ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਵਿਦਿਆਰਥੀਆਂ ਵੱਲੋਂ ਯੂਐੱਸਏ ਦਾ ਵਿਦਿਅਕ ਟੂਰ

Posted On September - 17 - 2019

ਨਾਸਾ ਦੌਰੇ ਮੌਕੇ ਤਸਵੀਰ ਖਿਚਵਾਉਂਦੇ ਹੋਏ ਦ੍ਰਿਸ਼ਟੀ ਡਾ. ਆਰਸੀ ਜੈਨ ਸਕੂਲ ਦੇ ਵਿਦਿਆਰਥੀ।

ਲੁਧਿਆਣਾ: ‘ਦ੍ਰਿਸ਼ਟੀ’ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਗੌਰੀ ਛਾਬੜਾ ਦੀ ਅਗਵਾਈ ਵਿੱਚ ਯੂ. ਐਸ. ਏ. ਦਾ ਸਿੱਖਿਅਕ ਦੌਰਾ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੀ ਇਸ ਟੀਮ ’ਚ ਵਿਰੇਨ ਜੈਨ, ਸ਼ੌਰਿਆ ਤੁਲੀ, ਤਨੀਸ਼ਾ, ਗੁਰਸਹਿਜ ਸਿੰਘ, ਜਸਪ੍ਰੀਤ ਸਿੰਘ, ਹਰਮਨ ਸਿੰਘ, ਪ੍ਰਿਤਿਸ਼ ਜੈਨ ਅਤੇ ਜੈਯੰਤ ਆਦਿ ਸ਼ਾਮਲ ਸਨ। ਪ੍ਰਿੰਸੀਪਲ ਛਾਬੜਾ ਨੇ ਦੱਸਿਆ ਕਿ ਇਸ ਦਸ ਦਿਨਾਂ ਦੀ ਵਿਦੇਸ਼ ਯਾਤਰਾ ਵਿੱਚ ਵਿਦਿਆਰਥੀਆਂ ਲਈ ‘ਕੇਨੇਡੀ ਸਪੇਸ ਸੈਂਟਰ’ ਵਿੱਚ ‘ਐਸਟ੍ਰੋਨਾਟ ਟ੍ਰੇਨਿੰਗ ਐਕਸਪੀਰੀਅੰਸ ਵਰਕਸ਼ਾਪ’ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਵਿਦਿਆਰਥੀਆਂ ਨੇ ਯੂਨਾਈਟੇਡ ਨੇਸ਼ਨ ਹੈੱਡਕਵਾਟਰ ਜਾਣ ਦੇ ਨਾਲ-ਨਾਲ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ‘ਸੰਵਾਦ ਸੈਸ਼ਨ’ ਵਿੱਚ ਸਿੱਖਿਆ ਪ੍ਰਕ੍ਰਿਆ, ਵਿਦਿਆਰਥੀ ਜੀਵਨ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ। -ਖੇਤਰੀ ਪ੍ਰਤੀਨਿਧ


Comments Off on ਵਿਦਿਆਰਥੀਆਂ ਵੱਲੋਂ ਯੂਐੱਸਏ ਦਾ ਵਿਦਿਅਕ ਟੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.