ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸ਼ਾਰਦਾ ਘੁਟਾਲਾ: ਰਾਜੀਵ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ

Posted On September - 22 - 2019

ਕੋਲਕਾਤਾ, 21 ਸਤੰਬਰ
ਪੱਛਮੀ ਬੰਗਾਲ ਦੀ ਅਲੀਪੁਰ ਵਿਚਲੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸ਼ਾਰਦਾ ਚਿੱਟ ਫੰਡ ਘੁਟਾਲੇ ਵਿੱਚ ਸੀਬੀਆਈ ਸੰਮਨ ਤੋਂ ਬਚ ਰਹੇ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਦੀ ਅਗਾਊਂ ਜ਼ਮਾਨਤ ਅਰਜ਼ੀ ਸ਼ਨਿਚਰਵਾਰ ਨੂੰ ਖਾਰਜ ਕਰ ਦਿੱਤੀ। ਕੁਮਾਰ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ। ਵੀਰਵਾਰ ਨੂੰ ਸ਼ਹਿਰ ਦੀ ਇਕ ਅਦਾਲਤ ਨੇ ਕਿਹਾ ਸੀ ਕਿ ਸੀਬੀਆਈ ਨੂੰ ਸ਼ਾਰਦਾ ਮਾਮਲੇ ਵਿੱਚ ਸ੍ਰੀ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਵਾਰੰਟ ਦੀ ਲੋੜ ਨਹੀਂ ਹੈ।
ਇਸੇ ਦੌਰਾਨ ਸੀਬੀਆਈ ਦੀ ਟੀਮ ਨੇ ਅੱਜ ਰਾਜੀਵ ਕੁਮਾਰ ਦੀ ਤਲਾਸ਼ ਵਿੱਚ ਵੱਖ ਵੱਖ ਥਾਈਂ ਛਾਪੇ ਮਾਰੇ। ਸੀਬੀਆਈ ਦੀ ਟੀਮ ਨੇ ਅੱਜ ਸੀਆਈਡੀ ਦੇ ਭਬਾਨੀ ਭਵਨ ਵਿਚਲੇ ਦਫ਼ਤਰ ਅਤੇ ਹੋਰਨਾਂ ਥਾਵਾਂ ’ਤੇ ਰਾਜੀਵ ਕੁਮਾਰ ਦੀ ਤਲਾਸ਼ ਵਿੱਚ ਛਾਪੇ ਮਾਰੇ। ਟੀਮ ਨੇ ਸ਼ੁੱਕਰਵਾਰ ਨੂੰ ਕੁਮਾਰ ਦੀ ਅਧਿਕਾਰਤ ਰਿਹਾਇਸ਼ ਅਤੇ 24 ਦੱਖਣੀ ਪਰਗਨਾ ਸਥਿਤ ਰਿਜ਼ੌਰਟ ਵਿੱਚ ਛਾਪਾ ਮਾਰਿਆ ਸੀ। -ਪੀਟੀਆਈ

 


Comments Off on ਸ਼ਾਰਦਾ ਘੁਟਾਲਾ: ਰਾਜੀਵ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.