ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ

Posted On September - 17 - 2019

ਦੁਬਈ, 16 ਸਤੰਬਰ
ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2019 ਕੌਮਾਂਤਰੀ ਕ੍ਰਿਕਟ ਕੌਂਸਲ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ ਬਣ ਗਿਆ ਹੈ, ਜਿਸ ਦਾ ਸਿੱਧਾ ਪ੍ਰਸਾਰਨ ਆਲਮੀ ਪੱਧਰ ’ਤੇ ਕੁੱਲ ਔਸਤਨ ਇੱਕ ਅਰਬ 60 ਕਰੋੜ ਲੋਕਾਂ ਨੇ ਵੇਖਿਆ। ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਰਿਹਾ, ਜਿਸ ਨੂੰ 27 ਕਰੋੜ 30 ਲੱਖ ਟੀਵੀ ਦਰਸ਼ਕ ਮਿਲੇ।
ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਡਿਜੀਟਲ ਮੰਚ ’ਤੇ ਮੈਚਾਂ ਦੇ ਸਿੱਧੇ ਪ੍ਰਸਾਰਨ ਦੇ ਮਾਮਲੇ ਵਿੱਚ ਭਾਰਤ ਚੋਟੀ ’ਤੇ ਰਿਹਾ, ਜਿਸ ਵਿੱਚ ਹੌਟਸਟਾਰ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀ-ਫਾਈਨਲ ਦੌਰਾਨ ਦੋ ਕਰੋੜ 53 ਲੱਖ ਦਰਸ਼ਕਾਂ ਦੇ ਮੈਚ ਲਾਈਵ ਦੇਖਣ ਦਾ ਰਿਕਾਰਡ ਬਣਾਇਆ।’’ ਇਹ ਇਤਿਹਾਸ ਦਾ ਆਈਸੀਸੀ ਦਾ ਸਭ ਤੋਂ ਵਿਸਤਾਰ ਨਾਲ ਉਪਲਬਧ ਟੂਰਨਾਮੈਂਟ ਵੀ ਰਿਹਾ।
ਆਈਸੀਸੀ ਦੇ 25 ਪ੍ਰਸਾਰਨ ਭਾਈਵਾਲਾਂ ਨੇ 200 ਤੋਂ ਵੱਧ ਖੇਤਰਾਂ ਵਿੱਚ 20 ਹਜ਼ਾਰ ਤੋਂ ਵੱਧ ਘੰਟਿਆਂ ਦਾ ਸਿੱਧਾ ਪ੍ਰਸਾਰਨ, ਰਿਪੀਟ ਅਤੇ ਮੁੱਖ ਅੰਸ਼ ਮੁਹੱਈਆ ਕਰਵਾਏ। ਬਿਆਨ ਅਨੁਸਾਰ, ਇਸ ਟੂਰਨਾਮੈਂਟ ਦੇ ਦਰਸ਼ਕਾਂ ਵਿੱਚ 2015 ਦੇ ਸੈਸ਼ਨ ਦੇ ਮੁਕਾਬਲੇ 28 ਫ਼ੀਸਦੀ ਵਾਧਾ ਹੋਇਆ ਹੈ।’’ ਆਈਸੀਸੀ ਨੇ ਕਿਹਾ, ‘‘ਆਲਮੀ ਪੱਧਰ ’ਤੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਰਿਹਾ, ਜਿਸ ਨੂੰ 27 ਕਰੋੜ 30 ਲੱਖ ਟੀਵੀ ਦਰਸ਼ਕ ਮਿਲੇ ਅਤੇ ਪੰਜ ਕਰੋੜ ਹੋਰਾਂ ਨੇ ਡਿਜੀਟਲ ਮੰਚ ’ਤੇ ਵੇਖਿਆ।’’ -ਪੀਟੀਆਈ

 


Comments Off on ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.