ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਸਾਉਣੀ ਦੀਆਂ ਫ਼ਸਲਾਂ ਦੀ ਹਾਲਤ ਬਿਹਤਰ: ਤੋਮਰ

Posted On September - 6 - 2019

ਨਵੀਂ ਦਿੱਲੀ, 5 ਸਤੰਬਰ
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਾਉਣੀ ਦੀਆਂ ਫ਼ਸਲਾਂ ਦੀ ਹਾਲਤ ਬਿਹਤਰ ਹੈ ਤੇ ਅਜਿਹਾ ਲਗਦਾ ਹੈ ਕਿ ਐਤਕੀਂ ਮੁਲਕ ਵਿੱਚ ਬੰਪਰ ਪੈਦਾਵਾਰ ਹੋਵੇਗੀ। ਕੌਮਾਂਤਰੀ ਜ਼ਿੰਕ (ਜਿਸਤ) ਐਸੋਸੀਏਸ਼ਨ ਤੇ ਭਾਰਤੀ ਫ਼ਰਟੀਲਾਈਜ਼ਰਜ਼ ਐਸੋਸੀਏਸ਼ਨ (ਐੱਫਏਆਈ) ਵੱਲੋਂ ਸਾਂਝੇ ਤੌਰ ’ਤੇ ਕਰਵਾਈ ਆਲਮੀ ਸੂਖਮ ਪੋਸ਼ਟਿਕ ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਤੋਮਰ ਨੇ ਕਿਹਾ ਕਿ ਮੌਜੂਦਾ ਹਾਲਾਤ ਚੰਗੇ ਹਨ ਤੇ ਉਤਪਾਦਨ ਵੀ ਚੰਗਾ ਰਹਿਣ ਦੇ ਅਨੁਮਾਨ ਹਨ। ਅਗਸਤ ਵਿੱਚ ਮੌਨਸੂਨ ਵੱਲੋਂ ਚੰਗੀ ਫੁਹਾਰ ਲਾਉਣ ਮਗਰੋਂ ਸਾਉਣੀ ਦੀਆਂ ਫਸਲਾਂ ਦੀ ਬੀਜਾਈ ਦੇ ਰਕਬੇ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਝੋਨੇ ਹੇਠ ਖੇਤੀ ਰਕਬੇ ਦੀ ਗੱਲ ਕਰੀਏ ਤਾਂ 30 ਅਗਸਤ ਤਕ ਇਹ ਰਕਬਾ 354.84 ਲੱਖ ਹੈਕਟੇਅਰ ਸੀ, ਜਦੋਂਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਇਹ ਅੰਕੜਾ 372.42 ਲੱਖ ਹੈਕਟੇਅਰ ਸੀ। ਦਾਲਾਂ ਹੇਠ ਰਕਬਾ ਵੀ ਪਿਛਲੇ ਸਾਲ ਦੀ ਨਿਸਬਤ ਕੁਝ ਘਟਿਆ ਹੈ। ਇਸ ਵਾਰ 127.99 ਲੱਖ ਹੈਕਟੇਅਰ ਰਕਬੇ ’ਚ ਦਾਲਾਂ ਦੀ ਬੀਜਾਈ ਹੋਈ ਹੈ ਜਦੋਂਕਿ ਪਿਛਲੇ ਸਾਲ ਦਾਲਾਂ ਹੇਠ ਰਕਬਾ 131.54 ਲੱਖ ਹੈਕਟੇਅਰ ਸੀ। ਮੋਟੇ ਅਨਾਜ ਹੇਠ ਰਕਬਾ 171.74 ਲੱਖ ਹੈਕਟੇਅਰ ਹੈ। ਤੇਲ ਬੀਜਾਂ ਹੇਠ ਰਕਬੇ ’ਚ ਮਾਮੂਲੀ ਕਮੀ ਆਈ ਹੈ। ਪਿਛਲੇ ਸਾਲ 171.15 ਲੱਖ ਹੈਕਟੇਅਰ ’ਚ ਤੇਲ ਬੀਜਾਂ ਦੀ ਖੇਤੀ ਹੋਈ ਸੀ। ਇਸ ਸਾਲ ਇਹ ਅੰਕੜਾ 170.78 ਲੱਖ ਹੈਕਟੇਅਰ ਹੈ। ਕਪਾਹ ਹੇਠ ਰਕਬਾ ਜ਼ਰੂਰ ਵਧਿਆ ਹੈ। ਪਿਛਲੇ ਸਾਲ 117.66 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ 124.9 ਲੱਖ ਹੈਕਟੇਅਰ ਰਕਬੇ ’ਚ ਕਪਾਹ ਬੀਜੀ ਗਈ ਹੈ। ਤੋਮਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਫ਼ਰਟੀਲਾਈਜ਼ਰਜ਼ ਦੀ ਸੰਤੁਲਿਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਬੀਜਾਈ ਤੋਂ ਪਹਿਲਾਂ ਆਪਣੇ ਖੇਤਾਂ ਵਿੱਚ ਮਿੱਟੀ ਦੀ ਗੁਣਵੱਤਾ ਜ਼ਰੂਰ ਚੈੱਕ ਕਰ ਲੈਣ।
-ਪੀਟੀਆਈ


Comments Off on ਸਾਉਣੀ ਦੀਆਂ ਫ਼ਸਲਾਂ ਦੀ ਹਾਲਤ ਬਿਹਤਰ: ਤੋਮਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.