ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਵਿਧਾਇਕ ਵੱਲੋਂ ਮਨਰੇਗਾ ਕਰਮਚਾਰੀਆਂ ਦੀ ਖਿਚਾਈ

Posted On September - 12 - 2019

ਮਲੌਦ ਵਿਚ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਵਿਧਾਇਕ ਲਖਵੀਰ ਸਿੰਘ ਲੱਖਾ।

ਗੁਰਦੀਪ ਸਿੰਘ ਗੋਸਲ
ਮਲੌਦ, 11 ਸਤੰਬਰ
ਪੰਚਾਇਤ ਸਮਿਤੀ ਮਲੌਦ ਨਾਲ ਸਬੰਧਿਤ 48 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੀ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਮਲੌਦ ਵਿਚ ਹੋਈ। ਮੀਟਿੰਗ ’ਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬਲਾਕ ਸਮਿਤੀ ਮਲੌਦ ਦੇ ਚੇਅਰਪਰਸਨ ਬਲਜੀਤ ਕੌਰ ਦੇ ਪਤੀ ਕੁਲਬੀਰ ਸਿੰਘ ਸੋਹੀਆ ਦੀ ਹਾਜ਼ਰੀ ਵਿਚ ਵਿਕਾਸ ਕਾਰਜਾਂ ਸਬੰਧੀ ਮੁਸ਼ਕਲਾਂ ਸੁਣੀਆਂ। ਇਸ ਮੌਕੇ ਮਨਰੇਗਾ ਵਿਭਾਗ ਦੇ ਕਰਮਚਾਰੀਆਂ ਦੀ ਖਿਚਾਈ ਕਰਦਿਆਂ ਹਲਕਾ ਵਿਧਾਇਕ ਤੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਕਿਸੇ ਪਿੰਡ ਦਾ ਮਤਾ ਪਾਉਣਾ ਹੋਵੇ ਤਾਂ ਆਪਸੀ ਤਾਲਮੇਲ ਨਾਲ ਇਕੱਠੇ ਬੈਠ ਕੇ ਪਾਇਆ ਜਾਵੇ। ਇਸ ਦੌਰਾਨ ਕਾਂਗਰਸੀ ਆਗੂ ਗੁਰਦੀਪ ਸਿੰਘ ਜ਼ੁਲਮਗੜ ਨੇ ਕਿਹਾ ਅਫ਼ਸਰਸ਼ਾਹੀ ਤੇ ਮੁਲਾਜ਼ਮ ਹੀ ਸਰਕਾਰ ਦਾ ਬੇੜਾ ਗਰਕ ਕਰਨਗੇ।
ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਨੇ ਆਪੋ-ਆਪਣੇ ਪਿੰਡਾਂ ਦੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਅਜੇ ਤੱਕ ਸਾਡੇ ਪਿੰਡਾਂ ਅੰਦਰ ਮਤੇ ਹੀ ਨਹੀਂ ਪਏ ਨਾ ਹੀ ਮਟੀਰੀਅਲ ਦੇ ਬਿੱਲ ਮਿਲ ਰਹੇ ਹਨ। ਇਸ ਦੌਰਾਨ ਜਦੋਂ ਹਲਕੇ ਦੀ ਬਹੁਚਰਚਿਤ ਸ਼ਖ਼ਸੀਅਤ ਸਮੇਤ ਸਰਪੰਚਾਂ ਨੇ ਇੱਕ ਅਫ਼ਸਰ ਦੀ ਘਟੀਆ ਬੋਲਚਾਲ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਤਾਂ ਹਲਕਾ ਵਿਧਾਇਕ ਲਖਵੀਰ ਸਿੰਘ ਤੇ ਕੁਲਬੀਰ ਸਿੰਘ ਸੋਹੀਆ ਨੇ ਮਾਮਲਾ ਸ਼ਾਂਤ ਕਰਦਿਆਂ ਉਸ ਨੂੰ ਗਲਤੀ ਮੰਨਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਂ, ਕਮਲਜੀਤ ਸਿੰਘ ਸਿਆੜ, ਅਮਰਦੀਪ ਮਟਕਣ, ਗੁਰਦੀਪ ਸਿੰਘ ਜ਼ੁਲਮਗੜ, ਪ੍ਰੋ: ਗੁਰਮੁੱਖ ਸਿੰਘ ਗੋਮੀ ਸਿਆੜ, ਉਪ ਚੇਅਰਮੈਨ ਜਸਵਿੰਦਰ ਸਿੰਘ ਝੱਮਟ, ਜਸਵੰਤ ਸਿੰਘ ਬੇਰ ਕਲਾਂ, ਰਛਪਾਲ ਸਿੰਘ ਪਾਲਾ ਸੋਮਲਖੇੜੀ, ਜਗਤਾਰ ਸਿੰਘ ਕੂਹਲੀ, ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਜਗਦੇਵ ਸਿੰਘ ਲਹਿਲ, ਦਰਸ਼ਨ ਸਿੰਘ ਰੱਬੋਂ (ਸਾਰੇ ਸਮਿਤੀ ਮੈਂਬਰ) ਹਾਜ਼ਰ ਸਨ।


Comments Off on ਵਿਧਾਇਕ ਵੱਲੋਂ ਮਨਰੇਗਾ ਕਰਮਚਾਰੀਆਂ ਦੀ ਖਿਚਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.