ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਵਿਕਾਸ ’ਚ ਅੜਿੱਕਾ ਪੈਣ ’ਤੇ ਹੀ ਦਰੱਖਤ ਕੱਟੇ ਜਾਣ: ਗਡਕਰੀ

Posted On September - 10 - 2019

ਮੁੰਬਈ, 9 ਸਤੰਬਰ

ਮੁੰਬਈ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਹੁੰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਵੀ ਕੇ ਸਿੰਘ। -ਫੋਟੋ: ਪੀਟੀਆਈ

ਵਾਤਾਵਰਨ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਰੱਖ਼ਤ ਉਦੋਂ ਹੀ ਕੱਟਣੇ ਚਾਹੀਦੇ ਹਨ ਜਦ ਕਿਸੇ ਵਿਕਾਸ ਪ੍ਰਾਜੈਕਟ ਵਿਚ ਅੜਿੱਕਾ ਪੈ ਰਿਹਾ ਹੋਵੇ। ਉਨ੍ਹਾਂ ਨਾਲ ਹੀ ਕਿਹਾ ਕਿ ਹਰ ਦਰੱਖ਼ਤ ਕੱਟੇ ਜਾਣ ਮਗਰੋਂ 10 ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਜਾਵੇ। ਦੱਸਣਯੋਗ ਹੈ ਕਿ ਵਾਤਾਵਰਨ ਪ੍ਰੇਮੀ ਆਰੇ ਉਪਨਗਰ ਇਲਾਕੇ ਵਿਚ ਇਕ ਮੈਟਰੋ ਕਾਰ ਸ਼ੈੱਡ ਲਈ 2,600 ਦਰੱਖਤ ਕੱਟੇ ਜਾਣ ਦਾ ਤਕੜਾ ਵਿਰੋਧ ਕਰ ਰਹੇ ਹਨ। ਕਈ ਬਾਲੀਵੁੱਡ ਸ਼ਖ਼ਸੀਅਤਾਂ ਤੇ ਸਿਆਸਤਦਾਨਾਂ ਨੇ ਗ੍ਰੀਨ ਬੈਲਟ ਵਿਚ ਐਨੇ ਦਰੱਖ਼ਤ ਕੱਟੇ ਜਾਣ ਦਾ ਵਿਰੋਧ ਕੀਤਾ ਹੈ। ਆਰੇ ਮਾਮਲੇ ’ਤੇ ਟਿੱਪਣੀ ਕਰਦਿਆਂ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਰੁੱਖ ਲਾਏ ਜਾਣ ਨੂੰ ਪਹਿਲ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ 12,000 ਕਰੋੜ ਰੁਪਏ ਇਸ ਲਈ ਰੱਖੇ ਹਨ। ਉਨ੍ਹਾਂ ਕਿਹਾ ਕਿ ਇਹ ‘ਸੰਸਾਰ ਦਾ ਸਭ ਤੋਂ ਵੱਡਾ’ ਬੂਟੇ ਲਾਉਣ ਦਾ ਪ੍ਰੋਗਰਾਮ ਹੈ। ਗਡਕਰੀ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਹਰਿਆਲੀ ਵਧੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਪ੍ਰਾਜੈਕਟ ਦੀ ਕੁੱਲ ਕੀਮਤ ਮਹੱਤਵਪੂਰਨ ਹੁੰਦੀ ਹੈ। ਪ੍ਰਦਰਸ਼ਨਾਂ ਕਾਰਨ ਬਾਂਦਰਾ-ਵਰਲੀ ਸੀਲਿੰਕ ਦੀ ਕੀਮਤ 1,800 ਕਰੋੜ ਰੁਪਏ ਹੋ ਗਈ ਜਦਕਿ ਇਸ ਤੋਂ ਪਹਿਲਾਂ ਇਹ 420 ਕਰੋੜ ਰੁਪਏ ਸੀ। -ਪੀਟੀਆਈ

ਵੱਧ ਰਫ਼ਤਾਰ ਲਈ ਚਲਾਨ ਭੁਗਤ ਚੁੱਕਾ ਹਾਂ: ਗਡਕਰੀ
ਮੁੰਬਈ: ਟਰੈਫ਼ਿਕ ਕਾਨੂੰਨਾਂ ਦੀ ਉਲੰਘਣਾ ’ਤੇ ਵਧੇ ਜੁਰਮਾਨਿਆਂ ’ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਬਾਂਦਰਾ-ਵਰਲੀ ਸੀਲਿੰਕ ’ਤੇ ਉਨ੍ਹਾਂ ਖ਼ੁਦ ਵੀ ਤੇਜ਼ ਰਫ਼ਤਾਰੀ ਲਈ ਜੁਰਮਾਨਾ ਭੁਗਤਿਆ ਹੈ। ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ ’ਤੇ ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਇਹ ਤਾਂ ਅਜੇ ਟਰੇਲਰ ਹੈ, ਪੂਰੀ ਫ਼ਿਲਮ ਅਗਲੇ ਪੰਜ ਸਾਲਾ ਤੱਕ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਿਕ ਸੜਕ ਹਾਦਸਿਆਂ ’ਚ ਮੌਤਾਂ ਦੀ ਗਿਣਤੀ ਵਧਣ ਕਰਕੇ ਸਰਕਾਰ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਿਕ ਲੋਕਾਂ ਨੂੰ ਅਨੁਸ਼ਾਸਨ ’ਚ ਰਹਿ ਕੇ ਸੜਕ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। -ਪੀਟੀਆਈ


Comments Off on ਵਿਕਾਸ ’ਚ ਅੜਿੱਕਾ ਪੈਣ ’ਤੇ ਹੀ ਦਰੱਖਤ ਕੱਟੇ ਜਾਣ: ਗਡਕਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.