ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਸਖ਼ਤ ਆਵਾਜਾਈ ਨੇਮਾਂ ਦਾ ਮਕਸਦ ਸੜਕ ਹਾਦਸੇ ਘਟਾਉਣਾ: ਗਡਕਰੀ

Posted On September - 9 - 2019

ਨਵੀਂ ਦਿੱਲੀ, 8 ਸਤੰਬਰ
ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਆਵਾਜਾਈ ਨੇਮਾਂ ਦਾ ਉਲੰਘਣ ਕਰਨ ’ਤੇ ਲਾਏ ਗਏ ਵੱਡੇ ਜੁਰਮਾਨਿਆਂ ਦਾ ਮੰਤਵ ਸੜਕ ਹਾਦਸਿਆਂ ਵਿਚ ਕਮੀ ਲਿਆਉਣਾ ਹੈ। ਗਡਕਰੀ ਨੇ ਕਿਹਾ ਕਿ ਜੇ ਕੋਈ ਵਿਅਕਤੀ ਨੇਮਾਂ ਦਾ ਪਾਲਣ ਕਰਦਾ ਹੈ ਤਾਂ ਉਸ ਨੂੰ ਜੁਰਮਾਨੇ ਦਾ ਭੈਅ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਕਿ ਲੋਕਾਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਭਾਰਤ ਵਿਚ ਵਿਦੇਸ਼ਾਂ ਵਾਂਗ ਸੜਕਾਂ ਸੁਰੱਖਿਅਤ ਹੋ ਜਾਣਗੀਆਂ ਜਿੱਥੇ ਲੋਕ ਅਨੁਸ਼ਾਸਨ ਦੇ ਨਾਲ ਆਵਾਜਾਈ ਨੇਮਾਂ ਦਾ ਪਾਲਣ ਕਰਦੇ ਹਨ। ਗਡਕਰੀ ਨੇ ਕਿਹਾ ਕਿ ਸਖ਼ਤ ਨੇਮ ਜ਼ਰੂਰੀ ਸਨ ਕਿਉਂਕਿ ਲੋਕ ਆਵਾਜਾਈ ਨੇਮਾਂ ਨੂੰ ਹਲਕੇ ਵਿਚ ਲੈਂਦੇ ਸਨ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਬਾਰੇ ਸੰਵੇਦਨਸ਼ੀਲ ਹਨ। ਸੜਕ ਹਾਦਸਿਆਂ ਦੇ 65 ਫ਼ੀਸਦ ਸ਼ਿਕਾਰ 18-35 ਸਾਲ ਉਮਰ ਵਰਗ ਦੇ ਹੁੰਦੇ ਹਨ। ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਸੜਕ ਹਾਦਸਿਆਂ ਤੋਂ ਬਾਅਦ ਕਿੰਨੀ ਔਖ ਹੁੰਦੀ ਹੈ। ਗਡਕਰੀ ਨੇ ਕਿਹਾ ਕਿ ਉਹ ਖ਼ੁਦ ਸੜਕ ਹਾਦਸੇ ਦੇ ਪੀੜਤ ਹਨ। ਇਹ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਹੈ, ਭਾਵੇਂ ਕਾਂਗਰਸ ਹੋਵੇ ਜਾਂ ਟੀਐੱਮਸੀ ਤੇ ਟੀਆਰਐੱਸ, ਸਾਰੀਆਂ ਧਿਰਾਂ ਦੀ ਸਲਾਹ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਇਕੋ ਤਰੀਕੇ ਨਾਲ ਕਾਰਵਾਈ ਕਰਦਾ ਹੈ। ਇਹ ਫ਼ਰਕ ਨਹੀਂ ਪੈਂਦਾ ਕਿ ਉਲੰਘਣ ਕਰਨ ਵਾਲਾ ਕੋਈ ਮੰਤਰੀ ਹੈ ਜਾਂ ਅਧਿਕਾਰੀ ਜਾਂ ਫਿਰ ਪੱਤਰਕਾਰ। ਨੇਮਾਂ ਦਾ ਉਲੰਘਣ ਕਰਨ ’ਤੇ ਜੁਰਮਾਨਾ ਦੇਣਾ ਹੀ ਪਵੇਗਾ। –ਪੀਟੀਆਈ

 


Comments Off on ਸਖ਼ਤ ਆਵਾਜਾਈ ਨੇਮਾਂ ਦਾ ਮਕਸਦ ਸੜਕ ਹਾਦਸੇ ਘਟਾਉਣਾ: ਗਡਕਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.