ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਵਿਦੇਸ਼ੀ ਭਾਸ਼ਾਵਾਂ ਤੋਂ ਅਨੁਵਾਦ ਦੇ ਮਸਲੇ

Posted On September - 1 - 2019

ਕੇ.ਐਲ. ਗਰਗ

ਕੇ.ਐਲ. ਗਰਗ

ਅਨੁਵਾਦ ਬਾਰੇ ਵਿਦਵਾਨਾਂ ਦਾ ਕਹਿਣਾ ਹੈ, ‘‘ਸ਼ਬਦਾਂ ਦੀ ਥਾਵੇਂ ਵਿਚਾਰਾਂ ਦਾ ਅਨੁਵਾਦ ਹੋਣਾ ਚਾਹੀਦਾ ਹੈ। ਕਿਸੇ ਅਨੁਵਾਦ ਵਿਚ ਮੂਲ ਵਿਚ ਕੋਈ ਤੱਥ ਜਾਂ ਫੀਚਰ ਨਾ ਤਾਂ ਜੋੜਨਾ ਹੀ ਚਾਹੀਦਾ ਹੈ ਤੇ ਨਾ ਹੀ ਹਟਾਉਣਾ ਚਾਹੀਦਾ ਹੈ। ਅਨੁਵਾਦ ਅਨੁਵਾਦ ਨਾ ਲੱਗ ਕੇ ਮੂਲ ਜਿਹਾ ਹੀ ਲੱਗਣਾ ਚਾਹੀਦਾ ਹੈ।’’
ਅਨੁਵਾਦ ਰਾਹੀਂ ਹੀ ਅਸੀਂ ਵਿਸ਼ਵ ਸਾਹਿਤ ਦੇ ਨੇੜੇ ਹੋਏ ਹਾਂ। ਵਿਸ਼ਵ ਸਾਹਿਤ ਦੇ ਵੰਨ-ਸੁਵੰਨੇ ਲੇਖਕਾਂ ਨਾਲ ਸਾਡਾ ਮੇਲ-ਜੋਲ ਵਧਿਆ ਹੈ। ਅੰਗਰੇਜ਼ੀ ਭਾਸ਼ਾ ਨੇ ਇਸ ਮਾਮਲੇ ਵਿਚ ਲੇਖਕਾਂ, ਪਾਠਕਾਂ ਦੀ ਸਭ ਤੋਂ ਵੱਧ ਸਹਾਇਤਾ ਕੀਤੀ ਹੈ। ਅੰਗਰੇਜ਼ੀ ਰਾਹੀਂ ਹੀ ਅਸੀਂ ਤੁਰਕੀ ਦੇ ਓਰਹਨ ਪਾਮੁਕ ਨੂੰ, ਅਰਬ ਦੇ ਨਜੀਬ ਮਾਹਫੂਜ ਨੂੰ, ਜਾਪਾਨ ਦੇ ਕਾਵਾਬਾਟਾ ਨੂੰ, ਫ਼ਰਾਂਸ ਦੇ ਕਾਮੂ, ਸਾਰਤਰ, ਨਿਤਸ਼ੇ ਤੇ ਵਾਲਟੇਅਰ ਨੂੰ, ਚੀਨ ਦੇ ਪੋ ਯਾਨ ਨੂੰ, ਫਲੋਰੈਂਸ ਦੇ ਦਾਂਤੇ ਨੂੰ, ਰੂਸ ਦੇ ਗੋਰਕੀ, ਤਾਲਸਤਾਏ, ਚੈਖਵ, ਗੋਗੋਲ, ਦਾਸਤੋਵਸਕੀ ਆਦਿ ਨੂੰ, ਸਪੇਨ ਦੇ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਨੂੰ, ਅਮਰੀਕਾ ਦੇ ਮਾਰਕ ਟਵੇਨ, ਸਟੈਨ ਬੈਕ, ਰਿਚਰਡ ਰਾਈਟ ਆਦਿ ਨੂੰ, ਇਟਲੀ ਦੇ ਅਲਬਰਤੋ ਮੋਗਵੀਆ ਆਦਿ ਨੂੰ ਪੜ੍ਹ ਤੇ ਮਾਣ ਸਕੇ ਹਾਂ। ਅੰਗਰੇਜ਼ੀ ਵਿਸ਼ਵ ਸਾਹਿਤ ਤਕ ਪਹੁੰਚਣ ਲਈ ਸਾਡੀ ਸੰਪਰਕ ਭਾਸ਼ਾ ਬਣੀ ਰਹੀ ਹੈ ਤੇ ਹਾਲੇ ਵੀ ਸਾਡਾ ਬਹੁਤਾ ਸੰਪਰਕ ਇਸੇ ਭਾਸ਼ਾ ਕਾਰਨ ਹੀ ਹੋਇਆ ਹੈ।
ਪਰ ਸਾਡੇ ਸਿਖਾਂਦਰੂਆਂ ਨਾਲ ਇਸ ਦੀਆਂ ਬਹੁਤ ਸਮੱਸਿਆਵਾਂ ਹਨ। ਸਾਡੀ ਵਰਨਮਾਲਾ ਦੇ ਕਈ ਅੱਖਰ ਇਸ ਵਿਚ ਲੱਭਦੇ ਹੀ ਨਹੀਂ। ਕਿਸੇ ਦਾ ਧੁਨੀ ਉੁਚਾਰਣ ਕਦੇ ਕੁਝ ਹੋ ਜਾਂਦਾ ਹੈ ਤੇ ਕਦੇ ਕੁਝ। ਕੁਝ ਅੱਖਰ ਬਣਾ ਲਏ ਜਾਂਦੇ ਹਨ, ਪਰ ਉਹ ਵੀ ਹਰ ਵੇਲੇ ਇਕੋ ਤਰ੍ਹਾਂ ਦੀ ਧੁਨੀ ਨਹੀਂ ਦਿੰਦੇ। K ਵੀ ਕ ਦੀ ਆਵਾਜ਼ ਦਿੰਦਾ ਹੈ ਤੇ ਕਈ ਥਾਂ 3 ਵੀ ਕ ਦੀ ਆਵਾਜ਼ ਦੇਣ ਲਗਦੀ ਹੈ। 3h ਆਮ ਚ ਦੀ ਆਵਾਜ਼ ਦਿੰਦਾ ਹੈ, ਪਰ ਕਦੇ ਇਹ ਕ ਦੀ ਆਵਾਜ਼ ਵੀ ਦੇਣ ਲੱਗਦਾ ਹੈ। ਪੇਂਡੂ ਸਕੂਲਾਂ ’ਚ ਦਸਵੀਂ ਪਾਸ ਕਰਕੇ ਜਦੋਂ ਅਸੀਂ ਸਾਇੰਸ ਪੜ੍ਹਨ ਲਈ ਕਾਲਜ ਵਿਚ ਦਾਖ਼ਲ ਹੋਏ ਤਾਂ ਕਈ ਹਫ਼ਤੇ ਕੈਮਿਸਟਰੀ ਨੂੰ ਚੈਮਿਸਟਰੀ ਬੋਲ ਬੋਲ ਆਪਣੀ ਮੂਰਖ਼ਤਾ ’ਤੇ ਆਪ ਹੀ ਹੱਸਦੇ ਰਹੇ। ਕਈ ਅੱਖਰ, ਸ਼ਬਦ ਵਿਚ ਹੁੰਦੇ ਹਨ, ਪਰ ਉਹ ਚੁੱਪ ਰਹਿੰਦੇ ਹਨ। ਉਨ੍ਹਾਂ ਦੀ ਹੋਂਦ ਅਣਹੋਇਆਂ ਜਿਹੀ ਹੁੰਦੀ ਹੈ। Psychology ਵਿਚ P ਚੁੱਪ ਰਹਿੰਦੀ ਹੈ। ਮੈਂ ਜਦੋਂ ਅਮਰੀਕਾ ਪਰਵਾਸ ਦੌਰਾਨ ਐਲੀ ਵੀਜ਼ਲ ਦੀਆਂ ਕਿਰਤਾਂ ਦਾ ਅਨੁਵਾਦ ਕੀਤਾ ਤਾਂ ਉਸ ਦੇ ਨਾਂ ਵੀਜ਼ਲ ਨੂੰ Wiesel ਲਿਖਿਆ ਹੋਣ ਕਾਰਨ Writer ਦੀ ਤਰਜ ’ਤੇ ਵਾਈਜ਼ਲ ਹੀ ਪੜ੍ਹ ਸਮਝ ਲਿਆ। ਪਹਿਲਾ ਅਨੁਵਾਦ ਐਲੀ ਵਾਈਜ਼ਲ ਦੇ ਨਾਂ ਹੇਠ ਹੀ ਛਪ ਗਿਆ। ਪਰ ਜਦੋਂ ਉਸ ਨਾਲ ਮਿਲਣ ਦਾ ਸਬੱਬ ਬਣਿਆ ਤਾਂ ਉਸ ਆਪਣਾ ਨਾਂ ਐਲੀ ਵੀਜ਼ਲ ਬੋਲਿਆ। ਉਨ੍ਹਾਂ ਪੁਸਤਕਾਂ ਦੀ ਅਗਲੀ ਛਾਪ, ਗ਼ਲਤੀ ਸੁਧਾਰ ਕੇ, ਐਲੀ ਵੀਜ਼ਲ ਦੇ ਨਾਂ ਹੇਠ ਪ੍ਰਕਾਸ਼ਿਤ ਕਰਵਾਈ, ਪਰ ਉਦੋਂ ਤਾਈਂ ਉਸ ਦਾ ਨਾਂ ਪੰਜਾਬੀ ਪਾਠਕਾਂ ਵਿਚ ਐਲੀ ਵਾਈਜ਼ਲ ਹੀ ਪ੍ਰਚੱਲਿਤ ਹੋ ਚੁੱਕਿਆ ਸੀ। ਇਹੋ ਜਿਹੀਆਂ ਗ਼ਲਤੀਆਂ ਵਿਸ਼ੇਸ਼ ਨਾਂ ਪੜ੍ਹਨ ਵੇਲੇ ਸਾਡੇ ਪੰਜਾਬੀ ਅਨੁਵਾਦਕਾਂ ਤੋਂ ਆਮ ਹੀ ਹੋ ਜਾਂਦੀਆਂ ਹਨ ਜਿਸ ਦਾ ਸ਼ਾਇਦ ਕੋਈ ਹੱਲ ਨਹੀਂ। ਮੇਰੀ ਵਿਅੰਗ ਪੁਸਤਕ ‘ਖ਼ਰੀਆਂ ਖੋਟੀਆਂ’ ਛਪੀ ਤਾਂ ਕਿਤਾਬ ’ਤੇ ਅੰਗਰੇਜ਼ੀ ਵਿਚ ਨਾਂ ਛਪਿਆ ਦੇਖ ਕੇ ਵਿਅੰਗਕਾਰ ਭੂਸ਼ਨ ਹੱਸ ਕੇ ਕਹਿਣ ਲੱਗਾ, ‘‘ਛਪ ਗਈ ਫੇਰ ਤੇਰੀ ਕਿਤਾਬ ‘ਖੜੀਆਂ ਖੋਤੀਆਂ’?’’ ਕਿਉਂਕਿ ‘ਖ਼ਰੀਆਂ ਖੋਟੀਆਂ’ ਨੂੰ ਜੇ ਅੰਗਰੇਜ਼ੀ ਵਿਚ ਲਿਖਿਆ ਜਾਵੇ ਤਾਂ ‘ਖੜੀਆਂ ਖੋਤੀਆਂ’ ਵੀ ਪੜ੍ਹਿਆ ਜਾ ਸਕਦਾ ਹੈ। g ਕਦੇ ਜ ਤੇ ਕਦੇ ਗ ਬਣ ਜਾਂਦੀ ਹੈ। “h ਕਦੇ ਠ ਤੇ ਕਦੇ ਥ ਪੜ੍ਹਿਆ ਜਾਂਦਾ ਹੈ। ਅੰਗਰੇਜ਼ੀ ਤੇ ਪੰਜਾਬੀ ਦੀ ਵਾਕ ਬਣਤਰ ਵੀ ਵਿਭਿੰਨ ਹੋਣ ਕਾਰਨ ਕਈ ਵਾਰੀ ਅਨੁਵਾਦ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ। ਅੰਗਰੇਜ਼ੀ ਵਿਚ ਕ੍ਰਿਆ ਪਹਿਲਾਂ ਆਉਂਦੀ ਹੈ ਤੇ ਪੰਜਾਬੀ ਵਾਕ ਦੇ ਅੰਤ ਵਿਚ। ਮਿਸਾਲ ਵਜੋਂ ‘ਇੱਥੋਂ ਦਾ ਮਾਹੌਲ ਚੰਗਾ ਹੈ’ ਨੂੰ ਜੇ ਸ਼ਬਦਾਂ ਦੇ ਇਸੇ ਕ੍ਰਮ ’ਚ ਅਨੁਵਾਦ ਕਰੀਏ ਤਾਂ ਇਹ 8ere’s atmosphare is good ਹੋਵੇਗਾ ਜੋ ਵਿਆਕਰਣ ਅਨੁਸਾਰ ਗ਼ਲਤ ਮੰਨਿਆ ਜਾਵੇਗਾ। ਸਹੀ ਅਨੁਵਾਦ ਕਰਨ ਲਈ ਸ਼ਬਦਾਂ ਦਾ ਕ੍ਰਮ ਉਲਟਣਾ ਪਲਟਣਾ ਪਵੇਗਾ ਜਿਸ ਲਈ ਅਨੁਵਾਦਕ ਨੂੰ ਵਿਸ਼ੇਸ਼ ਮੁਹਾਰਤ ਹੋਣੀ ਚਾਹੀਦੀ ਹੈ। ‘ਤੁਹਾਡਾ ਸ਼ੁਭ ਨਾਂ’ ਅਕਸਰ ਹੀ Your good name ਵਿਚ ਬਦਲ ਜਾਂਦਾ ਹੈ ਜਿਸ ਕਾਰਨ ਕਈ ਵਾਰੀ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ। ਕਈ ਵਾਰੀ ਇਕ ਭਾਸ਼ਾ ਦੇ ਬਰਾਬਰ ਦਾ ਸ਼ਬਦ ਦੂਸਰੀ ਭਾਸ਼ਾ ਵਿਚ ਹੁੰਦਾ ਹੀ ਨਹੀਂ। ਅਜਿਹੀ ਸਥਿਤੀ ਵਿਚ ਅਨੁਵਾਦਕ ਨੂੰ ਨਵਾਂ ਸ਼ਬਦ ਘੜਣਾ ਪੈਂਦਾ ਹੈ ਜਾਂ ਲੰਮੇ ਲੰਮੇ ਅਕਾਊ ਫੁੱਟ ਨੋਟ ਦੇਣੇ ਪੈਂਦੇ ਹਨ ਜੋ ਸਿਹਤਮੰਦ ਤੇ ਵਧੀਆ ਅਨੁਵਾਦ ਵਾਸਤੇ ਠੀਕ ਨਹੀਂ ਮੰਨੇ ਜਾਂਦੇ। ਜਿਵੇਂ ਐਸਕੀਮੋ ਲੋਕਾਂ ਵਿਚ Snow ਲਈ ਕੋਈ ਸੌ ਤੋਂ ਵੱਧ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹਿੰਦੀ ਜਾਂ ਪੰਜਾਬੀ ਵਿਚ ਸ਼ਬਦ ਬਰਫ਼ ਹੀ ਮਿਲਦਾ ਹੈ ਜੋ ਐਸਕੀਮੋ ਕਿਰਤ ਦੇ ਤਕਾਜ਼ੇ ਪੂਰੇ ਨਹੀਂ ਕਰਦਾ। ਇਸੇ ਲਈ ਵਿਦਵਾਨ ਮੰਨਦੇ ਹਨ ਕਿ ਕਿਸੇ ਕਿਰਤ ਦਾ ਪੂਰਾ ਸੂਰਾ ਅਨੁਵਾਦ ਕੀਤਾ ਹੀ ਨਹੀਂ ਜਾ ਸਕਦਾ। ਅਨੁਵਾਦ ਕਰਦਿਆਂ ਕੁਝ ਨਾ ਕੁਝ ਵਿਰਲਾਂ ਵਿਚੋਂ ਕਿਰ ਹੀ ਜਾਂਦਾ ਹੈ। ਕਵਿਤਾ ਬਾਰੇ ਤਾਂ ਇਹ ਆਮ ਹੀ ਮੰਨਿਆ ਜਾਂਦਾ ਹੈ ਕਿ ਕਵਿਤਾ ਦਾ ਸਹੀ, ਉਚਿਤ ਤੇ ਵਧੀਆ ਅਨੁਵਾਦ ਹੋ ਹੀ ਨਹੀਂ ਸਕਦਾ। ਰੌਬਰਟ ਫਰੌਸਟ ਲਿਖਦਾ ਹੈ: ‘‘ਕਵਿਤਾ ਉਹ ਹੁੰਦੀ ਹੈ ਜੋ ਅਨੁਵਾਦ ਕਰਦਿਆਂ ਗੁਆਚ ਜਾਂਦੀ ਹੈ।’’ ਕਈ ਵਾਰੀ ਕਵੀ ਨੇ ਕਵਿਤਾ ਵਿਚ ਕਈ ਗੂੜ੍ਹੀਆਂ ਗੱਲਾਂ ਕੀਤੀਆਂ ਹੁੰਦੀਆਂ ਹਨ। ਅਨੁਵਾਦਕ ਤੋਂ ਉਹ ਰਹੱਸ ਕਈ ਵਾਰੀ ਫੜਿਆ ਨਹੀਂ ਜਾਂਦਾ ਤੇ ਅਸਲੀ ਗੱਲ ਉਰ੍ਹਾਂ-ਪਰ੍ਹਾਂ ਹੋ ਜਾਂਦੀ ਹੈ। ਤੀਜੀ ਚੌਥੀ ਥਾਂ ’ਤੇ ਆਉਣ ਕਾਰਨ ਪੂਰਾ ਅਨੁਵਾਦ ਸੰਭਵ ਵੀ ਨਹੀਂ। ਪਹਿਲਾਂ ਮੂਲ ਭਾਸ਼ਾ ਤੋਂ ਰਚਨਾ ਅੰਗਰੇਜ਼ੀ ਵਿਚ ਆਉਂਦੀ ਹੈ ਤੇ ਉੱਥੋਂ ਕਿਸੇ ਹੋਰ ਭਾਰਤੀ ਭਾਸ਼ਾ ਤੀਕ ਅੱਪੜਦੀ ਹੈ। ਉੱਥੋਂ ਇਹ ਹਿੰਦੀ ਜਾਂ ਪੰਜਾਬੀ ਵਿਚ ਪ੍ਰਵੇਸ਼ ਕਰਦੀ ਹੈ। ਇਸ ਯਾਤਰਾ ਵਿਚ ਮੂਲ ਰਚਨਾ ਦਾ ਕੋਈ ਨਾ ਕੋਈ ਸਾਮਾਨ ਏਧਰ-ਓਧਰ ਹੋਣ ਦੀ ਪੂਰੀ ਸੰਭਾਵਨਾ ਪੈਦਾ ਹੋ ਜਾਂਦੀ ਹੈ।
ਦੋ ਦੇਸ਼ਾ ਜਾਂ ਸਭਿਆਚਾਰਾਂ ਦੇ ਆਪਸੀ ਫ਼ਰਕ ਵੀ ਅਨੁਵਾਦਕ ਲਈ ਝੰਜਟ ਖੜ੍ਹੇ ਕਰ ਸਕਦੇ ਨੇ। ਇਕ ਦੇਸ਼ ਦੇ ਰੀਤੀ-ਰਿਵਾਜ, ਖਾਣ-ਪੀਣ, ਲਹਿਜੇ ਕਦੀ ਦੂਸਰੇ ਦੇਸ਼ ਦੀ ਤਹਿਜ਼ੀਬ ਨਾਲ ਨਹੀਂ ਮਿਲਦੇ। ਉਦੋਂ ਇਕ ਸੱਭਿਆਚਾਰ ਦੀਆਂ ਗੱਲਾਂ ਦੂਸਰੇ ਸੱਭਿਆਚਾਰ ’ਚ ਢਾਲਣ ਸਮੇਂ ਅਨੁਵਾਦਕ ਨੂੰ ਬਹੁਤ ਔਕੜ ਆਵੇਗੀ। ਅੰਗਰੇਜ਼ੀ ਵਾਕ ‘“he ball is now in your court’ ਪੰਜਾਬੀ ’ਚ ਆ ਕੇ ‘ਗੇਂਦ ਹੁਣ ਤੁਹਾਡੇ ਵਿਹੜੇ ਜਾਂ ਪਾਲੇ ਵਿਚ ਹੈ’ ਬਣ ਜਾਂਦਾ ਹੈ। ਇਹ ਗੇਂਦ ਟੈਨਿਸ ਵਾਲੀ ਹੈ ਜੋ ਅੰਗਰੇਜ਼ਾਂ ਦੀ ਮਨਭਾਉਂਦੀ ਖੇਡ ਹੈ ਤੇ ਸ਼ਾਇਦ ਉਸੇ ਸਮਾਜ ਤੇ ਦੇਸ਼ ਦੀ ਉਪਜ ਹੈ। ਪਰ ਉਹ ਗੇਂਦ ਸਾਡੇ ਪੰਜਾਬੀ ਵਿਹੜੇ ਜਾਂ ਪਾਲੇ ’ਚ ਆ ਕੇ ਕੀ ਕਰੇਗੀ? ‘ਗੋਧੂਲੀ’ ਹਿੰਦੀ ਦਾ ਸ਼ਬਦ ਹੈ ਜਿਸਦੇ ਬਰਾਬਰ ਦਾ ਅੰਗਰੇਜ਼ੀ ਵਿਚ ਕੋਈ ਸ਼ਬਦ ਹੈ ਹੀ ਨਹੀਂ। ਇਸ ਨੂੰ ਫੁੱਟ ਨੋਟ ਦੇ ਆਸਰੇ ਸਮਝਾਉਣਾ ਪਵੇਗਾ ਕਿ ਇਹ ਉਹ ਸੰਝ ਦਾ ਸਮਾਂ ਹੁੰਦਾ ਹੈ ਜਦੋਂ ਗਊਆਂ ਚਰ ਕੇ ਘਰ ਮੁੜਦੀਆਂ ਹੋਈਆਂ ਆਪਣੇ ਖੁਰਾਂ ਨਾਲ ਮਿੱਟੀ ਉਡਾਉਂਦੀਆਂ ਹਨ। ਉਸ ਧੂੜ ਨੂੰ ਗੋਧੂਲੀ ਆਖਿਆ ਜਾਂਦਾ ਹੈ।
ਅੰਗਰੇਜ਼ੀ ਦੇ ਵਾਕ ‘1pple of One’s eyes’ ਦਾ ਜੇ ਸ਼ਾਬਦਿਕ ਅਨੁਵਾਦ ਕਰੀਏ ਤਾਂ ਪੰਜਾਬੀ ਦਾ ਪਾਠਕ ਚਕਾਚੌਂਧ ਹੋ ਜਾਵੇਗਾ। ਇੱਥੇ ਅਸੀਂ ਇਸ ਨੂੰ ‘ਕਿਸੇ ਦੀ ਅੱਖ ਦਾ ਤਾਰਾ’ ਕਹਿ ਕੇ ਸਬਰ ਕਰ ਲਿਆ ਹੈ। ਅਨੁਵਾਦਕ ਲਈ ਸਭ ਤੋਂ ਔਖਾ ਕੰਮ ਵਿਦੇਸ਼ੀ ਭਾਸ਼ਾ ਦੇ ਅਖਾਣਾਂ ਅਤੇ ਮੁਹਾਵਰਿਆਂ ਨੂੰ ਆਪਣੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਹੁੰਦਾ ਹੈ। ਇਹ ਮੁਹਾਵਰੇ ਵਿਦੇਸ਼ੀ ਸੱਭਿਆਚਾਰ ਤੇ ਲੋਕਾਚਾਰ ਦੀ ਉਪਜ ਹੁੰਦੇ ਹਨ। ਇਨ੍ਹਾਂ ਨੂੰ ਆਪਣੇ ਸੱਭਿਆਚਾਰ ਤੇ ਲੋਕਾਚਾਰ ’ਚ ਰਚਾਉਣਾ ਤੇ ਮਿਲਾਉਣਾ ਓਨਾ ਹੀ ਔਖਾ ਕੰਮ ਹੈ ਜਿੰਨਾ ਕਿਸੇ ਬਿਲਕੁਲ ਅਨਪੜ੍ਹ ਅਧਖੜ੍ਹ ਵਿਅਕਤੀ ਨੂੰ ਚੀਨੀ ਭਾਸ਼ਾ ਸਿਖਾਉਣਾ। ਕੁਝ ਮਿਸਾਲਾਂ ਦੇਣੀਆਂ ਉਚਿਤ ਹੋਣਗੀਆਂ। ਅੰਗਰੇਜ਼ੀ ਦੇ ਮੁਹਾਵਰੇ ‘7reat 3ry Little Wool’ ਨੂੰ ਅਸੀਂ ਪੰਜਾਬੀ ’ਚ ਅਨੁਵਾਦ ਕਰ ਲਿਆ ‘ਉੱਚੀ ਦੁਕਾਨ ਫਿੱਕਾ ਪਕਵਾਨ’। ਕਿੱਥੇ ਇੰਗਲੈਂਡ ਦੀਆਂ ਉੱਨ ਲਹਿ ਰਹੀਆਂ ਭੇਡਾਂ ਦਾ ਚੀਕ-ਚਿਹਾੜਾ ਤੇ ਕਿੱਥੇ ਵੱਡੀ ਦੁਕਾਨ ਦੇ ਫਿੱਕੇ ਪਕਵਾਨ। ਗੱਲ ਕਿਧਰ ਨੂੰ ਤੁਰ ਗਈ। ‘1 bad Workman quarrels with his tools’ ਨੂੰ ‘ਨਾਚ ਨਾ ਜਾਣੇ ਆਂਗਨ ਟੇਢਾ’ ਲਿਖਦੇ ਹਾਂ। ਕਿੱਥੇ ਭੈੜਾ ਤਰਖਾਣ ਤੇ ਕਿੱਥੇ ਨਚਾਰ? ਕਿੱਥੇ ਉਹਦੇ ਸੰਦ ਤੇ ਔਜ਼ਾਰ ਤੇ ਕਿੱਥੇ ਟੇਢਾ ਵਿਹੜਾ? ‘“o Live in Rome and 6ight with the pope’ ਦਾ ਮਤਲਬ ‘ਨਦੀ ਵਿਚ ਰਹਿਣਾ, ਮੱਗਰਮੱਛ ਨਾਲ ਵੈਰ’। ਇੱਥੇ Rome ਨਦੀ ਬਣ ਗਿਆ ਹੈ ਤੇ ਐਡਾ ਵੱਡਾ ਧਾਰਮਿਕ ਆਗੂ ਵਿਚਾਰਾ ਪੋਪ, ਮੱਗਰਮੱਛ ਬਣਾ ਕੇ ਧਰ ਦਿੱਤਾ। ਹੋਰ ਦੇਖੋ, ‘“wo of a trade seldom agree’ ਨੂੰ ਲਿਖਦੇ ਹਾਂ ‘ਕੁੱਤੇ ਦਾ ਕੁੱਤਾ ਵੈਰੀ’। ਹੱਦ ਹੋ ਗਈ, ਵਿਚਾਰੇ ਦੋਵਾਂ ਸ਼ਰੀਫ਼ ਵਪਾਰੀਆਂ ਨੂੰ ਕੁੱਤੇ ਬਣਾ ਧਰਿਆ। ‘“o rob Peter, to pay Paul’ ਦਾ ਅਰਥ ਕਰਦੇ ਹਾਂ ‘ਅਹਿਮਦ ਦੀ ਪਗੜੀ ਮਹਿਮੂਦ ਦੇ ਸਿਰ’। ਕਿੱਥੇ ਕਿਸੇ ਨੂੰ ਲੁੱਟਣਾ ਤੇ ਕਿੱਥੇ ਪੱਗਾਂ ਵਟਾਉਣੀਆਂ ਜੋ ਪੰਜਾਬੀ ਸੱਭਿਆਚਾਰ ਦੀ ਪਵਿੱਤਰ ਤੇ ਚੰਗੀ ਰਵਾਇਤ ਹੈ। ਸਾਡੇ ਲੋਕ ਮੁਹਾਵਰੇ ‘ਰੋਂਦੀ ਯਾਰਾਂ ਨੂੰ ਲੈ ਲੈ ਨਾਂ ਭਰਾਵਾਂ ਦਾ’ ਦਾ ਕੋਈ ਅੰਗਰੇਜ਼ੀ ਅਨੁਵਾਦ ਨਹੀਂ ਹੈ ਕਿਉਂਕਿ ਉੱਥੋਂ ਦੇ ਸੱਭਿਆਚਾਰ ’ਚ ਇਹੋ ਜਿਹੀ ਕੋਈ ਸਮੱਸਿਆ ਹੈ ਹੀ ਨਹੀਂ। ਔਰਤਾਂ ਆਜ਼ਾਦ ਨੇ।
ਅਨੁਵਾਦ ਦੀ ਅਗਲੀ ਸਮੱਸਿਆ ਸਾਡੀ ਭਾਸ਼ਾ ਦੀਆਂ ਖੇਤਰੀ ਬੋਲੀਆਂ ਦੀ ਆਉਂਦੀ ਹੈ। ਜੇ ਅਨੁਵਾਦਕ ਇਨ੍ਹਾਂ ਖੇਤਰੀ ਬੋਲੀਆਂ ਨਾਲ ਸਬੰਧਿਤ ਹੋਵੇ ਤਾਂ ਅਨੁਵਾਦ ਵਿਚੋਂ ਉਸ ਦੀ ਬੋਲੀ ਦੀ ਹਮਕ ਆਉਣ ਲੱਗਦੀ ਹੈ। ਜਿਵੇਂ ਕਈ ਅਨੁਵਾਦਾਂ ਵਿੱਚੋਂ ਮਲਵਈ, ਦੁਆਬੀ, ਮਝੈਲੀ ਤੇ ਪੁਆਧੀ ਦੀਆਂ ਝਲਕਾਂ ਆਮ ਦਿਸਣ ਲੱਗਦੀਆਂ ਹਨ। ਅਨੁਵਾਦ ਆਮ ਤੌਰ ’ਤੇ ਟਕਸਾਲੀ ਪੰਜਾਬੀ ਵਿਚ ਕਰਨਾ ਚਾਹੀਦਾ ਹੈ। ਹਾਂ, ਸੰਵਾਦ ਭਾਵੇਂ ਕਿਸੇ ਵੀ ਖੇਤਰੀ ਬੋਲੀ ਵਿਚ ਬੋਲ ਲਏ ਜਾਣ। ਸੰਵਾਦ ਵੀ ਜੇਕਰ ਟਕਸਾਲੀ ਪੰਜਾਬੀ ’ਚ ਹੀ ਹੋਣ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਕ ਵਾਰ ਮੈਂ ਦਿੱਲੀ ਦੀ ਇਕ ਲੇਖਿਕਾ ਦਾ ਕੋਈ ਪੰਜਾਬੀ ਅਨੁਵਾਦ ਪੜ੍ਹਿਆ ਸੀ। ਉਹਦੇ ਵਿਚੋਂ ਮੈਨੂੰ ‘ਸੂ ਸੂ’ ਦੀਆਂ ਸੀਟੀਆਂ ਆਖ਼ਰ ਤਕ ਸੁਣਦੀਆਂ ਰਹੀਆਂ ਸਨ। ਕਈ ਵਾਰੀ ਅਨੁਵਾਦ ਰਾਹੀਂ ਲੇਖਕ ਜਾਂ ਲੇਖਿਕਾ ਦੀ ਜਾਤ ਤੇ ਖੇਤਰ ਦਾ ਵੀ ਪਤਾ ਲੱਗ ਜਾਂਦਾ ਹੈ।
ਭਾਵੇਂ ਅਸੀਂ ਅਨੁਵਾਦ ਦੇ ਬਹਾਨੇ ਇੱਥੇ ਅੰਗਰੇਜ਼ੀ ਦੀਆਂ ਬਹੁਤ ਬਦਖੋਈਆਂ ਕੀਤੀਆਂ ਹਨ। ਇਹ ਤਾਂ ਉਹੀ ਗੱਲ ਹੋਈ ਜਿਵੇਂ ਕੋਈ ਪ੍ਰੇਮੀ ਸ਼ਾਇਰ ਆਪਣੀ ਪ੍ਰੇਮਿਕਾ ਬਾਰੇ ਲਿਖਦਾ ਹੈ:
‘‘ਯੂ ਤੋ ਉਨਹੋਂ ਨੇ ਖ਼ਤ ਮੇਂ ਸੁਨਾਈਂ ਹੈ ਬਹੁਤ,
ਫਿਰ ਕੀ ਕਹਿਤੇ ਹੈਂ ਬਹੁਤ ਪਿਆਰ ਆਤਾ ਹੈ।’’
ਅੰਗਰੇਜ਼ੀ ਬਾਰੇ ਦੁਨੀਆਂ ਕੁਝ ਕਹਿੰਦੀ ਰਹੇ, ਪਰ ਨਵੇਂ ਗਿਆਨ, ਵਿਗਿਆਨ, ਸਾਹਿਤ ਤੇ ਦਰਸ਼ਨ ਦੇ ਬੂਹੇ ਸਾਡੇ ਤੇ ਸਾਡੀਆਂ ਬੋਲੀਆਂ ਲਈ ਅੰਗਰੇਜ਼ੀ ਨੇ ਹੀ ਖੋਲ੍ਹੇ ਨੇ ਤੇ ਉਨ੍ਹਾਂ ਬੂਹਿਆਂ ਥਾਣੀਂ ਸਾਡੇ ਅਨੁਵਾਦਕਾਂ ਦੀ ਅਣਥੱਕ ਮਿਹਨਤ ਕਾਰਨ ਅਸੀਂ ਅੰਦਰ ਝਾਤੀਆਂ ਮਾਰਨ ਦੇ ਯੋਗ ਹੋਏ ਹਾਂ। ਅੰਗਰੇਜ਼ੀ ਕਾਰਨ ਹੀ ਅਸੀਂ ਵਿਸ਼ਵ ਪ੍ਰਸਿੱਧ ਸ਼ਾਹਕਾਰ ਰਚਨਾਵਾਂ ਪੜ੍ਹ ਅਤੇ ਪਚਾ ਸਕੇ ਹਾਂ। ਥੋੜ੍ਹੇ ਅਭਿਆਸ ਨਾਲ ਅਨੁਵਾਦਕ ਇਹ ਔਕੜਾਂ ਵੀ ਸਰ ਕਰ ਲੈਣਗੇ। ਅੰਗਰੇਜ਼ੀ ਬਾਰੇ 2ut ਤੇ Put ਜਾਂ So ਤੇ “o ਵਾਲੇ ਮਜ਼ਾਕ ਵੀ ਚਲਦੇ ਰਹਿਣੇ ਹਨ। ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਹਾਲੇ ਵੀ ਜੇ ਕਿਸੇ ਸਕੂਲ ਦਾ ਪ੍ਰਿੰਸੀਪਲ, ਕਿਸੇ ਮਹਿਕਮੇ ਦਾ ਚੇਅਰਮੈਨ ਜਾਂ ਡਾਇਰੈਕਟਰ gesture (ਜੈਸਟਰ) ਨੂੰ ਗੈਸਟਰ ਆਖਦਾ ਹੈ ਤਾਂ ਅੰਗਰੇਜ਼ੀ ਦੇ ਨਾਲ ਨਾਲ ਉਸ ਬੰਦੇ ’ਤੇ ਵੀ ਤਰਸ ਆਉਂਦਾ ਹੈ ਜੋ ਏਨੇ ਵੱਡੇ ਅਹੁਦੇ ’ਤੇ ਬਹਿ ਕੇ ਵੀ ਇਸ ਰੰਗਲੀ ਭਾਸ਼ਾ ਦਾ ਭੇਤ ਨਹੀਂ ਪਾ ਸਕਿਆ। ਧੰਨਵਾਦ!


Comments Off on ਵਿਦੇਸ਼ੀ ਭਾਸ਼ਾਵਾਂ ਤੋਂ ਅਨੁਵਾਦ ਦੇ ਮਸਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.