ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸ਼ੈਲਰ ਮਾਲਕਾਂ ਤੋਂ ਵਸੂਲੀ ਲਈ ਓਟੀਐੱਸ ਸਕੀਮ ਲਿਆਉਣ ਦੀ ਤਿਆਰੀ

Posted On September - 12 - 2019

ਬਲਵਿੰਦਰ ਜੰਮੂ
ਚੰਡੀਗੜ੍ਹ, 11 ਸਤੰਬਰ
ਪੰਜਾਬ ਸਰਕਾਰ ਸੂਬੇ ਦੇ ਸ਼ੈਲਰ ਮਾਲਕਾਂ ਨੂੰ ਯੱਕਮੁਸ਼ਤ ਰਾਹਤ ਦੇਣ ਲਈ ਲਈ ਤਿਆਰ ਹੈ। ਇਸ ਫੈਸਲੇ ’ਤੇ 14 ਸਤੰਬਰ ਨੂੰ ਹੋ ਰਹੀ ਵਜ਼ਾਰਤ ਦੀ ਮੀਟਿੰਗ ਵਿੱਚ ਮੋਹਰ ਲੱਗ ਸਕਦੀ ਹੈ। ਇਸ ਫੈਸਲੇ ਨਾਲ ਓਟੀਐੱਸ (ਵਨ ਟਾਈਮ ਸੈਟਲਮੈਂਟ) ਸਕੀਮ ਦੇ ਸਫਲਤਾਪੂਰਵਕ ਸਿਰੇ ਚੜ੍ਹਣ ਦੀ ਸੂਰਤ ਵਿੱਚ ਸਰਕਾਰ ਨੂੰ ਚਾਰ ਸੌ ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਵਜ਼ਾਰਤ ਦੀ ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਣ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ਬਾਰੇ ਵੀ ਗੌਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਹੋਰ ਏਜੰਡਿਆਂ ’ਤੇ ਵੀ ਚਰਚਾ ਹੋ ਸਕਦੀ ਹੈ।
ਪ੍ਰਾਪਤ ਜਾਣਕਾਰੀ ਅੁਨਸਾਰ ਯੋਜਨਾ ਲਾਗੂ ਕਰਨ ਵਿੱਚ ਪਹਿਲਾਂ ਹੀ ਦੇਰ ਹੋ ਚੁੱਕੀ ਹੈ ਕਿਉਂਕਿ ਸੂਬੇ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਯੋਜਨਾ ਨੂੰ ਦੇਰੀ ਨਾਲ ਲਾਗੂ ਕਰਨ ਨਾਲ ਨਾ ਮਾਲਕਾਂ ਅਤੇ ਨਾ ਹੀ ਸਰਕਾਰ ਨੂੰ ਬਹੁਤਾ ਲਾਭ ਹੋਵੇਗਾ। ਸੂਬੇ ਦੇ ਸ਼ੈਲਰ ਮਾਲਕਾਂ ਨੇ ਲਗਪਗ ਤਿੰਨ ਹਜ਼ਾਰ ਕਰੋੜ ਰੁਪਏ ਸਰਕਾਰ ਦੇ ਦੇਣੇ ਹਨ ਪਰ ਇਸ ਵਿੱਚ ਵੱਡਾ ਹਿੱਸਾ ਵਿਆਜ ਹੈ ਅਤੇ ਵਿਆਜ ਮੁਆਫ਼ ਕਰ ਦਿੱਤਾ ਜਾਵੇ ਤਾਂ ਅਸਲ ਰਾਸ਼ੀ ਇੱਕ ਹਜ਼ਾਰ ਕਰੋੜ ਰੁਪਏ ਤੋਂ ਘੱਟ ਰਹਿ ਜਾਂਦੀ ਹੈ। ਓਟੀਐੱਸ ਤਹਿਤ ਸ਼ੈਲਰ ਮਾਲਕਾਂ ਦਾ ਵਿਆਜ ਵੀ ਮੁਆਫ਼ ਕਰਨ ਦੀ ਤਿਆਰੀ ਹੈ। ਪੰਜਾਬ ਸਰਕਾਰ ਸ਼ੈਲਰ ਮਾਲਕਾਂ ਨੂੰ ਇੱਕ ਵਾਰ ਰਾਹਤ ਦੇ ਕੇ ਇਸ ਮਾਮਲੇ ਨੂੰ ਨਿਬੇੜਨਾ ਚਾਹੁੰਦੀ ਹੈ ਪਰ ਪਿਛਲੇ ਸਾਲ ਵੀ ਇਹ ਸਕੀਮ ਲਿਆਂਦੀ ਗਈ ਸੀ ਪਰ ਉਸ ਵੇਲੇ ਬਹੁਤਾ ਫਾਇਦਾ ਨਹੀਂ ਹੋਇਆ ਸੀ ਤੇ ਸਰਕਾਰ ਨੂੰ ਤਕਰੀਬਨ 24 ਕਰੋੜ ਰੁਪਏ ਹੀ ਮਿਲੇ ਸਨ।
ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਇਸ ਸਬੰਧ ਵਿੱਚ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਸ਼ੈਲਰ ਮਾਲਕਾਂ ਨਾਲ ਕਾਫੀ ਸਮੇਂ ਤੋਂ ਚਲੇ ਆ ਰਹੇ ਬਕਾਏ ਦੇ ਮਾਮਲੇ ਨੂੰ ਹੱਲ ਕਰਨਾ ਚਾਹੁੰਦੀ ਹੈ ਤੇ ਇਸ ਲਈ ਓਟੀਐੱਸ ਸਕੀਮ ਲਿਆਉਣਾ ਚਾਹੁੰਦੀ ਹੈ। ਵਿਭਾਗ ਇਸ ਸਕੀਮ ਦੇ ਲਾਗੂ ਹੋਣ ਨਾਲ ਚਾਰ ਸੌ ਕਰੋੜ ਰੁਪਏ ਮਿਲਣ ਦੀ ਆਸ ਲਾਈ ਬੈਠਾ ਹੈ।


Comments Off on ਸ਼ੈਲਰ ਮਾਲਕਾਂ ਤੋਂ ਵਸੂਲੀ ਲਈ ਓਟੀਐੱਸ ਸਕੀਮ ਲਿਆਉਣ ਦੀ ਤਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.