ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਲਫਾਸ ਨਿਗ਼ਲਣ ਵਾਲੇ ਨੂੰ ਮੌਤ ਦੇ ਮੂੰਹ ’ਚੋਂ ਕੱਢਿਆ

Posted On September - 11 - 2019

ਕੇਪੀ ਸਿੰਘ
ਗੁਰਦਾਸਪੁਰ, 10 ਸਤੰਬਰ

ਸਲਫਾਸ ਖਾਣ ਵਾਲਾ ਨੌਜਵਾਨ ਹਸਪਤਾਲ ਦੇ ਡਾਕਟਰਾਂ ਦੇ ਨਾਲ।

ਇੱਥੋਂ ਦੇ ਅਬਰੋਲ ਮੈਡੀਕਲ ਸੈਂਟਰ ਦੇ ਡਾਕਟਰਾਂ ਦੀ ਟੀਮ ਨੇ ਸਖ਼ਤ ਮਸ਼ੱਕਤ ਮਗਰੋਂ ਸਲਫਾਸ ਖਾਣ ਵਾਲੇ ਇੱਕ ਨੌਜਵਾਨ ਨੂੰ ਮੌਤ ਦੇ ਮੂੰਹ ਬਾਹਰ ਕੱਢ ਲਿਆ। ਅਬਰੋਲ ਮੈਡੀਕਲ ਸੈਂਟਰ ਦੇ ਚੇਅਰਮੈਨ ਡਾਕਟਰ ਅਜੇ ਅਬਰੋਲ ਨੇ ਦੱਸਿਆ ਕਿ ਪਿੰਡ ਅਮੀਪੁਰ ਨਿਵਾਸੀ ਸੰਨ੍ਹੀ ਮਸੀਹ (26) ਪੁੱਤਰ ਸਤਪਾਲ ਮਸੀਹ ਦੀ ਹਾਲਤ ਨੂੰ ਸਲਫ਼ਾਸ ਖਾਣ ਕਾਰਨ ਬਹੁਤ ਨਾਜ਼ੁਕ ਹੋ ਗਈ ਸੀ। ਉਸ ਨੂੰ ਬੀਤੀ 26 ਅਗਸਤ ਨੂੰ ਸਿਵਲ ਹਸਪਤਾਲ, ਗੁਰਦਾਸਪੁਰ ਤੋਂ ਅਬਰੋਲ ਮੈਡੀਕਲ ਸੈਂਟਰ ਲਿਆਂਦਾ ਗਿਆ। ਉਸ ਸਮੇਂ ਮਰੀਜ਼ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ਼ ਹੋ ਰਹੀ ਸੀ ਅਤੇ ਉਸ ਦਾ ਬਲੱਡ ਪ੍ਰੈਸ਼ਰ ਵੀ ਬਹੁਤ ਘੱਟ ਗਿਆ ਸੀ। ਹਸਪਤਾਲ ਦੀ ਕ੍ਰਿਟੀਕਲ ਕੇਅਰ ਟੀਮ ਨੇ ਮਰੀਜ਼ ਦਾ ਇਲਾਜ ਸ਼ੁਰੂ ਕੀਤਾ। ਮਰੀਜ਼ ਨੂੰ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਰੱਖਿਆ ਗਿਆ। ਕ੍ਰਿਟੀਕਲ ਕੇਅਰ ਦੇ ਮਾਹਿਰ ਡਾ ਹਰਿੰਦਰ ਦਿਉਲ ਅਤੇ ਡਾ. ਮਾਨਿਕ ਮਹਾਜਨ ਵੱਲੋਂ ਪੂਰੀ ਟੀਮ ਦੇ ਨਾਲ ਮਰੀਜ਼ ਨੂੰ ਬਚਾਉਣ ਦਾ ਹਰ ਸੰਭਵ ਯਤਨ ਸ਼ੁਰੂ ਕਰ ਦਿੱਤਾ ਗਿਆ। ਵੈਂਟੀਲੇਟਰ ਤੇ ਪਏ ਮਰੀਜ਼ ਨੂੰ ਤਿੰਨ ਦਿਨ ਤੱਕ ਕੋਈ ਹੋਸ਼ ਨਹੀਂ ਰਿਹਾ। ਹੌਲੀ ਹੌਲੀ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ ਅਤੇ ਛੇ ਦਿਨ ਮਗਰੋਂ ਮਰੀਜ਼ ਪੂਰੀ ਤਰ੍ਹਾਂ ਹੋਸ਼ ਵਿੱਚ ਆ ਗਿਆ। ਡਾ. ਅਬਰੋਲ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਹੁਣ ਬਿਲਕੁਲ ਠੀਕ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ ਅਤੇ ਜਿਸ ਕਰ ਕੇ ਬਹੁਤ ਘੱਟ ਖ਼ਰਚ ’ਤੇ ਉਸ ਦਾ ਇਲਾਜ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸਲਫਾਸ ਖਾਣ ਵਾਲੇ ਮਰੀਜ਼ ਦੀ ਬਚਣ ਦੀ ਉਮੀਦ ਬੜੀ ਘੱਟ ਹੁੰਦੀ ਹੈ ਪਰ ਉਨ੍ਹਾਂ ਦੇ ਸੈਂਟਰ ਦੀ ਟੀਮ ਵੱਲੋਂ ਕੀਤੀ ਮਿਹਨਤ ਸਦਕਾ ਇਸ ਨੌਜਵਾਨ ਦੀ ਜਾਨ ਬਚ ਸਕੀ ਹੈ।

 


Comments Off on ਸਲਫਾਸ ਨਿਗ਼ਲਣ ਵਾਲੇ ਨੂੰ ਮੌਤ ਦੇ ਮੂੰਹ ’ਚੋਂ ਕੱਢਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.