ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਮਾਜਿਕ ਤੇ ਆਰਥਿਕ ਪਾੜੇ ਕਾਰਨ ਰਾਖ਼ਵਾਂਕਰਨ ਜ਼ਰੂਰੀ: ਆਰਐੱਸਐੱਸ

Posted On September - 10 - 2019

ਪੁਸ਼ਕਰ, 9 ਸਤੰਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਕਿਹਾ ਹੈ ਕਿ ਰਾਖ਼ਵਾਂਕਰਨ ਜ਼ਰੂਰੀ ਹੈ ਕਿਉਂਕਿ ਸਮਾਜਿਕ ਤੇ ਆਰਥਿਕ ਪਾੜਾ ਅਜੇ ਹੈ ਤੇ ਜਦ ਤੱਕ ਲਾਭਪਾਤਰੀ ਸੰਤੁਸ਼ਟ ਨਹੀਂ ਹੁੰਦਾ ਇਹ ਜਾਰੀ ਰਹਿਣਾ ਚਾਹੀਦਾ ਹੈ। ਆਰਐੱਸਐੱਸ ਦੇ ਜੁਆਇੰਟ ਜਨਰਲ ਸਕੱਤਰ ਦੱਤਾਤ੍ਰੇਅ ਹੋਸ਼ਬੋਲੇ ਨੇ ਨਾਲ ਹੀ ਕਿਹਾ ਕਿ ਸੰਗਠਨ ਇਹ ਵੀ ਮਹਿਸੂਸ ਕਰਦਾ ਹੈ ਕਿ ਮੰਦਰ, ਸ਼ਮਸ਼ਾਨਘਾਟ ਤੇ ਜਲ ਸਰੋਤ ਹਰ ਕਿਸੇ ਲਈ ਹੋਣੇ ਚਾਹੀਦੇ ਹਨ ਨਾ ਕਿ ਕਿਸੇ ਖ਼ਾਸ ਜਾਤ ਲਈ। ਉਨ੍ਹਾਂ ਕਿਹਾ ਕਿ ਇਸ ਸੰਵਿਧਾਨਕ ਹੱਕ ਦਾ ਉਹ ਪੂਰਾ ਸਮਰਥਨ ਕਰਦੇ ਹਨ। ਸੰਘ ਦੀ ਤਿਨ ਦਿਨਾ ਤਾਲਮੇਲ ਮੀਟਿੰਗ ਦਾ ਇਹ ਆਖ਼ਰੀ ਦਿਨ ਸੀ।
ਉਨ੍ਹਾਂ ਕਿਹਾ ਕਿ ਇਕ ਦਲਿਤ ਸੰਗਠਨ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਸੰਘ ਦੇ ਸਮਾਜਿਕ ਪੱਖਪਾਤ ਬਾਰੇ ਰੁਖ਼ ਦੀ ਸ਼ਲਾਘਾ ਕੀਤੀ ਹੈ। ਰਾਖ਼ਵਾਂਕਰਨ ਇਸ ਮੀਟਿੰਗ ਦੇ ਏਜੰਡੇ ’ਤੇ ਨਹੀਂ ਸੀ। ਇਸ ਵਿਚ ਕਰੀਬ 200 ਡੈਲੀਗੇਟਾਂ ਨੇ ਹਿੱਸਾ ਲਿਆ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਵੀ ਇਸ ਨੂੰ ਸੰਬੋਧਨ ਕੀਤਾ। ਸੰਗਠਨ ਨੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐਨਆਰਸੀ) ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਵਿਚ ‘ਕੁਝ ਗਲਤੀਆਂ’ ਹਨ। ਸਰਕਾਰ ਦੇ ਕਦਮ ਦਾ ਸਵਾਗਤ ਕਰਦਿਆਂ ਸੰਗਠਨ ਨੇ ਕਿਹਾ ਕਿ ਸਰਕਾਰ ਨੂੰ ਇਹ ਗਲਤੀਆਂ ਦੂਰ ਕਰ ਕੇ ਹੀ ਅੱਗੇ ਵਧਣਾ ਚਾਹੀਦਾ ਹੈ।
ਦੱਸਣਯੋਗ ਹੈ ਿਕ ਉੱਤਰ ਪੂਰਬੀ ਰਾਜਾਂ ਵਿੱਚ ਐੱਨਆਰਸੀ ਬਾਰੇ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਸਨ। ਕਈ ਵੱਡੀਆਂ ਹਸਤੀਆਂ ਦੇ ਨਾਂ ਇਸ ਵਿੱਚ ਨਹੀਂ ਆਏ ਸਨ। ਕਈ ਸਥਾਨਕ ਲੋਕਾਂ ਦੇ ਨਾਂ ਵੀ ਨਹੀਂ ਸਨ। -ਪੀਟੀਆਈ

 


Comments Off on ਸਮਾਜਿਕ ਤੇ ਆਰਥਿਕ ਪਾੜੇ ਕਾਰਨ ਰਾਖ਼ਵਾਂਕਰਨ ਜ਼ਰੂਰੀ: ਆਰਐੱਸਐੱਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.