ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਵਿਨੀਪੈੱਗ ਵਿੱਚ ਕਵੀਆਂ ਨੇ ਰੰਗ ਬੰਨ੍ਹਿਆ

Posted On September - 10 - 2019

ਸੁਰਿੰਦਰ ਮਾਵੀ
ਵਿਨੀਪੈੱਗ, 9 ਸਤੰਬਰ

ਵਿਨੀਪੈੱਗ ਵਿਚ ਯਾਦਗਾਰੀ ਪਲ ਸਾਂਝੇ ਕਰਦੇ ਹੋਏ ਕਵੀ ਤੇ ਸਰੋਤੇ।

ਭਾਈ ਕਾਨ੍ਹ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈੱਗ (ਕੈਨੇਡਾ) ਵੱਲੋਂ ਮੈਪਲ ਕਮਿਊਨਿਟੀ ਹਾਲ ਵਿਚ ਚੇਅਰਮੈਨ ਮਹਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੇ ਪ੍ਰਬੰਧਕ ਜੋਗਿੰਦਰ ਸਿੰਘ ਧਾਮੀ ਨੇ ਭਾਈ ਕਾਨ੍ਹ ਸਿੰਘ ਨਾਭਾ ਫਾਊਂਡੇਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਅਮਰ ਸਿੰਘ ਗਰੇਵਾਲ ਨੇ ਸਵਾਗਤੀ ਸ਼ਬਦ ਕਹੇ।
ਮਹਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਹ ਸਾਲ ਪਹਿਲਾਂ ਗੋਰੇ ਪੰਜਾਬੀਆਂ ਬਾਰੇ ਅਪਸ਼ਬਦ ਵਰਤਦੇ ਸਨ। ਅੱਜ ਹਾਲਾਤ ਇਹ ਹੈ ਕਿ ਗੋਰੇ ਖ਼ੁਦ ਪੰਜਾਬੀ ਸਿੱਖਣ ’ਚ ਮਾਣ ਮਹਿਸੂਸ ਕਰਦੇ ਹਨ ਅਤੇ ਉਹ ਦਿਨ ਦੂਰ ਨਹੀਂ ਜਦ ਪੰਜਾਬੀ ਸਮੁੱਚੇ ਕੈਨੇਡਾ ਦੀ ਦੂਜੀ ਭਾਸ਼ਾ ਹੋਵੇਗੀ। ਇਸ ਦੌਰਾਨ ਪੰਜਾਬ ਦੀ ਯਾਦ ਵਿਚ, ਅੌਰਤਾਂ ਦੇ ਯੋਗਦਾਨ, ਅੱਜ ਕੱਲ੍ਹ ਦੇ ਹਾਲਾਤ ਬਾਰੇ ਕਵਿਤਾਵਾਂ ਤੇ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਲੇਖਕ ਜੋਰਾ ਸਿੰਘ ਮੰਡੇਰ ਨੇ ਆਪਣੀ ਕਵਿਤਾ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਪੂਰਨ ਸਿੰਘ ਸੰਧੂ, ਰਾਣਾ ਚਾਨਾ ਅਤੇ ਪ੍ਰਿੰਸੀਪਲ ਗੁਰਮੁਖ ਸਿੰਘ ਘੁੰਮਣ ਨੇ ਰਚਨਾਵਾਂ ਪੇਸ਼ ਕੀਤੀਆਂ। ਬਲਦੇਵ ਸਿੰਘ ਖੋਸਾ ਨੇ ‘ਸੁੱਤੀਆਂ ਕਲਾਂ ਨਾ ਛੇਡ਼ ਸੋਹਣਿਆਂ ਜੇ ਤੂੰ ਨਹੀਂ ਪਾਰ ਲੰਘਾਉਣਾ’ ਕਵਿਤਾ ਸੁਣਾਈ ਅਤੇ ਜਗਮੀਤ ਸਿੰਘ ਪੰਧੇਰ ਨੇ ਅੌਰਤ ਦਾ ਦਰਦ ਬਿਆਨ ਕਰਦੀ ਨਜ਼ਮ ਸੁਣਾਈ। ਅਮਰਜੀਤ ਢਿੱਲੋਂ ਨੇ ਗ਼ਜ਼ਲ ਸੁਣਾਈ।
ਇਸ ਦੌਰਾਨ ਨੌਜਵਾਨ ਕਵੀਆਂ ਨੇ ਵੀ ਆਪਣਾ ਯੋਗਦਾਨ ਪਾਇਆ ਜਿਸ ਵਿਚ ਜਗਮੀਤ ਮੱਤਾ ਨੇ ਭਾਵਪੂਰਨ ਗ਼ਜ਼ਲ ਤੇ ਯੋਗਰਾਜ ਗੁਪਤਾ ਨੇ ਉਰਦੂ ਨਜ਼ਮ ਪੇਸ਼ ਕੀਤੀ। ਭਗਵਾਨ ਸਿੰਘ ਧਾਲੀਵਾਲ ( ਲੋਪੋ) ਨੇ ਬੋਲੀਆਂ ਅਤੇ ਕਲੀ ਸੁਣਾ ਕੇ ਰੰਗ ਬੰਨ੍ਹਿਆ। ਇਸ ਤੋਂ ਬਿਨਾਂ ਪਰਮਪਾਲ ਸਿੰਘ, ਹਰਪ੍ਰੀਤ ਜਵੰਦਾ, ਗੁਰਜੀਤ ਘੱਲ ਖ਼ੁਰਦ, ਗੁਰਦੀਪ ਸਿੰਘ ਵੈਰੋਂ ਕੇ ਅਤੇ ਪਰਮਜੀਤ ਸਿੰਘ ਨੇ ਵੱਖੋ ਵੱਖ ਰੰਗਾਂ ਦੀਆਂ ਰਚਨਾਵਾਂ ਪੇਸ਼ ਕੀਤੀਆਂ। ਭਾਸ਼ਾ ਵਿਭਾਗ ਪੰਜਾਬ ਤੋਂ ਆਏ ਚੇਤਨ ਸਿੰਘ ਖ਼ਾਲਸਾ ਨੇ ਭਾਸ਼ਾ ਵਿਭਾਗ ਪੰਜਾਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਇਸ ਮੌਕੇ ਵਿਧਾਇਕ ਮਹਿੰਦਰ ਸਿੰਘ ਸਰਾਂ, ਦਰਸ਼ਨ ਸਿੰਘ ਗਿੱਲ, ਅਮਰਜੀਤ ਸਿੱਧੂ ਨਥਾਣਾ, ਵਜੀਰ ਸਿੰਘ ਰੰਧਾਵਾ ਅਤੇ ਅਵਤਾਰ ਸਿੰਘ ਮਾਨ ਸ਼ਾਮਿਲ ਸਨ। ਜੋਗਿੰਦਰ ਧਾਮੀ ਨੇ ਦੱਸਿਆ ਕਿ ਅਗਲਾ ਕਵੀ ਦਰਬਾਰ ਵਿਨੀਪੈਗ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਹੋਵੇਗਾ।


Comments Off on ਵਿਨੀਪੈੱਗ ਵਿੱਚ ਕਵੀਆਂ ਨੇ ਰੰਗ ਬੰਨ੍ਹਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.