ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਾਡਾ ਪਰਮਾਣੂ ਭੰਡਾਰਨ ਤੇਜ਼ੀ ਨਾਲ ਵਧ ਰਿਹੈ: ਇਰਾਨ

Posted On September - 8 - 2019

ਤਹਿਰਾਨ, 7 ਸਤੰਬਰ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਹਿਰੂਜ਼ ਕਮਾਲਵੰਦੀ। -ਫੋਟੋ: ਪੀਟੀਆਈ

ਇਰਾਨ 2015 ਦੇ ਆਪਣੇ ਪਰਮਾਣੂ ਸਮਝੌਤੇ ਦੀ ਉਲੰਘਣਾ ਕਰਦਿਆਂ ਯੂਰੇਨੀਅਮ ਨੂੰ ਸੋਧਣ ਲਈ ਉੱਨਤ ਤਕਨੀਕ (ਸੈਂਟ੍ਰੀਫਿਊਜ਼) ਦੀ ਵਰਤੋਂ ਕਰ ਰਿਹਾ ਹੈ। ਇੱਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਚਿਤਾਵਨੀ ਦਿੱਤੀ ਕਿ ਸਮਝੌਤੇ ਨੂੰ ਬਚਾਉਣ ਲਈ ਯੋਰਪ ਕੋਲ ਨਵੀਆਂ ਸ਼ਰਤਾਂ ਦੀ ਪੇਸ਼ਕਸ਼ ਖਾਤਰ ਕਾਫੀ ਘੱਟ ਸਮਾਂ ਬਚਿਆ ਹੈ।
ਇਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਬੁਲਾਰੇ ਬਹਿਰੂਜ਼ ਕਮਾਲਵੰਦੀ ਦੇ ਬਿਆਨ ਤੋਂ ਸੰਕੇਤ ਮਿਲੇ ਹਨ ਕਿ ਜੇਕਰ ਇਰਾਨ ਪਰਮਾਣੂ ਹਥਿਆਰ ਬਣਾਉਣਾ ਚਾਹੁੰਦਾ ਹੈ ਤਾਂ ਮਾਹਿਰਾਂ ਦੇ ਅਨੁਮਾਨ ਮੁਤਾਬਕ ਹੁਣ ਉਹ ਇੱਕ ਸਾਲ ਤੋਂ ਘੱਟ ਸਮੇਂ ’ਚ ਲੋੜੀਂਦੀ ਸਮੱਗਰੀ ਇਕੱਠੀ ਕਰ ਲਵੇਗਾ। ਕਮਾਲਵੰਦੀ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡਾ ਭੰਡਾਰਨ ਤੇਜ਼ੀ ਨਾਲ ਵੱਧ ਰਿਹਾ ਹੈ। ਸਾਨੂੰ ਉਮੀਦ ਹੈ ਕਿ ਉਹ ਜਾਗਣਗੇ।’ ਇਰਾਨ ਦਾ ਕਹਿਣਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ। ਇਰਾਨ ਨੇ ਸਮਝੌਤੇ ’ਚ ਤੈਅ ਯੂਰੇਨੀਅਮ ਸੋਧਣ ਦੀ ਸੀਮਾ ਤੇ ਭੰਡਾਰਨ ਦੀ ਉਲੰਘਣਾ ਕੀਤੀ ਹੈ ਜਦਕਿ ਉਸ ਦਾ ਕਹਿਣਾ ਹੈ ਕਿ ਸਖਤ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਜੇਕਰ ਯੋਰਪ ਇਸ ਦਾ ਕੱਚਾ ਤੇਲ ਵੇਚਣ ਦਾ ਢੰਗ ਲੱਭ ਲੈਂਦਾ ਹੈ ਤਾਂ ਉਸ ਸਮਝੌਤੇ ਦੀਆਂ ਸ਼ਰਤਾਂ ਵੱਲ ਤੁਰੰਤ ਮੁੜ ਆਵੇਗਾ। ਸਮਝੌਤੇ ’ਚ ਇਰਾਨ ’ਤੇ ਪਾਬੰਦੀਆਂ ’ਚ ਰਾਹਤ ਬਦਲੇ ਯੂਰੇਨੀਅਮ ਦੀ ਸੋਧ ਨੂੰ ਸੀਮਤ ਕਰਨਾ ਹੈ। -ਪੀਟੀਆਈ

ਇਰਾਨ ਦੇ ਕਦਮ ਤੋਂ ਹੈਰਾਨ ਨਹੀਂ: ਐਸਪਰ
ਪੈਰਿਸ: ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਅੱਜ ਕਿਹਾ ਕਿ ਉਹ ਇਰਾਨ ਦੇ ਯੂਰੇਨੀਅਮ ਭੰਡਾਰ ਵਧਾਉਣ ਲਈ ਉੱਨਤ ਸੈਂਟ੍ਰੀਫਿਊਜ਼ ਦੀ ਵਰਤੋਂ ਕਰਨ ਦਾ ਕਦਮ ਹੈਰਾਨ ਕਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਹੈਰਾਨ ਨਹੀਂ ਹਾਂ ਕਿ ਇਰਾਨ ਪਰਮਾਣੂ ਸਮਝੌਤੇ ਦੀ ਉਲੰਘਣਾ ਦਾ ਐਲਾਨ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਹ ਉਲੰਘਣਾ ਕਰ ਰਹੇ ਹਨ। ਉਨ੍ਹਾਂ ਪਹਿਲਾਂ ਵੀ ਕਈ ਸਾਲਾਂ ਤੱਕ ਪਰਮਾਣੂ ਸਮਝੌਤੇ ਦੀ ਉਲੰਘਣਾ ਕੀਤੀ ਹੈ। -ਪੀਟੀਆਈ

 


Comments Off on ਸਾਡਾ ਪਰਮਾਣੂ ਭੰਡਾਰਨ ਤੇਜ਼ੀ ਨਾਲ ਵਧ ਰਿਹੈ: ਇਰਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.