‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਸ਼ੌਕ ਨਹੀਂ ਮਜਬੂਰੀਵੱਸ ਸੀਮਾ ਸੁਰੱਖਿਆ ਬਲ ਵਿਚ ਜਾਂਦੀਆਂ ਨੇ ਔਰਤਾਂ

Posted On September - 9 - 2019

ਨਵੀਂ ਦਿੱਲੀ, 8 ਸਤੰਬਰ
ਦੇਸ਼ ਦੇ ਸਭ ਤੋਂ ਵੱਡੇ ਸੀਮਾ ਸੁਰੱਖਿਆ ਬਲ ਬੀਐੱਸਐੱਫ ਵਿੱਚ ਸੁਰੱਖਿਆ ਕਰਮੀਆਂ ਦੇ ਦਲ ਵਿੱਚ ਔਰਤਾਂ ਦੀ ਭਰਤੀ ਪਿੱਛੇ ਮੁੱਖ ਵਜ੍ਹਾ ਦੇਸ਼ ਸੇਵਾ ਕਰਨ ਦੀ ਇੱਛਾ ਨਹੀਂ, ਸਗੋਂ ਵਿੱਤੀ ਸੁਰੱਖਿਆ ਹੈ। ਬੀਐੱਸਐੱਫ ਦੇ ਅਧਿਕਾਰੀ ਕੇ ਗਣੇਸ਼ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸੀਮਾ ਸੁਰੱਖਿਆ ਬਲ ਦੇ ਨਾਲ ਕੰਮ ਕਰ ਰਹੀਆਂ ਔਰਤਾਂ ਵਿੱਚੋਂ ਜ਼ਿਆਦਾਤਰ ਨੇ ਕਦੇ ਕਾਰਜ ਸਥਾਨਾਂ ’ਤੇ ਸਰੀਰਕ ਸ਼ੋਸ਼ਣ ਦੀਆਂ ਵੱਡੀਆਂ ਘਟਨਾਵਾਂ ਦਾ ਸਾਹਮਣਾ ਨਹੀਂ ਕੀਤਾ। ਕਿਸੇ ਵੀ ਕੇਂਦਰੀ ਆਰਮਡ ਪੁਲੀਸ ਬਲ ਵਿੱਚ ਜੰਗੀ ਭੂਮਿਕਾਵਾਂ ’ਚ ਔਰਤਾਂ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਸਮਝਣ ਲਈ ਇਹ ਪਹਿਲਾ ਵਿਸ਼ਲੇਸ਼ਣਾਤਮਕ ਅਧਿਐਨ ਹੈ। ਪੁਲੀਸ ਖੋਜ ਤੇ ਵਿਕਾਸ ਬਿਊਰੋ (ਬੀਪੀਆਰਡੀ) ਦੇ ਤਾਜ਼ਾ ਰਸਾਲੇ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਔਰਤ ਸਿਪਾਹੀਆਂ ਨੂੰ ਮਹਿਲਾ ਡਾਕਟਰ ਮੁਹੱਈਆ ਨਹੀਂ ਕਰਵਾਈ ਜਾਂਦੀ ਹੈ। ਉਨ੍ਹਾਂ ਨੂੰ ਮਾਹਵਾਰੀ ਦੌਰਾਨ ਲੋੜੀਂਦਾ ਆਰਾਮ ਨਹੀਂ ਦਿੱਤਾ ਜਾਂਦਾ ਅਤੇ ਪੁਰਸ਼ ਸਹਿਕਰਮੀਆਂ ਵੱਲੋਂ ਅਕਸਰ ਬੋਲਚਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਗਾਲ੍ਹਾਂ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਇਸ ਅਧਿਐਨ ਵਿੱਚ ਕਿਹਾ ਗਿਆ ਹੈ, ‘‘ਬੀਐੱਸਐੱਫ ਨੂੰ ਬਤੌਰ ਕਰੀਅਰ ਚੁਨਣ ਵਾਲੀਆਂ ਇਨ੍ਹਾਂ ਔਰਤਾਂ ਲਈ ਮੁੱਖ ਕਾਰਨ ਵਿੱਤੀ ਸੁਰੱਖਿਆ ਦਿਖਾਈ ਦਿੰਦਾ ਹੈ। 80 ਫ਼ੀਸਦੀ ਤੋਂ ਵੱਧ ਔਰਤਾਂ ਨੇ ਕਿਹਾ ਕਿ ਉਨ੍ਹਾਂ ਲਈ ਸੁਰੱਖਿਆ ਬਲ ਵਿਚ ਸ਼ਾਮਲ ਹੋਣ ਦੀ ਵਜ੍ਹਾ ਰੁਜ਼ਗਾਰ ਜਾਂ ਵਿੱਤੀ ਕਾਰਨ ਹਨ।’’ ਇਸ ਵਿੱਚ ਕਿਹਾ ਗਿਆ ਹੈ, ‘‘55 ਵਿੱਚੋਂ ਸਿਰਫ਼ 11 ਔਰਤਾਂ ਨੇ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਕਰਨ ਲਈ ਇਸ ਸੇਵਾ ਵਿੱਚ ਆਈਆਂ ਹਨ। ਅਧਿਐਨ ਅਨੁਸਾਰ 50 ਫ਼ੀਸਦੀ ਔਰਤਾਂ ਨੇ ਕਿਹਾ ਕਿ ਉਹ 20 ਸਾਲਾਂ ਤੋਂ ਘੱਟ ਸਮੇਂ ਵਿੱਚ ਨੌਕਰੀ ਤੋਂ ਅਸਤੀਫ਼ਾ ਦੇ ਦੇਣਗੀਆਂ ਅਤੇ ਸਿਰਫ਼ 18 ਫ਼ੀਸਦੀ ਔਰਤਾਂ ਸੇਵਾਮੁਕਤੀ ਤੱਕ ਕੰਮ ਕਰਨਾ ਚਾਹੁੰਦੀਆਂ ਹਨ। ਜ਼ਿਆਦਾਤਰ ਔਰਤਾਂ ਦਾ ਮੰਨਣਾ ਹੈ ਕਿ ਬੀਐੱਸਐੱਫ ਦਾ ਹਿੱਸਾ ਬਨਣ ਕਰ ਕੇ ਉਨ੍ਹਾਂ ਦਾ ਸਮਾਜ ਵਿੱਚ ਦਰਜਾ ਵੱਧ ਗਿਆ ਹੈ।
ਇਸ ਅਧਿਐਨ ਲਈ ਵੱਖ ਵੱਖ ਸੀਮਾ ਇਕਾਈਆਂ ਵਿੱਚ ਤਾਇਨਾਤ ਕੁੱਲ 55 ਮਹਿਲਾ ਕਰਮੀਆਂ ਤੋਂ ਨੌਕਰੀ ਨੂੰ ਲੈ ਕੇ ਸੰਤੁਸ਼ਟੀ, ਸਰੀਰਕ ਸ਼ੋਸ਼ਣ, ਲਿੰਗ ਅਧਾਰਤ ਭੇਦਭਾਵ ਅਤੇ ਤਣਾਅ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਾਲੇ ਵਿਸ਼ਿਆਂ ’ਤੇ ਉਨ੍ਹਾਂ ਦਾ ਜਵਾਬ ਮੰਗਿਆ ਗਿਆ ਸੀ। ਬੀਐੱਸਐੱਫ ਵਿੱਚ ਇਸ ਸਮੇਂ ਮਹਿਲਾ ਕਰਮੀਆਂ ਦੀ ਗਿਣਤੀ 3500 ਦੇ ਕਰੀਬ ਹੈ ਅਤੇ ਜੇਕਰ ਇਸ ਨੂੰ ਸਰਕਾੀ ਹੁਕਮਾਂ ਅਨੁਸਾਰ 15 ਫ਼ੀਸਦ ਤੱਕ ਵਧਾਇਆ ਗਿਆ ਤਾਂ ਕੁੱਲ ਗਿਣਛੀ 30,000 ਦੇ ਕਰੀਬ ਹੋਵੇਗੀ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਫੋਰਸ ਵਿੱਚ ਔਰਤਾਂ ਦੀ ਗਿਣਤੀ 15 ਫ਼ੀਸਦੀ ਹੋਵੇਗੀ ਤਾਂ ਕਿਵੇਂ ਸੰਚਲਨਾਤਮਕ ਕੁਸ਼ਲਤਾ ਨੂੰ ਕਾਇਮ ਰੱਖਿਆ ਜਾਵੇਗਾ। -ਪੀਟੀਆਈ

ਰਾਸ਼ਟਰਪਤੀ ਕੋਵਿੰਦ ਤਿੰਨ ਮੁਲਕਾਂ ਦੇ ਦੌਰੇ ’ਤੇ ਰਵਾਨਾ

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਤ ਤਿੰਨ ਮੁਲਕਾਂ ਆਈਸਲੈਂਡ, ਸਵਿਟਜ਼ਰਲੈਂਡ ਤੇ ਸਲੋਵੇਨੀਆ ਦੇ ਦੌਰੇ ’ਤੇ ਰਵਾਨਾ ਹੋ ਗਏ ਹਨ। ਸ੍ਰੀ ਕੋਵਿੰਦ 9 ਤੋਂ 11 ਸਤੰਬਰ ਤੱਕ ਇਨ੍ਹਾਂ ਮੁਲਕਾਂ ਦੇ ਉੱਚ ਆਗੂਆਂ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ ਕਰਨਗੇ। -ਪੀਟੀਆਈ


Comments Off on ਸ਼ੌਕ ਨਹੀਂ ਮਜਬੂਰੀਵੱਸ ਸੀਮਾ ਸੁਰੱਖਿਆ ਬਲ ਵਿਚ ਜਾਂਦੀਆਂ ਨੇ ਔਰਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.