਕ ਮੈਨੂੰ ਇਹ ਛੋਟ ਲੈਣ ਦਾ ਪੂਰਾ ਅਧਿਕਾਰ ਸੀ। ਮੈਂ ਸ਼ਰਤਚੰਦਰ ਦਾ ਇਹ ਨਾਵਲ ਕਈ ਵਾਰ ਪੜ੍ਹਿਆ ਸੀ, ਪਰ ਦੇਵਦਾਸ ਨੂੰ ਮੈਂ ਜਿਸ ਰੂਪ ਵਿਚ ਦੇਖਿਆ ਸੀ, ਮਹਿਸੂਸ ਕੀਤਾ ਸੀ, ਉਸਨੂੰ ਅੱਜ ਦੇ ਸੰਦਰਭ ਵਿਚ ਉਸ ਢੰਗ ਨਾਲ ਬਣਾਉਣਾ ਚਾਹੁੰਦਾ ਸੀ, ਤਾਂ ਹੀ ਮੈਂ ਕਹਾਣੀ ਵਿਚ ਕੁਝ ਤਬਦੀਲੀਆਂ ਕੀਤੀਆਂ।’
ਅਭਿਨੇਤਾ ਨਾਨਾ ਪਾਟੇਕਰ ਵੀ ਇਸਦਾ ਸਾਰਾ ਦੋਸ਼ ਫ਼ਿਲਮਸਾਜ਼ਾਂ ’ਤੇ ਮੜ੍ਹਦੇ ਹਨ। ਉਨ੍ਹਾਂ ਮੁਤਾਬਿਕ ਸਾਡੇ ਇੱਥੇ ਸਾਹਿਤ ਦਾ ਭੰਡਾਰ ਹੈ, ਪਰ ਇਨ੍ਹਾਂ ਦੀ ਨਜ਼ਰ ਸਾਹਿਤਕ ਕ੍ਰਿਤ ’ਤੇ ਘੱਟ ਹੀ ਪੈਂਦੀ ਹੈ। ਫ਼ਿਲਮਸਾਜ਼ਾਂ ਨੂੰ ਇਨ੍ਹਾਂ ਵੱਲ ਦੇਖਣਾ ਚਾਹੀਦਾ ਹੈ।’
ਅੱਜ ਬੇਸ਼ੱਕ ਹੀ ਕਮਰਸ਼ਲ ਸਿਨਮਾ ਨੇ ਸਾਹਿਤ ਨੂੰ ਫ਼ਿਲਮਾਂ ਤੋਂ ਦੂਰ ਕਰ ਦਿੱਤਾ ਹੈ, ਪਰ ਸਾਹਿਤਕ ਕਹਾਣੀਆਂ ਨਿਸ਼ਚਤ ਸਮੇਂ ਬਾਅਦ ਬੌਲੀਵੁੱਡ ਵਿਚ ਨਜ਼ਰ ਆ ਹੀ ਜਾਂਦੀਆਂ ਹਨ। ਜਿੱਥੋਂ ਤਕ ਸਾਹਿਤ ’ਤੇ ਬਣੀਆਂ ਫ਼ਿਲਮਾਂ ਦੀ ਸਫਲਤਾ ਅਤੇ ਅਸਫਲਤਾ ਦਾ ਸੁਆਲ ਹੈ ਤਾਂ ਜ਼ਿਆਦਾਤਰ ਫ਼ਿਲਮਸਾਜ਼ ਮੰਨਦੇ ਹਨ ਕਿ ਉਨ੍ਹਾਂ ਦੀ ਕਹਾਣੀ ਚੰਗੀ ਹੋਣੀ ਚਾਹੀਦੀ ਹੈ।


Comments Off on ਸਾਹਿਤ ਤੋਂ ਦੂਰ ਹੁੰਦਾ ਸਿਨਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.