ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਦਿਆਰਥੀ ਦੀ ਮੌਤ ਦੇ ਰੋਸ ਵਜੋਂ ਸਕੂਲ ਨੂੰ ਅੱਗ ਲਗਾਈ

Posted On September - 8 - 2019

ਲਾਹੌਰ, 7 ਸਤੰਬਰ

ਹਾਫਿਜ਼ ਹੁਨੈਨ ਬਿਲਾਲ

ਪਾਠ ਯਾਦ ਕਰਕੇ ਨਾ ਆਉਣ ’ਤੇ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੀਤੀ ਗਈ ਕੁੱਟਮਾਰ ਕਾਰਨ ਹੋਈ ਮੌਤ ਤੋਂ ਗੁੱਸੇ ’ਚ ਆਏ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਲੰਘੇ ਵੀਰਵਾਰ ਕੇਂਦਰੀ ਲਾਹੌਰ ਤੇ ਗੁਲਸ਼ਨ-ਏ-ਰਾਵੀ ਇਲਾਕੇ ਵਿਚਲੇ ਅਮੈਰੀਕਨ ਲਾਈਸਟੱਫ ਸਕੂਲ ’ਚ ਵਾਪਰੀ ਜਿੱਥੇ ਇੱਕ ਅਧਿਆਪਕ ਨੇ ਹਾਫਿਜ਼ ਹੁਨੈਨ ਬਿਲਾਲ ਨਾਂ ਦੇ ਦਸਵੀਂ ’ਚ ਪੜ੍ਹਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲੀਸ ਅਨੁਸਾਰ ਅਧਿਆਪਕ ਮੁਹੰਮਦ ਕਾਮਰਾਨ ਨੇ ਸਕੂਲ ਦਾ ਪਾਠ ਯਾਦ ਨਾ ਕਰਨ ਕਾਰਨ ਵਿਦਿਆਰਥੀ ਬਿਲਾਲ ਨੂੰ ਲਗਾਤਾਰ ਕਈ ਮੁੱਕੇ ਮਾਰੇ ਅਤੇ ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਉਸ ਦਾ ਸਿਰ ਕੰਧ ਵਿੱਚ ਮਾਰ ਦਿੱਤਾ ਜਿਸ ਨਾਲ ਵਿਦਿਆਰਥੀ ਬੇਹੋਸ਼ ਹੋ ਗਿਆ ਤੇ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਗੁੱਸੇ ਵਿੱਚ ਆਏ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਬੀਤੇ ਦਿਨ ਸਕੂਲ ਦੀ ਇਮਾਰਤ ’ਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟ ਕੇ ਅੱਗ ਲਗਾ ਦਿੱਤੀ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਕਈ ਘੰਟੇ ਮੁਸ਼ੱਕਤ ਕਰਨੀ ਪਈ। ਪੁਲੀਸ ਨੇ ਮੌਕੇ ’ਤੇ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੂੰ ਖਦੇੜਿਆ ਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ। ਤਿੰਨ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ

 


Comments Off on ਵਿਦਿਆਰਥੀ ਦੀ ਮੌਤ ਦੇ ਰੋਸ ਵਜੋਂ ਸਕੂਲ ਨੂੰ ਅੱਗ ਲਗਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.