ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸਾਬਕਾ ਚੀਨੀ ਫ਼ੌਜੀ ਨੂੰ ਭਾਰਤ ਪਰਤਣ ਦਾ ਵੀਜ਼ਾ ਮਿਲਿਆ

Posted On September - 6 - 2019

ਵੈਂਗ ਚੈਂਗ ਕੀ ਦੀ ਆਪਣੇ ਪਰਿਵਾਰ ਨਾਲ ਫਾਈਲ ਫੋਟੋ।

ਭੁਪਾਲ, 5 ਸਤੰਬਰ
ਮੱਧ ਪ੍ਰਦੇਸ਼ ’ਚ 1974 ਤੋਂ ਵਸੇ ਚੀਨ ਦੇ ਸਾਬਕਾ ਫ਼ੌਜੀ ਨੂੰ ਭਾਰਤ ’ਚ ਆਪਣੇ ਬੱਚਿਆਂ ਕੋਲ ਪਰਤਣ ਦਾ ਵੀਜ਼ਾ ਮਿਲਿਆ ਹੈ। ਭਾਰਤ ’ਚ 54 ਸਾਲ ਰਹਿਣ ਮਗਰੋਂ ਉਹ ਮੁੜ 2017 ’ਚ ਪਹਿਲੀ ਵਾਰ ਚੀਨ ਗਿਆ ਸੀ। ਹਿੰਦ-ਚੀਨ ਜੰਗ ਮਗਰੋਂ 1963 ’ਚ ਵੈਂਗ ਚੈਂਗ ਕੀ (80) ਨੂੰ ਭਾਰਤੀ ਫ਼ੌਜ ਨੇ ਫੜ ਲਿਆ ਸੀ। ਜਾਸੂਸੀ ਦੇ ਦੋਸ਼ ’ਚ ਉਸ ਨੂੰ ਛੇ ਵਰ੍ਹਿਆਂ ਤਕ ਭਾਰਤੀ ਜੇਲ੍ਹਾਂ ’ਚ ਰਹਿਣਾ ਪਿਆ ਸੀ ਅਤੇ ਉਹ 1969 ’ਚ ਰਿਹਾਅ ਹੋਇਆ ਸੀ। ਉਹ ਮੱਧ ਪ੍ਰਦੇਸ਼ ਦੇ ਪਿੰਡ ਤਿਰੋੜੀ ਦੀ ਸਥਾਨਕ ਮਹਿਲਾ ਨਾਲ 1974 ’ਚ ਵਿਆਹ ਕਰਕੇ ਇਥੇ ਵਸ ਗਿਆ ਸੀ। ਉਸ ਦੇ ਪਰਿਵਾਰ ’ਚ ਦੋ ਪੁੱਤਰ ਅਤੇ ਦੋ ਧੀਆਂ ਹਨ।
ਨਕਸਲ ਪ੍ਰਭਾਵਿਤ ਬਾਲਾਘਾਟ ਜ਼ਿਲ੍ਹੇ ਦੇ ਤਿਰੋੜੀ ਤੋਂ ਸਾਬਕਾ ਫ਼ੌਜੀ ਦੇ ਪੁੱਤਰ ਵਿਸ਼ਨੂ ਵੈਂਗ (38) ਨੇ ਦੱਸਿਆ,‘‘ਮੇਰੇ ਪਿਤਾ 10 ਫਰਵਰੀ 2017 ਨੂੰ ਪਹਿਲੀ ਵਾਰ ਚੀਨ ਗਏ ਸਨ। ਉਹ ਦੂਜੀ ਵਾਰ ਅਗਸਤ 2017 ’ਚ ਚੀਨ ਗਏ ਸਨ ਅਤੇ ਅਕਤੂਬਰ ’ਚ ਪਰਤ ਆਏ ਸਨ ਕਿਉਂਕਿ ਮੇਰੀ ਮਾਂ ਬਿਮਾਰ ਸੀ ਜਿਸ ਦੀ ਬਾਅਦ ’ਚ ਮੌਤ ਹੋ ਗਈ।’’ ਵਿਸ਼ਨੂ ਨੇ ਦੱਸਿਆ ਕਿ ਪਿਤਾ ਜਨਵਰੀ 2018 ’ਚ ਮੁੜ ਚੀਨ ਗਏ ਸਨ ਪਰ ਉਹ ਅਪਰੈਲ-ਮਈ ’ਚ ਪਰਤ ਆਏ ਸਨ। ਉਹ ਚੌਥੀ ਵਾਰ ਪਹਿਲੀ ਅਕਤੂਬਰ 2018 ਨੂੰ ਚੀਨ ਗਏ ਸਨ ਅਤੇ ਉਥੇ ਫਸ ਗਏ ਸਨ ਕਿਉਂਕਿ ਉਨ੍ਹਾਂ ਨੂੰ ਭਾਰਤ ਪਰਤਣ ਦਾ ਵੀਜ਼ਾ ਨਹੀਂ ਮਿਲਿਆ। ਵਿਸ਼ਨੂ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਭਾਰਤ ਪਰਤਣ ਦਾ ਅੱਜ ਵੀਜ਼ਾ ਮਿਲਿਆ ਹੈ ਅਤੇ ਉਹ ਇਕ-ਦੋ ਦਿਨਾਂ ’ਚ ਭਾਰਤ ਆ ਜਾਣਗੇ। ਉਸ ਮੁਤਾਬਕ ਅਧਿਕਾਰੀਆਂ ਨੇ ਪਿਤਾ ਨੂੰ ਛੇ ਮਹੀਨਿਆਂ ਦਾ ਵੀਜ਼ਾ ਦਿੱਤਾ ਹੈ ਜਿਸ ਮਗਰੋਂ ਉਨ੍ਹਾਂ ਨੂੰ ਮੁੜ ਪੇਈਚਿੰਗ ਪਰਤਣਾ ਹੋਵੇਗਾ। ਇਥੇ ਪ੍ਰਾਈਵੇਟ ਕੰਪਨੀ ’ਚ ਅਕਾਊਂਟੈਂਟ ਵਿਸ਼ਨੂ ਨੇ ਕਿਹਾ ਕਿ ਪਰਿਵਾਰ ਬੇਸਬਰੀ ਨਾਲ ਪਿਤਾ ਦੇ ਪਰਤਣ ਦੀ ਉਮੀਦ ਕਰ ਰਿਹਾ ਹੈ।
-ਪੀਟੀਆਈ


Comments Off on ਸਾਬਕਾ ਚੀਨੀ ਫ਼ੌਜੀ ਨੂੰ ਭਾਰਤ ਪਰਤਣ ਦਾ ਵੀਜ਼ਾ ਮਿਲਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.